ਪੜਚੋਲ ਕਰੋ

ਚੋਣਾਂ ਨੇ ਵਿਗਾੜੀ ਪੰਜਾਬ ਦੇ ਕਿਸਾਨਾਂ ਦੀ ਖੇਡ, ਕਣਕ ਦੀ ਵਾਢੀ ਲਈ ਨਹੀਂ ਲੱਭ ਰਹੀ ਲੇਬਰ

ਲੋਕ ਸਭਾ ਚੋਣਾਂ ਪੈਣ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਵੱਡੀ ਕਮੀ ਹੋ ਗਈ ਹੈ। ਕਣਕ ਦੀ ਕਟਾਈ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਇਸ ਵਾਰ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਰਕੇ ਮਜ਼ਦੂਰ ਆਪਣੇ ਘਰਾਂ ਨੂੰ ਗਏ ਹੋਏ ਹਨ ਜਿਸ ਕਰਕੇ ਕਿਸਾਨਾਂ ਨੂੰ ਫਸਲ ਦੀ ਕਟਾਈ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ।

ਚੰਡੀਗੜ੍ਹ: ਪੰਜਾਬ ਵਿੱਚ ਇਸ ਸਾਲ ਕਣਕ ਦੀ ਬੰਪਰ ਫਸਲ ਹੋ ਰਹੀ ਹੈ। ਇਸ ਨਾਲ ਕਿਸਾਨ ਇੱਕ ਪਾਸੇ ਤਾਂ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ ਪਰ ਦੂਜੇ ਪਾਸੇ ਕਿਸਾਨਾਂ ਨੂੰ ਵੱਡੀ ਚਿੰਤਾ ਸਤਾ ਰਹੀ ਹੈ। ਦਰਅਸਲ ਲੋਕ ਸਭਾ ਚੋਣਾਂ ਪੈਣ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਵੱਡੀ ਕਮੀ ਹੋ ਗਈ ਹੈ। ਕਣਕ ਦੀ ਕਟਾਈ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਇਸ ਵਾਰ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਰਕੇ ਮਜ਼ਦੂਰ ਆਪਣੇ ਘਰਾਂ ਨੂੰ ਗਏ ਹੋਏ ਹਨ ਜਿਸ ਕਰਕੇ ਕਿਸਾਨਾਂ ਨੂੰ ਫਸਲ ਦੀ ਕਟਾਈ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਵਾਪਸ ਚਲੇ ਗਏ ਹਨ। ਹੋਲੀ 'ਤੇ ਆਪਣੇ ਘਰਾਂ ਨੂੰ ਰਵਾਨਾ ਹੋਣ ਬਾਅਦ ਕਾਮੇ ਚੋਣ ਪ੍ਰਕਿਰਿਆ ਵਿੱਚ ਰੁੱਝ ਹੋ ਗਏ। ਨਤੀਜਨ ਪੰਜਾਬ ਵਿੱਚ ਕਣਕ ਦੀ ਕਟਾਈ ਤੇ ਢੁਆਈ ਲਈ ਮਜ਼ਦੂਰਾਂ ਦਾ ਸੰਕਟ ਛਾ ਗਿਆ ਹੈ। ਦੁਆਬਾ ਦੀ ਬਜਾਏ ਮਾਲਵਾ ਤੇ ਮਾਝਾ ਇਲਾਕੇ ਵਿੱਚ ਇਸ ਦਾ ਵਧੇਰੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਪਰ ਇਸ ਸਮੇਂ 60-65 ਮਜ਼ਦੂਰਾਂ ਦੀ ਕਮੀ ਆ ਰਹੀ ਹੈ। ਕੁਝ ਮਜ਼ਦੂਰ ਤਾਂ ਕਣਕ ਦੀ ਕਟਾਈ ਲਈ ਐਡਵਾਂਸ ਰਕਮ ਲੈ ਕੇ ਗਏ ਹਨ। ਹੁਣ ਜੇ ਉਹ ਕਾਮੇ ਵਾਪਸ ਨਾ ਮੁੜੇ ਤਾਂ ਕਿਸਾਨਾਂ ਨੂੰ ਦੂਹਰੀ ਮਾਰ ਪਏਗੀ। ਉੱਤੋਂ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਮਜ਼ਦੂਰੀ ਵਧਾ ਦਿੱਤੀ ਹੈ। ਪਿਛਲੇ ਸਾਲ ਪ੍ਰਤੀ ਏਕੜ 4 ਹਜ਼ਾਰ ਰੁਪਏ ਮਜ਼ਦੂਰੀ ਲਈ ਗਈ ਸੀ ਜਦਕਿ ਇਸ ਸਾਲ ਇਹ 4500 ਤੋਂ 5000 ਰੁਪਏ ਹੋ ਗਈ ਹੈ। ਇਸ ਵਿੱਚ ਕਣਕ ਦੀ ਢੁਆਈ ਤੇ ਭਰਾਈ ਵੀ ਸ਼ਾਮਲ ਹੈ। ਮਾਝਾ ਤੇ ਮਾਲਵਾ ਦੇ ਖੇਤ ਸਮਤਲ ਨਾ ਹੋਣ ਤੇ ਖੇਤਾਂ ਵਿੱਚ ਦਰੱਖ਼ਤ ਲੱਗੇ ਹੋਣ ਕਰਕੇ ਕਿਸਾਨਾਂ ਨੂੰ ਕੰਬਾਈਨ ਦੀ ਥਾਂ ਮਜ਼ਦੂਰਾਂ ਕੋਲੋਂ ਫਸਲ ਦੀ ਕਟਾਈ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਝੋਨੇ ਦੀ ਕਟਾਈ ਦੌਰਾਨ ਵੀ ਆਪਰੇਟਰਾਂ ਨੇ 200 ਰੁਪਏ ਪ੍ਰਤੀ ਏਕੜ ਭਾਅ ਵਧਾ ਦਿੱਤੇ ਸੀ। ਹੁਣ ਮਜ਼ਦੂਰਾਂ ਦੀ ਕਮੀ ਦਾ ਵੀ ਪੂਰਾ-ਪੂਰਾ ਫਾਇਦਾ ਚੁੱਕਣ ਦੀ ਤਾਕ ਵਿੱਚ ਹਨ। ਇਸ ਵਾਰ ਕੰਬਾਈਨ ਦੀ ਕਟਾਈ 1600 ਤੋਂ ਵਧਾ ਕੇ 2000 ਰੁਪਏ ਪ੍ਰਤੀ ਏਕੜ ਹੋਣ ਦਾ ਖ਼ਦਸ਼ਾ ਹੈ ਜਦਕਿ ਝੋਨੇ ਦੀ ਕਟਾਈ ਸਮੇਂ ਇਹੀ ਭਾਅ 1200 ਤੋਂ 1400 ਰੁਪਏ ਪ੍ਰਤੀ ਏਕੜ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget