Agriculture: ਖੇਤੀ ਦੇ ਲਈ ਕਿੰਨੇ ਫਾਇਦੇਮੰਦ ਕਾਰਬਨ ਨਿਊਟ੍ਰਲ ਫਾਰਮ, ਜਾਣੋ ਕਿਵੇਂ ਖ਼ਤਮ ਹੋਵੇਗਾ ਫਸਲਾਂ ਤੇ ਕੈਮੀਕਲ ਦਾ ਕੁਨੈਕਸ਼ਨ?
Agriculture: ਖੇਤੀ ਵਿੱਚ ਨਵੀਆਂ ਤਕਨੀਕਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਹੁਣ ਕਾਰਬਨ ਨਿਊਟਰਲ ਫਾਰਮ ਵਿਧੀ ਵਰਤੀ ਜਾ ਰਹੀ ਹੈ। ਇਹ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
Carbon Neutral Farm Benefits: ਕੇਰਲ ਦੇ ਕੋਚੀ ਸ਼ਹਿਰ ਵਿੱਚ ਸਥਿਤ ਥੁਰੂਥ ਟਾਪੂ ਨੂੰ ਏਲੁਵਾ ਸਟੇਟ ਸੀਡ ਫਾਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਪਹਿਲਾ ਕਾਰਬਨ ਨਿਊਟ੍ਰਲ ਸੀਡ ਫਾਰਮ ਹੈ। ਇੱਥੇ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। 13.5 ਏਕੜ ਵਿੱਚ ਫੈਲੇ ਇਸ ਫਾਰਮ ‘ਚ ਸਿਰਫ਼ ਕਿਸ਼ਤੀ, ਬੋਟ ਜਾਂ ਰੇਲਵੇ ਟਰੈਕ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਕੋਈ ਵੀ ਵਾਹਨ ਇਸ ਫਾਰਮ ਵਿੱਚ ਦਾਖ਼ਲ ਨਹੀਂ ਹੋ ਸਕਦਾ। ਇਹ ਥਾਂ ਪੇਰੀਆਰ ਨਦੀ ਨਾਲ ਘਿਰੀ ਹੋਈ ਹੈ।
ਕੇਰਲ ਦੇ ਕੋਚੀ ਸ਼ਹਿਰ ਵਿੱਚ ਸਥਿਤ ਥੁਰੂਥ ਟਾਪੂ ਨੂੰ ਏਲੁਵਾ ਸਟੇਟ ਸੀਡ ਫਾਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਪਹਿਲਾ ਕਾਰਬਨ ਨਿਊਟ੍ਰਲ ਸੀਡ ਫਾਰਮ ਹੈ। ਇੱਥੇ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। 13.5 ਏਕੜ ਵਿੱਚ ਫੈਲੇ ਇਸ ਫਾਰਮ ‘ਚ ਸਿਰਫ਼ ਕਿਸ਼ਤੀ, ਬੋਟ ਜਾਂ ਰੇਲਵੇ ਟਰੈਕ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਕੋਈ ਵੀ ਵਾਹਨ ਇਸ ਫਾਰਮ ਵਿੱਚ ਦਾਖ਼ਲ ਨਹੀਂ ਹੋ ਸਕਦਾ। ਇਹ ਥਾਂ ਪੇਰੀਆਰ ਨਦੀ ਨਾਲ ਘਿਰੀ ਹੋਈ ਹੈ।
ਕਾਰਬਨ ਨਿਊਟ੍ਰਲ ਹੀ ਨਹੀਂ...
