![ABP Premium](https://cdn.abplive.com/imagebank/Premium-ad-Icon.png)
Rose Farming Tips: ਗੁਲਾਬ ਦੀ ਖੇਤੀ ਕਰਕੇ ਕਿਵੇਂ ਕਮਾ ਸਕਦੇ ਚੰਗਾ ਪੈਸਾ, ਜਾਣੋ ਵਪਾਰ ਕਰਨ ਦਾ ਤਰੀਕਾ
Rose Farming Tips: ਗੁਲਾਬ ਦੀ ਖੇਤੀ ਕਰਨ ਵੱਲ ਕਿਸਾਨਾਂ ਦੀ ਰੁਚੀ ਵੀ ਕਾਫੀ ਵੱਧ ਗਈ ਹੈ। ਸਰਕਾਰ ਫੁੱਲਾਂ ਦੀ ਖੇਤੀ ਲਈ ਸਬਸਿਡੀ ਵੀ ਦੇ ਰਹੀ ਹੈ। ਅਜਿਹੀ ਸਥਿਤੀ ਵਿੱਚ ਗੁਲਾਬ ਦੀ ਖੇਤੀ ਕਰਨਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
![Rose Farming Tips: ਗੁਲਾਬ ਦੀ ਖੇਤੀ ਕਰਕੇ ਕਿਵੇਂ ਕਮਾ ਸਕਦੇ ਚੰਗਾ ਪੈਸਾ, ਜਾਣੋ ਵਪਾਰ ਕਰਨ ਦਾ ਤਰੀਕਾ earn-money-from-rose-farming-know-the-complete-business-plan Rose Farming Tips: ਗੁਲਾਬ ਦੀ ਖੇਤੀ ਕਰਕੇ ਕਿਵੇਂ ਕਮਾ ਸਕਦੇ ਚੰਗਾ ਪੈਸਾ, ਜਾਣੋ ਵਪਾਰ ਕਰਨ ਦਾ ਤਰੀਕਾ](https://feeds.abplive.com/onecms/images/uploaded-images/2024/02/08/02fd237dea68391afeb8829b4cfda3fc1707392428613664_original.jpg?impolicy=abp_cdn&imwidth=1200&height=675)
Rose Farming Tips: ਫੁੱਲਾਂ ਦੀ ਗੱਲ ਕਰੀਏ ਤਾਂ ਇਹ ਲੋਕਾਂ ਨੂੰ ਬਹੁਤ ਪਸੰਦ ਹੁੰਦੇ ਹਨ ਅਤੇ ਫਿਰ ਜੇਕਰ ਗੁਲਾਬ ਦੇ ਫੁੱਲ ਦੀ ਗੱਲ ਕਰੀਏ ਤਾਂ ਇਹ ਫੁੱਲ ਬੱਚੇ ਤੋਂ ਲੈ ਕੇ ਵੱਡੇ ਨੂੰ ਪਸੰਦ ਹੈ। ਉੱਥੇ ਹੀ ਗੁਲਾਬ ਦੀ ਵਰਤੋਂ ਹੋਰ ਵੀ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਲਈ ਹੁਣ ਗੁਲਾਬ ਦੀ ਖੇਤੀ ਕਰਨ ਵਾਲੇ ਪਾਸੇ ਕਿਸਾਨਾਂ ਦਾ ਰੁਝਾਨ ਕਾਫੀ ਵੱਧ ਗਿਆ ਹੈ। ਸਰਕਾਰ ਫੁੱਲਾਂ ਦੀ ਖੇਤੀ ਲਈ ਸਬਸਿਡੀ ਵੀ ਦੇ ਰਹੀ ਹੈ। ਅਜਿਹੀ ਸਥਿਤੀ ਵਿੱਚ, ਗੁਲਾਬ ਦੀ ਖੇਤੀ ਕਰਨਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਗੁਲਾਬ ਦੀ ਖੇਤੀ ਤੋਂ ਕਿਵੇਂ ਮੁਨਾਫ਼ਾ ਕਮਾ ਸਕਦੇ ਹਾਂ।
ਕਿਵੇਂ ਕਰ ਸਕਦੇ ਗੁਲਾਬ ਦੀ ਖੇਤੀ?
