Sangrur news: 22 ਤੋਂ 26 ਜਨਵਰੀ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਵਾਂਗੇ ਮੋਰਚਾ: BKU
Sangrur news: ਡੀਸੀ ਦਫਤਰਾਂ ਅੱਗੇ ਲਾਉਣ ਵਾਲੇ ਮੋਰਚੇ ਦੀਆਂ ਤਿਆਰੀਆਂ ਸਬੰਧੀ ਬਲਾਕ ਲਹਿਰਾਗਾਗਾ ਦੇ ਆਗੂਆਂ ਵਲੋਂ ਪਿੰਡ ਨੰਗਲਾ, ਸੰਗਤੀਵਾਲਾ, ਘੋੜਨਵ, ਸੇਖੂਵਾਸ ਦੀਆਂ ਇਕਾਈਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
Sangrur news: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ 22 ਤੋਂ 26 ਜਨਵਰੀ ਤੱਕ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਮੋਰਚਾ ਲਾਇਆ ਜਾਵੇਗਾ।
ਇਸ ਮੋਰਚੇ ਦੀਆਂ ਤਿਆਰੀਆਂ ਸਬੰਧੀ ਬਲਾਕ ਲਹਿਰਾਗਾਗਾ ਦੇ ਆਗੂਆਂ ਵਲੋਂ ਪਿੰਡ ਨੰਗਲਾ, ਸੰਗਤੀਵਾਲਾ, ਘੋੜਨਵ, ਸੇਖੂਵਾਸ ਦੀਆਂ ਇਕਾਈਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਜਿਵੇਂ ਸਾਰੀਆਂ ਫਸਲਾਂ ਤੇ ਐਮ ਐਸ ਪੀ, ਨਸ਼ਿਆਂ ਦਾ ਖਾਤਮਾ, ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜ਼ਾ,ਸਸਤੀ ਅਤੇ ਮੁਫ਼ਤ ਵਿਦਿਆ,ਸਿਹਤ ਸਹੂਲਤਾਂ ਅਦਿ।
ਇਹ ਵੀ ਪੜ੍ਹੋ: Farming: ਜੇਕਰ ਤੁਸੀਂ ਇਨ੍ਹਾਂ ਫਸਲਾਂ 'ਚ ਪਾਉਂਦੇ ਯੂਰੀਆ, ਤਾਂ ਅੱਜ ਹੀ ਕਰ ਦਿਓ ਬੰਦ, ਨਹੀਂ ਤਾਂ ਹੋ ਜਾਵੇਗਾ ਨੁਕਸਾਨ
ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੰਗ ਹੈ ਕਿਸਾਨਾਂ ਕਾਸ਼ਤਕਾਰਾਂ ਸਿਰ ਮੜੇ ਪਰਾਲੀ ਸਾੜਨ ਦੇ ਕੇਸ ਰੱਦ ਕੀਤੇ ਜਾਣ ਅਤੇ ਹਰ ਖੇਤ ਲਈ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਪਿੰਡ ਇਕਾਈਆਂ ਦੇ ਆਗੂਆਂ ਵਲੋਂ ਲੱਗਣ ਜਾਂ ਰਹੇ ਮੋਰਚੇ ਵਿਚ ਸ਼ਾਮਿਲ ਹੋਣ ਪੁਰ ਜ਼ੋਰ ਹਮਾਇਤ ਕਰਨ ਅਤੇ ਡਟੇ ਰਹਿਣ ਲਈ ਘਰ ਘਰ ਜਾ ਕੇ ਲਾਮਬੰਦੀ ਕਰਨ ਦਾ ਭਰੋਸਾ ਦਿੱਤਾ।ਜਿਸ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆ ਗਈਆਂ ਹਨ।
ਇਸ ਸਮੇਂ ਬਲਾਕ ਆਗੂ ਕਰਨੈਲ ਗਨੌਟਾ,ਰਾਮ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ,ਬਿੰਦਰ ਸਿੰਘ ਖੋਖਰ, ਰਾਮਚੰਦ ਚੋਟੀਆਂ, ਹਰਜਿੰਦਰ ਸਿੰਘ ਨੰਗਲਾ,ਪ੍ਰੀਤਮ ਸਿੰਘ ਲਹਿਲ ਕਲਾਂ ਹਾਜ਼ਰ ਹੋਏ।
ਇਹ ਵੀ ਪੜ੍ਹੋ: Barnala news: 23 ਫਰਵਰੀ ਨੂੰ ਦਿੱਲੀ ਮੋਰਚੇ ਦੀ ਤਿਆਰੀ 'ਚ ਡਟੇ ਕਿਸਾਨ, ਲਗਾਤਾਰ ਕਰ ਰਹੇ ਮਹਾਂ ਰੈਲੀਆਂ