ਜ਼ਮੀਨ ਤੋਂ ਉੱਪਰਲੇ ਕਾਰਬਨ ਨਿਕਾਸ ਨੂੰ ਰੋਕਣ ਅਤੇ ਬੇਅਸਰ ਕਰਨ ਲਈ ਫਾਰਮ ਦੀਆਂ ਸੀਮਾਵਾਂ ਦੇ ਅੰਦਰ 150 ਤੋਂ ਵੱਧ ਰੁੱਖ ਅਤੇ ਪੌਦਿਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਕੇਰਲ ਸਰਕਾਰ ਨੇ ਰਾਜ ਦੇ ਸਾਰੇ 14 ਜ਼ਿਲ੍ਹਿਆਂ ਵਿੱਚ ਕਾਰਬਨ ਨਿਊਟ੍ਰਲ ਸੀਡ ਫਾਰਮ ਬਣਾਉਣ ਦੀ ਯੋਜਨਾ ਬਣਾਈ ਹੈ।
ਏਲੁਵਾ ਸਟੇਟ ਸੀਡ ਫਾਰਮ ਦੇ ਮੁਖੀ ਲਿਸੀਮੋਲ ਜੇ ਵਡੂੱਕੂਟ ਦਾ ਕਹਿਣਾ ਹੈ ਕਿ ਸਾਡਾ ਫਾਰਮ 43 ਟਨ ਕਾਰਬਨ ਦਾ ਨਿਕਾਸ ਕਰਦਾ ਹੈ, ਪਰ ਇਹ ਆਪਣੇ ਆਪ ਵਿੱਚ 213 ਟਨ ਕਾਰਬਨ ਸਟੋਰ ਕਰਦਾ ਹੈ। ਇਸ ਦਾ ਮਤਲਬ ਹੈ ਕਿ ਇੱਥੇ 170 ਟਨ ਕਾਰਬਨ ਕ੍ਰੈਡਿਟ ਹੈ। ਇਹ ਨਾ ਸਿਰਫ਼ ਕਾਰਬਨ ਨਿਊਟ੍ਰਲ ਹੈ ਸਗੋਂ ਕਾਰਬਨ ਨੈਗੇਟਿਵ ਵੀ ਹੈ।
ਇਹ ਵੀ ਪੜ੍ਹੋ: Sukhraj Singh| ਇਨਸਾਫ਼ ਮੋਰਚਾ ਚਲਾਉਣ ਵਾਲੇ ਸੁਖਰਾਜ ਦੇ ਲੱਗੀ ਗੋਲੀ
ਅਸੀਂ ਇਸ ਫਾਰਮ ਵਿੱਚ ਕਈ ਨਵੀਆਂ ਖੇਤੀ ਤਕਨੀਕਾਂ ਅਪਣਾਈਆਂ ਹਨ। ਇਸ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਡਕ-ਪੈਡੀ ਇੰਟੀਗ੍ਰੇਟਿਡ ਫਾਰਮਿੰਗ ਤਕਨੀਕ ਵੀ ਪੇਸ਼ ਕੀਤੀ ਹੈ। ਅਸੀਂ ਝੋਨੇ ਦੀ ਲੁਆਈ ਤੋਂ 15 ਦਿਨਾਂ ਬਾਅਦ ਖੇਤ ਵਿੱਚ ਬੱਤਖਾਂ ਛੱਡ ਦਿੰਦੇ ਹਾਂ। ਬਤੱਖਾਂ ਭੋਜਨ ਦੀ ਭਾਲ ਵਿੱਚ ਮਿੱਟੀ ਨੂੰ ਚੁੰਝ ਮਾਰਦੀਆਂ ਹਨ, ਜਿਸ ਨਾਲ ਪਾਣੀ ਨੂੰ ਲੋੜੀਂਦੀ ਆਕਸੀਜਨ ਮਿਲਦੀ ਹੈ।
ਕੁਦਰਤੀ ਢੰਗ ਨੂੰ ਉਤਸ਼ਾਹਿਤ ਕਰਨਾ
ਕਾਰਬਨ ਨਿਊਟ੍ਰਲ ਫਾਰਮਿੰਗ ਵਿੱਚ ਕੁਦਰਤੀ ਤਰੀਕਿਆਂ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫਸਲਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਕਾਰਬਨ ਨਿਊਟ੍ਰਲ ਫਾਰਮਾਂ ਵਿੱਚ ਕਈ ਕਿਸਮਾਂ ਦੀਆਂ ਫਸਲਾਂ ਅਤੇ ਪੌਦੇ ਉਗਾਏ ਜਾਂਦੇ ਹਨ, ਜੋ ਕਿ ਕੁਦਰਤੀ ਕੀਟ ਕੰਟਰੋਲ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਇਸ ਵਿੱਚ ਜੈਵਿਕ ਰਹਿੰਦ-ਖੂੰਹਦ ਨੂੰ ਖਾਦ ਵਿੱਚ ਬਦਲ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।
ਇਹ ਹਨ ਫਾਇਦੇ
ਇਹ ਜਲਵਾਯੂ ਤਬਦੀਲੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਇਹ ਜੈਵ ਵਿਭਿੰਨਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਇਹ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੈ।
ਇਹ ਵੀ ਪੜ੍ਹੋ: Farmer Protest | ''ਦਿੱਲੀ ਕੂਚ ਦਾ ਪ੍ਰੋਗਰਾਮ As it is''- ਕਿਸਾਨ ਆਗੂ Dallewal ਨੇ ਭਰਿਆ ਕਿਸਾਨਾਂ 'ਚ ਜੋਸ਼