ਕਿਸਾਨਾਂ ਨੂੰ ਗੁਲਾਬ ਦੀ ਖੇਤੀ ਤੋਂ 9-10 ਸਾਲ ਲਗਾਤਾਰ ਮੁਨਾਫ਼ਾ ਮਿਲਦਾ ਹੈ। ਇੱਕ ਗੁਲਾਬ ਦੇ ਪੌਦੇ ਤੋਂ ਲਗਭਗ 2 ਕਿਲੋ ਫੁੱਲ ਪ੍ਰਾਪਤ ਹੁੰਦੇ ਹਨ। ਗੁਲਾਬ ਦੀ ਕਾਸ਼ਤ ਹਰ ਕਿਸਮ ਦੀ ਮਿੱਟੀ 'ਤੇ ਕੀਤੀ ਜਾ ਸਕਦੀ ਹੈ। ਪਰ ਦੁਮਲੀ ਮਿੱਟੀ ਵਿੱਚ ਗੁਲਾਬ ਬੀਜਣ ਨਾਲ, ਪੌਦੇ ਬਹੁਤ ਤੇਜ਼ੀ ਨਾਲ ਵਧਦੇ ਹਨ। ਗੁਲਾਬ ਦੀ ਕਾਸ਼ਤ ਅਜਿਹੀ ਜਗ੍ਹਾ ਕਰੋ ਜਿੱਥੇ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਹੋਵੇ।
ਇਹ ਵੀ ਪੜ੍ਹੋ: Ludhiana News: ਖੰਨਾ 'ਚ ਦਰਦਨਾਕ ਹਾਦਸਾ, ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਚਾਰ ਝੁਲਸੇ
ਪੌਦੇ ਅਜਿਹੀ ਥਾਂ 'ਤੇ ਹੋਣੇ ਚਾਹੀਦੇ ਹਨ, ਜਿੱਥੇ ਕਾਫ਼ੀ ਮਾਤਰਾ ਵਿੱਚ ਸੂਰਜ ਦੀ ਰੌਸ਼ਨੀ ਮਿਲਦੀ ਹੋਵੇ। ਖੇਤਾਂ ਵਿੱਚ ਪੌਦਾ ਲਗਾਉਣ ਤੋਂ ਬਾਅਦ 7 ਤੋਂ 10 ਦਿਨਾਂ ਵਿਚਾਲੇ ਗੁਲਾਬ ਦੀ ਸਿੰਚਾਈ ਕਰੋ। ਖੇਤੀ ਸਬੰਧੀ ਜਾਣਕਾਰੀ ਅਨੁਸਾਰ ਇੱਕ ਹੈਕਟੇਅਰ ਵਿੱਚ 1 ਲੱਖ ਰੁਪਏ ਦੇ ਨਿਵੇਸ਼ ਨਾਲ ਗੁਲਾਬ ਦੀ ਖੇਤੀ ਵਿੱਚ 5 ਤੋਂ 6 ਲੱਖ ਰੁਪਏ ਤੱਕ ਦਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਵਧਾ ਸਕਦੇ ਵਪਾਰ
ਤੁਸੀਂ ਕਈ ਥਾਵਾਂ 'ਤੇ ਗੁਲਾਬ ਵੇਚ ਸਕਦੇ ਹੋ। ਤੁਸੀਂ ਫੁੱਲਾਂ ਦੀ ਦੁਕਾਨ ‘ਤੇ ਗੁਲਾਬ ਦੇ ਸਕਦੇ ਹੋ। ਇਸ ਦੇ ਨਾਲ ਹੀ ਜਿਹੜੇ ਹੋਟਲਾਂ ਵਿੱਚ ਵਿਆਹਾਂ-ਸ਼ਾਦੀਆਂ ਹੁੰਦੀਆਂ ਹਨ, ਉਨ੍ਹਾਂ ਨਾਲ ਡੀਲ ਕਰਕੇ ਤੁਸੀਂ ਗੁਲਾਬ ਦਾ ਫੁੱਲ ਵੇਚ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਇਸ ਦੇ ਲਈ ਔਨਲਾਈਨ ਮਾਰਕੀਟਿੰਗ ਦੀ ਮਦਦ ਵੀ ਲੈ ਸਕਦੇ ਹੋ ਅਤੇ ਹੋਰ ਗਾਹਕ ਲੱਭ ਸਕਦੇ ਹੋ। ਤੁਸੀਂ ਗੁਲਾਬ ਵੇਚਣ ਲਈ ਆਪਣੀ ਦੁਕਾਨ ਵੀ ਖੋਲ੍ਹ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)