ਪੜਚੋਲ ਕਰੋ

ਸਕੂਲ ਖੋਲ੍ਹਣ ਦੇ ਐਲਾਨ ਤੋਂ ਬਾਅਦ 'ਆਪ' ਨੇ ਕੈਪਟਨ ਸਰਕਾਰ ਅੱਗੇ ਖੜ੍ਹੇ ਕੀਤੇ ਵੱਡੇ ਸਵਾਲ 

ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਫ਼ੈਸਲੇ ਬਾਰੇ ਪੈਦਾ ਹੋਏ ਤੌਖਲਿਆਂ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਫ਼ੈਸਲੇ ਬਾਰੇ ਪੈਦਾ ਹੋਏ ਤੌਖਲਿਆਂ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਹੈ ਕਿ ਡਾਕਟਰਾਂ ਅਤੇ ਸਿੱਖਿਆ ਮਾਹਿਰਾਂ ਦੀ ਕਿਹੜੀ ਰਿਪੋਰਟ ਦੇ ਆਧਾਰ 'ਤੇ ਇੰਨਾ ਵੱਡਾ ਫੈਸਲਾ ਅਚਾਨਕ ਲੈ ਲਿਆ ਗਿਆ ਹੈ?

ਚੀਮਾ ਨੇ ਕਿਹਾ ਕਿ ਇਹ 60.5 ਲੱਖ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਫੈਸਲਾ ਹੈ, ਜੋ ਸੂਬੇ ਦੀ ਕੁੱਲ ਆਬਾਦੀ ਦੀ 20 ਫੀਸਦੀ ਹਿੱਸਾ ਅਤੇ ਪੰਜਾਬ ਦਾ ਭਵਿੱਖ ਵੀ ਹਨ। ਚੀਮਾ ਨੇ ਕਿਹਾ ਕਿ ਲੱਖਾਂ ਮਾਪਿਆਂ ਦੀਆਂ ਚਿੰਤਾਵਾਂ ਅਤੇ ਤੌਖਲੇ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਸੂਬਾ ਕਰੋਨਾ ਦੇ ਪ੍ਰਕੋਪ ਤੋਂ ਮੁਕੰਮਲ ਤੌਰ ਉੱਤੇ ਮੁਕਤ ਹੋ ਗਿਆ ਹੈ? ਕੀ ਕੋਰੋਨਾ ਦੀ ਦੂਸਰੀ ਅਤੇ ਚਰਚਿਤ ਤੀਸਰੀ ਲਹਿਰ ਸਮੇਤ ਡੈਲਟਾ ਵੈਰੀਏਂਟ ਦੇ ਖਤਰੇ ਤੋਂ ਹੁਣ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ? 

