Delhi Weather Forecast: ਦਿੱਲੀ 'ਚ ਟੁੱਟ ਸਕਦਾ ਹੈ 77 ਸਾਲਾਂ ਦਾ ਰਿਕਾਰਡ, ਅਪ੍ਰੈਲ, ਮਈ ਅਤੇ ਜੂਨ 'ਚ ਸਤਾਵੇਗੀ ਗਰਮੀ
Delhi Weather Forecast: ਮੌਸਮ ਵਿਭਾਗ ਮੁਤਾਬਕ 24 ਮਾਰਚ ਤੱਕ ਦਿੱਲੀ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਪਾਰ ਦਰਜ ਕੀਤਾ ਗਿਆ ਹੈ। ਇਸ ਵਾਰ ਗਰਮੀ ਕਈ ਰਿਕਾਰਡ ਤੋੜ ਸਕਦੀ ਹੈ।
Delhi Weather Forecast: severe heat will in April, May and June month in delhi
Delhi Weather Forecast: ਦਿੱਲੀ ਦਾ ਮੌਸਮ ਮਾਰਚ ਮਹੀਨੇ ਵਿੱਚ ਹੁਣ ਤੱਕ ਖੁਸ਼ਕ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਅਗਲੇ ਇੱਕ ਹਫ਼ਤੇ ਦੌਰਾਨ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ ਅਤੇ ਗਰਮੀ ਦੇ ਨਾਲ-ਨਾਲ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਕ 24 ਮਾਰਚ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਜਨਵਰੀ 2022 'ਚ 122 ਸਾਲਾਂ ਦਾ ਮੀਂਹ ਦਾ ਰਿਕਾਰਡ ਟੁੱਟ ਗਿਆ, ਨਾਲ ਹੀ ਸਰਦੀਆਂ ਦਾ 72 ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ। ਹੁਣ ਰਿਕਾਰਡ ਤੋੜ ਗਰਮੀ ਪੈਣ ਦੀ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਇਸ ਸਾਲ ਮਾਰਚ ਵਿੱਚ ਜ਼ਿਆਦਾ ਗਰਮੀ ਪੈਣ ਦਾ ਮੁੱਖ ਕਾਰਨ ਪੱਛਮੀ ਰਾਜਸਥਾਨ 'ਤੇ ਐਂਟੀ-ਸਾਈਕਲੋਨ ਹਵਾਵਾਂ ਦਾ ਖੇਤਰ ਬਣਨਾ ਹੈ। ਇਸ ਕਾਰਨ ਉੱਤਰ-ਪੱਛਮੀ ਹਵਾਵਾਂ ਉਲਟ ਦਿਸ਼ਾ ਤੋਂ ਘੜੀ ਦੀ ਦਿਸ਼ਾ ਵਿੱਚ ਆ ਰਹੀਆਂ ਹਨ, ਜਿਸ ਕਾਰਨ ਮੱਧ ਪਾਕਿਸਤਾਨ ਦੀ ਗਰਮੀ ਵੀ ਇੱਥੇ ਪਹੁੰਚ ਰਹੀ ਹੈ। ਇਸੇ ਕਰਕੇ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਵਿੱਚ ਕਈ ਡਿਗਰੀ ਦਾ ਵਾਧਾ ਹੋਇਆ ਹੈ।
ਗਰਮੀ ਬਣਾ ਸਕਦੀ ਹੈ ਨਵਾਂ ਰਿਕਾਰਡ
ਇਸ ਦੇ ਨਾਲ ਹੀ, ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ. ਮਹਾਪਾਤਰਾ ਦਾ ਕਹਿਣਾ ਹੈ ਕਿ ਇਸ ਸਾਲ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਮੌਸਮ ਦੀ ਭਵਿੱਖਬਾਣੀ ਮੁਤਾਬਕ ਮਾਰਚ ਮਹੀਨੇ 'ਚ ਹੀ ਗਰਮੀ 77 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ। ਇਸ ਨਾਲ ਗਰਮੀਆਂ ਦਾ ਇੱਕ ਨਵਾਂ ਆਲ ਟਾਈਮ ਰਿਕਾਰਡ ਵੀ ਬਣ ਸਕਦਾ ਹੈ।
ਮਾਰਚ ਵਿੱਚ ਮੌਜੂਦਾ ਆਲ-ਟਾਈਮ ਰਿਕਾਰਡ 31 ਮਾਰਚ 1945 ਦਾ ਹੈ, ਜਦੋਂ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਸਾਲ 18 ਮਾਰਚ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਸਮੇਂ ਤੋਂ ਪਹਿਲਾਂ ਚੱਲ ਸਕਦੀ ਹੈ ‘ਲੂ’
ਅਜਿਹੇ 'ਚ 31 ਮਾਰਚ ਤੱਕ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਪੂਰੀ ਸੰਭਾਵਨਾ ਹੈ। ਤਾਪਮਾਨ ਵਧਣ ਦਾ ਮੁੱਖ ਕਾਰਨ ਗੈਰ-ਐਕਟਿਵ ਵੈਸਟਰਨ ਡਿਸਟਰਬੈਂਸ ਹੈ, ਜਿਸ ਕਾਰਨ ਮਾਰਚ ਮਹੀਨੇ 'ਚ ਇੱਕ ਵਾਰ ਵੀ ਮੀਂਹ ਨਹੀਂ ਪਿਆ। ਆਸਮਾਨ ਸਾਫ ਹੋਣ ਅਤੇ ਤੇਜ਼ ਧੁੱਪ ਕਾਰਨ ਗਰਮੀ ਦਾ ਪ੍ਰਭਾਵ ਵਧ ਗਿਆ ਹੈ। ਇਸ ਵਾਰ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਹੀ ਗਰਮੀ ਦੀ ਲਹਿਰ ਆ ਸਕਦੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਜਿਸ ਸਾਲ ਰਿਕਾਰਡ-ਤੋੜ ਠੰਞ ਹੁੰਦੀ ਹੈ ਅਤੇ ਸੀਤ ਲਹਿਰ ਆਉਂਦੀ ਹੈ, ਉਸ ਸਾਲ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਸਖ਼ਤ ਗਰਮੀ ਹੁੰਦੀ ਹੈ। ਇਸ ਸਾਲ ਅਪ੍ਰੈਲ, ਮਈ ਅਤੇ ਜੂਨ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਪਿਛਲੇ ਕਈ ਸਾਲਾਂ ਦੇ ਗਰਮੀ ਦੇ ਰਿਕਾਰਡ ਵੀ ਟੁੱਟ ਸਕਦੇ ਹਨ।
ਇਹ ਵੀ ਪੜ੍ਹੋ: G-23 ਨੇਤਾਵਾਂ ਦੀ ਬੈਠਕ ਤੋਂ ਬਾਅਦ ਗ਼ੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ, ਦੱਸਿਆ ਕੀ ਹੋਈ ਗੱਲ