ਲੁਧਿਆਣਾ : ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਦੇ ਨਾਲ-ਨਾਲ ਕਿਸਾਨਾਂ ਨੂੰ ਹੋਰ ਫ਼ਸਲਾਂ ਦੀ ਵੀ ਬੀਜਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਵਧੇਰੇ ਮੁਨਾਫ਼ਾ ਲੈ ਸਕਣ। ਇਹ ਪ੍ਰਗਟਾਵਾ ਖੇਤੀ ਮਾਹਿਰ ਪ੍ਰੋ. ਹਰਦਿਆਲ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਬਰਾੜ ਮੁਖੀ ਬਰਾੜ ਬੀਜ ਸਟੋਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗੋਭੀ ਸਰੋਂ ਜੀਐਸਸੀ 7 ਦੀ ਬੀਜਾਈ ਕਰ ਕੇ ਕਿਸਾਨ ਵਧੇਰੇ ਮੁਨਾਫ਼ਾ ਲੈ ਸਕਦੇ ਹਨ। ਇਹ ਕਨੋਲਾ ਕਿਸਮ ਹੈ, ਜਿਸ ਦੀ ਸਾਰੇ ਸੂਬੇ ਵਿੱਚ ਸਮੇਂ ਸਿਰ ਅਤੇ ਸੇਂਜੂ ਹਾਲਾਤ ਵਿੱਚ ਵੀ ਬਿਜਾਈ ਲਈ ਸਿਫਾਰਿਸ਼ ਕੀਤੀ ਗਈ ਹੈ।


ਇਸ ਨੂੰ ਚਿੱਟੀ ਕੁੰਗੀ ਰੋਗ ਘੱਟ ਲੱਗਦਾ ਹੈ ਅਤੇ ਝਾੜ 12 ਤੋਂ 13 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਇਸ ਦੀ ਫ਼ਸਲ 155 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਬਿਜਾਈ 10 ਅਕਤੂਬਰ ਤੋਂ ਲੈ ਕੇ 30 ਨਵੰਬਰ ਕੀਤੀ ਜਾ ਸਕਦੀ ਹੈ। ਡਾ. ਬਰਾੜ ਨੇ ਦੱਸਿਆ ਕਿ ਛੋਲਿਆਂ ਦੀ ਪੀਬੀਜੀ-7 ਕਿਸਮ ਵਧੇਰੇ ਲਾਹੇਵੰਦ ਹੈ।


ਇਹ ਕਿਸਮ ਝੁਲਸ ਰੋਗ ਅਤੇ ਚਾਨਣੀ, ਉਖੇੜਾ ਰੋਗ ਨੂੰ ਕਾਫ਼ੀ ਹੱਦ ਤੱਕ ਸਹਾਰ ਲੈਂਦੀ ਹੈ। ਇਸ ਦਾ ਝਾੜ 8 ਤੋਂ 10 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਪ੍ਰੋ. ਬਰਾੜ ਨੇ ਦੱਸਿਆ ਕਿ ਬਰਸੀਮ ਬੀਐਲ 10 ਜਲਦੀ ਵਧਣ ਵਾਲੀ ਅਤੇ ਤਣਾ ਗਲਣ ਦੇ ਰੋਗ ਨੂੰ ਸਹਾਰਨ ਦੀ ਸਮਰੱਥਾ ਵਾਲੀ ਕਿਸਮ ਹੈ। ਇਸ ਵਿਚ ਖੁਰਾਕੀ ਤੱਤ ਵਧੇਰੇ ਹੁੰਦੇ ਹਨ।



ਇਹ ਵੀ ਪੜ੍ਹੋ: ਡਿਸਪੋਜ਼ੇਬਲ ਕੱਪ ਵਿੱਚ ਚਾਹ ਜਾਂ ਕੌਫੀ ਪੀਣ ਨਾਲ ਹੁੰਦੇ ਹਨ ਇਹ ਨੁਕਸਾਨ, ਸਰੀਰ ਲਈ ਖਤਰਨਾਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904