ਉਨ੍ਹਾਂ ਪੁੱਛਿਆ ਕੀ ਮਾਪਿਆਂ ਅਤੇ ਅਧਿਆਪਕਾਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਦੇ ਨਵੇਂ ਕੇਸਾਂ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ? ਕੀ ਸਕੂਲ ਖੋਲ੍ਹਣ ਤੋਂ ਪਹਿਲਾਂ ਸਾਰੇ 19500 ਸਰਕਾਰੀ ਅਤੇ 9500 ਪ੍ਰਾਈਵੇਟ ਸਕੂਲਾਂ ਅੰਦਰ ਕੋਰੋਨਾ ਰੋਕੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਕਨੀਕੀ, ਡਾਕਟਰੀ ਅਤੇ ਵਿਸ਼ੇਸ਼ ਕਰਕੇ 6 ਫੁਟ ਦੀ ਸਰੀਰਕ ਦੂਰੀ (ਫਿਜ਼ੀਕਲ ਡਿਸਟੈਂਸ) ਸਬੰਧੀ ਸਾਰੇ ਪ੍ਰਬੰਧ ਯਕੀਨੀ ਬਣਾ ਲਏ ਗਏ ਹਨ? ਸਰਕਾਰ ਖਾਸ ਕਰਕੇ ਸਿੱਖਿਆ ਅਤੇ ਸਿਹਤ ਮਹਿਕਮੇ ਨੂੰ ਤਸੱਲੀ ਹੋ ਚੁੱਕੀ ਹੈ ਕਿ ਸਰਕਾਰੀ ਸਕੂਲਾਂ ਦੇ ਸਾਰੇ 22,08339 ਅਤੇ ਪ੍ਰਾਈਵੇਟ ਸਕੂਲਾਂ ਦੇ ਕਰੀਬ 38 ਲੱਖ ਵਿਦਿਆਰਥੀਆਂ ਲਈ ਮਾਪਿਆਂ ਜਾਂ ਸਰਕਾਰ ਵੱਲੋਂ ਮਾਸਕਾਂ ਦਾ ਪੂਰਾ ਪ੍ਰਬੰਧ ਹੈ ਅਤੇ ਕੋਈ ਵੀ ਵਿਦਿਆਰਥੀ ਸਕੂਲ ਅੰਦਰ ਬਿਨਾਂ ਮਾਸਕ ਪ੍ਰਵੇਸ਼ ਨਹੀਂ ਕਰੇਗਾ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਚਾਨਕ ਸਕੂਲ ਖੋਲ੍ਹਣ ਦਾ ਫੈਸਲਾ ਬਿਨਾਂ ਕਿਸੇ ਦਬਾਅ ਤੋਂ ਡਾਕਟਰੀ, ਸਿੱਖਿਆ ਅਤੇ ਤਕਨੀਕੀ ਮਾਹਿਰਾਂ ਦੀਆਂ ਜ਼ਮੀਨੀ ਰਿਪੋਰਟਾਂ ਸਮੇਤ ਸੰਭਾਵੀ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਘੋਖ ਪਰਖ ਕੇ ਲਿਆ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਫੈਸਲੇ ਉੱਤੇ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਹੀ ਮਾਪਿਆਂ ਜਾਂ ਪੰਜਾਬ ਵਾਸੀਆਂ ਨੂੰ ਹੋਣਾ ਚਾਹੀਦਾ ਹੈ। ਬਸ਼ਰਤੇ ਇਨ੍ਹਾਂ ਤੌਖਲਿਆਂ ਬਾਰੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਸਪਸ਼ਟ ਸ਼ਬਦਾਂ ਵਿੱਚ ਜ਼ਿੰਮੇਵਾਰੀ ਅਤੇ ਗਰੰਟੀ ਲੈਣ ਕਿ ਸਕੂਲ ਗਿਆ ਹਰ ਬੱਚਾ ਉਨ੍ਹਾਂ ਦੀ ਦੂਸਰੀ ਅਤੇ ਸੰਭਾਵਿਤ ਤੀਸਰੀ ਲਹਿਰ ਸਮੇਤ ਡੈਲਟਾ ਦੀ ਲਾਗ ਤੋਂ ਪੂਰੀ ਤਰਾਂ ਸੁਰੱਖਿਅਤ ਰਹੇਗਾ।

ਹਰਪਾਲ ਸਿੰਘ ਚੀਮਾ ਨੇ ਕਿਹਾ, "ਸਾਰਿਆਂ ਵਾਂਗ ਅਸੀਂ ਵੀ ਕਰੋਨਾ ਦੇ ਪ੍ਰਕੋਪ ਅਤੇ ਭੈਅ ਤੋਂ ਮੁਕੰਮਲ ਮੁਕਤੀ ਦੀ ਦੁਆ ਕਰਦੇ ਹਾਂ। ਚਾਹੁੰਦੇ ਹਾਂ ਕਿ ਬੱਚੇ ਪਹਿਲਾਂ ਵਾਂਗ ਸਕੂਲ ਜਾਣ, ਕਿਉਂਕਿ ਡੇਢ ਸਾਲ ਤੋਂ ਘਰਾਂ 'ਚ ਬੰਦ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਚਿੰਤਾਜਨਕ ਖੜੋਤ ਆਈ ਹੈ। ਖਾਸ ਕਰਕੇ ਆਮ ਅਤੇ ਗਰੀਬ ਘਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ,ਪਰ ਅੱਖਾਂ ਦੇ ਤਾਰੇ ਅਤੇ ਜਿਗਰ ਦੇ ਟੋਟਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ।" ਚੀਮਾ ਮੁਤਾਬਕ, "ਸਾਡੀ ਚਿੰਤਾ ਜ਼ਮੀਨੀ ਹਕੀਕਤਾਂ ਅਤੇ ਕੋਰੋਨਾ ਡੈਲਟਾ ਬਾਰੇ ਦੇਸ਼-ਦੁਨੀਆ ਦੀ ਤਾਜਾ ਖਬਰਾਂ ਨੂੰ ਲੈ ਕੇ ਹੈ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Embed widget