ਭ੍ਰਿਸ਼ਟਾਚਾਰ ਖ਼ਿਲਾਫ਼ 'ਆਪ' ਸਰਕਾਰ ਦਾ ਐਕਸ਼ਨ ਮੋਡ, ਆਪਣੇ ਹੀ ਬਰਖਾਸਤ ਮੰਤਰੀ ਖ਼ਿਲਾਫ਼ 2 ਮਹੀਨਿਆਂ ਅੰਦਰ ਚਾਰਜਸ਼ੀਟ
ਵਿਜੀਲੈਂਸ ਨੇ ਬੇਹੱਦ ਫੁਰਤੀ ਵਿਖਾਉਂਦੇ ਹੋਏ, ਬਰਖ਼ਾਸਤ Health Minister Dr. Vijay Singla ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਅਹਿਮ ਗੱਲ ਹੈ ਕਿ ਵਿਜੀਲੈਂਸ ਨੇ ਦੋ ਮਹੀਨਿਆਂ ਅੰਦਰ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) (Aam Aadmi Party (AAP) ਸਰਕਾਰ ਨੇ ਆਪਣੇ ਮੰਤਰੀ ਨੂੰ ਬਰਖਾਸਤ ਕਰਕੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖਤ ਐਕਸ਼ਨ ਦੇ ਸੰਕੇਤ ਦਿੱਤੇ ਸੀ। ਇਸ ਦਾ ਅਸਰ ਹੁਣ ਅਫਸਰਸ਼ਾਹੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਵਿਜੀਲੈਂਸ ਨੇ ਬੇਹੱਦ ਫੁਰਤੀ ਵਿਖਾਉਂਦੇ ਹੋਏ, ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ (Health Minister Dr. Vijay Singla) ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਅਹਿਮ ਗੱਲ ਹੈ ਕਿ ਵਿਜੀਲੈਂਸ ਨੇ ਦੋ ਮਹੀਨਿਆਂ ਅੰਦਰ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
ਦੱਸ ਦਈਏ ਕਿ ਸਿੰਗਲਾ ਨੂੰ 2 ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਨੇ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮੁਸਤੈਦੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ। ਫਿਲਹਾਲ ਸਿੰਗਲਾ ਤੇ ਉਸ ਦੇ ਓਐਸਡੀ ਪ੍ਰਦੀਪ ਕੁਮਾਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ। ਉਹ ਮਾਨਸਾ ਵਿੱਚ ਵਿਧਾਇਕ ਹੋਣ ਦੇ ਨਾਤੇ ਲਗਾਤਾਰ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ।
ਦਰਅਸਲ ਡਾ: ਵਿਜੇ ਸਿੰਗਲਾ 'ਤੇ ਦੋਸ਼ ਸੀ ਕਿ ਉਹ ਵਿਭਾਗ ਦੇ ਟੈਂਡਰ ਸਮੇਤ ਹਰ ਕੰਮ 'ਚ 1 ਫੀਸਦੀ ਕਮਿਸ਼ਨ ਮੰਗ ਰਹੇ ਹਨ। ਵਿਭਾਗ ਦੇ ਇੰਜਨੀਅਰ ਨੇ ਇਸ ਦੀ ਸ਼ਿਕਾਇਤ ਸੀਐਮ ਭਗਵੰਤ ਮਾਨ (CM Bhagwant Maan) ਨੂੰ ਕੀਤੀ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਮੁੱਖ ਮੰਤਰੀ ਤੱਕ ਪਹੁੰਚੀ।
ਇਸ ਮਗਰੋਂ ਸੀਐਮ ਮਾਨ (Punjab CM Maan) ਨੇ ਦਾਅਵਾ ਕੀਤਾ ਸੀ ਕਿ ਜਦੋਂ ਉਨ੍ਹਾਂ ਸਿੰਗਲਾ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਭ੍ਰਿਸ਼ਟਾਚਾਰ ਵਿਰੋਧੀ ਕੇਸ ਦਾਇਰ ਕੀਤਾ ਗਿਆ। ਵਿਜੀਲੈਂਸ ਨੇ ਥੋੜ੍ਹੀ ਦੇਰ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।