Weather Updates: ਅਸਮਾਨ 'ਚ ਚੜ੍ਹੀ ਧੂੜ, ਬਾਰਸ਼ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਨਾਰਨੌਲ, ਬਵਾਲ, ਫਤਿਹਾਬਾਦ ਤੇ ਰਾਜਸਥਾਨ ਦੇ ਕੋਟਪੁਤਲੀ, ਖੈਰਤਾਲ, ਰਾਜਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਐਤਵਾਰ 23 ਮਈ ਸਵੇਰੇ ਦਿੱਲੀ ਵਿੱਚ ਧੂੜਭਰੀ ਹਨੇਰੀ ਕਾਰਨ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਘਟ ਗਈ। ਹਾਲਾਂਕਿ, ਤੇਜ਼ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ (IMD) ਮੁਤਾਬਕ ਐਤਵਾਰ ਨੂੰ ਕੁਝ ਹੱਦ ਤਕ ਬੱਦਲਵਾਈ ਰਹਿਣ ਦੀ ਸੰਭਵਾਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੱਛਮੀ ਗੜਬੜ ਕਾਰਨ ਅੱਜ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ, ਅਗਲੇ ਦੋ ਘੰਟਿਆਂ ਵਿੱਚ ਹਰਿਆਣਾ ਦੇ ਨਾਰਨੌਲ, ਬਵਾਲ, ਫਤਿਹਾਬਾਦ ਤੇ ਰਾਜਸਥਾਨ ਦੇ ਕੋਟਪੁਟਲੀ, ਖੈਰਤਾਲ, ਰਾਜਗੜ੍ਹ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਵੀ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 37 ਡਿਗਰੀ ਤੇ 20 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਕੀਤੀ ਗਈ ਹੈ। ਸ਼ਨੀਵਾਰ ਨੂੰ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 9 ਡਿਗਰੀ ਘੱਟ ਰਿਹਾ।
ਇਹ ਵੀ ਪੜ੍ਹੋ: Cyclone Yaas: ਪ੍ਰਧਾਨ ਮੰਤਰੀ ਮੋਦੀ ਤੂਫਾਨ ਯਾਸ ਸਬੰਧੀ ਕਰਨਗੇ ਬੈਠਕ, ਤਿਆਰੀਆਂ ਨੂੰ ਲੈ ਕੇ NDMA ਨਾਲ ਕਰਨਗੇ ਵਿਚਾਰ ਵਟਾਂਦਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin