ਅਫਗਾਨਿਸਤਾਨ 'ਚ ਹੁੰਦਾ 80% ਅਫੀਮ ਦਾ ਉਤਪਾਦਨ, ਤਾਲਿਬਾਨ ਨੂੰ ਮਿਲਦਾ ਬਹੁਤ ਸਾਰਾ ਪੈਸਾ
Afghanistan produces 80% of the opium: ਅਫਗਾਨਿਸਤਾਨ ਵਿੱਚ ਅਫੀਮ ਦੀ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਇੱਥੇ ਦੁਨੀਆ ਦੀ 80% ਅਫੀਮ ਪੈਦਾ ਹੁੰਦੀ ਹੈ ਅਤੇ ਇਹ ਕਾਸ਼ਤ ਤਾਲਿਬਾਨ ਦੁਆਰਾ ਪੂਰੀ ਤਰ੍ਹਾਂ ਕੰਟਰੋਲ ਕੀਤੀ ਜਾਂਦੀ ਹੈ।
ਆਮ ਲੋਕ ਅਫੀਮ ਨੂੰ ਸਿਰਫ ਨਸ਼ੇ ਵਜੋਂ ਜਾਣਦੇ ਹਨ। ਬਹੁਤੇ ਲੋਕ ਇਸ ਨੂੰ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਨੂੰ ਨਸ਼ਿਆਂ ਦੇ ਕਾਰੋਬਾਰ ਨਾਲ ਜੋੜਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸੋਮਾ ਹੈ। ਇਸ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ। ਅਫੀਮ ਦਾ ਰੰਗ ਕਾਲਾ ਹੁੰਦਾ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ।
ਅਫੀਮ ਗਰਮ ਹੁੰਦੀ ਹੈ। ਇਹ ਸੁਆਦ ਵਿੱਚ ਕੌੜੀ, ਕੁਸੈਲੀ, ਹਜ਼ਮ ਵਿੱਚ ਸੌਖੀ ਤੇ ਗੁਣਾਂ ਵਿੱਚ ਸੁੱਕੀ ਹੁੰਦੀ ਹੈ। ਫੁੱਲਾਂ ਦੇ ਰੰਗਾਂ ਮੁਤਾਬਕ, ਇਹ ਤਿੰਨ ਕਿਸਮਾਂ ਦੇ ਹੁੰਦੇ ਹਨ- ਚਿੱਟੇ (ਖਸਖਸ ਚਿੱਟੇ), ਲਾਲ/ਖਸਖਸ ਮਨਸੂਰ ਤੇ ਕਾਲੇ ਜਾਂ ਨੀਲੇ/ਖਸਖਸ਼ ਸਿਆਹ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।
ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਸੂਬਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ। ਯੂਨਾਨੀ ਡਾਕਟਰ ਮੁਤਾਬਕ ਇਹ ਕਮਰ ਦਰਦ, ਜੋੜਾਂ ਦੇ ਦਰਦ, ਪੋਲੀਉਰੀਆ, ਸ਼ੂਗਰ, ਸਾਹ ਦੀਆਂ ਬਿਮਾਰੀਆਂ, ਦਸਤ ਤੇ ਖ਼ੂਨੀ ਦਸਤ ਲਈ ਲਾਭਕਾਰੀ ਹੈ। ਅਫੀਮ ਸਿਰ ਦਰਦ ਜਾਂ ਭਿਆਨਕ ਸਿਰ ਦਰਦ ਨੂੰ ਠੀਕ ਕਰਨ ਵਿੱਚ ਲਾਭਕਾਰੀ ਹੈ।