ਇਸ ਢੰਗ ਨਾਲ ਖੇਤੀ ਕਰਕੇ ਕਿਸਾਨ ਕਮਾ ਰਿਹਾ ਕਰੋੜਾਂ, ਤੁਸੀਂ ਇਸ ਤਕਨੀਕ ਨੂੰ ਅਪਣਾ ਸਕਦੇ ਹੋ, ਜਾਣੋ ਕਿਵੇਂ
ਰਾਜਸਥਾਨ ਦੇ ਇੱਕ ਕਿਸਾਨ ਨੇ ਇੱਕ ਖ਼ਾਸ ਤਕਨੀਕ 'ਤੇ ਕੰਮ ਕੀਤਾ ਤੇ ਨਤੀਜਾ ਇਹ ਹੋਇਆ ਕਿ ਉਹ ਇਕੱਲਾ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ।
ਨਵੀਂ ਦਿੱਲੀ: ਹੁਣ ਲੋਕ ਖੇਤੀ ਦੇ ਰਵਾਇਤੀ ਢੰਗ (Traditional farming methods) ਨੂੰ ਛੱਡ ਕੇ ਨਵੀਂਆਂ-ਨਵੀਆਂ ਤਕਨੀਕਾਂ (latest techniques) ਦੀ ਵਰਤੋਂ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਵੱਖ-ਵੱਖ ਤਕਨੀਕਾਂ ਤੋਂ ਚੰਗੀ ਕਮਾਈ (good earnings) ਕਰ ਸਕਦੇ ਹੋ ਤੇ ਘੱਟ ਥਾਂ ਵਿੱਚ ਵੀ ਵਧੀਆ ਉਤਪਾਦਨ (good production) ਕਰ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਨਵੀਂਆਂ ਫਸਲਾਂ 'ਤੇ ਤਜਰਬੇ (experiments on new crops) ਕਰਕੇ ਖੇਤੀ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਅਸੀਂ ਗੱਲ ਕਰ ਰਹੇ ਹਾਂ, ਰਾਜਸਥਾਨ ਦੇ ਇੱਕ ਕਿਸਾਨ ਦੀ ਜਿਸ ਨੇ ਇੱਕ ਖਾਸ ਤਕਨੀਕ 'ਤੇ ਕੰਮ ਕੀਤਾ ਅਤੇ ਨਤੀਜਾ ਇਹ ਹੋਇਆ ਕਿ ਉਹ ਇਕੱਲਾ ਹੀ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ। ਹੁਣ ਉਸ ਦੀ ਸਫਲਤਾ ਨੂੰ ਵੇਖਦਿਆਂ ਆਸਪਾਸ ਦੇ ਪਿੰਡਾਂ ਦੇ ਕਿਸਾਨ ਵੀ ਇਸ ਤਰੀਕੇ ਨਾਲ ਖੇਤੀਬਾੜੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਦਾ ਕਾਫ਼ੀ ਲਾਭ ਹੋ ਰਿਹਾ ਹੈ।
ਅਸੀਂ ਰਾਜਸਥਾਨ ਦੇ ਜੈਪੁਰ ਨੇੜੇ ਇੱਕ ਪਿੰਡ ਦੀ ਗੱਲ ਕਰ ਰਹੇ ਹਾਂ, ਜਿੱਥੇ ਖੇਮਰਾਮ ਨੇ ਸਭ ਤੋਂ ਪਹਿਲਾਂ ਪੌਲੀ ਹਾਊਸ ਨਾਲ ਕਾਸ਼ਤ ਕਰਨੀ ਸ਼ੁਰੂ ਕੀਤੀ। ਜਦੋਂ ਤੋਂ ਖੇਮਰਾਮ ਨੇ ਪੌਲੀਹਾਊਸ (poly house) ਨਾਲ ਕਾਸ਼ਤ ਕਰਨੀ ਸ਼ੁਰੂ ਕੀਤੀ ਉਦੋਂ ਤੋਂ ਹੀ ਉਹ ਚੰਗੀ ਕਮਾਈ ਕਰ ਰਿਹਾ ਹੈ। ਖੇਮਰਾਮ ਨੇ ਇਹ ਤਕਨੀਕ ਭਾਰਤ ਵਿਚ ਨਹੀਂ ਬਲਕਿ ਇਜ਼ਰਾਈਲ ਵਿੱਚ ਸਿੱਖੀ ਤੇ ਹੁਣ ਉਹ ਰਵਾਇਤੀ ਤਕਨੀਕ ਨੂੰ ਛੱਡ ਕੇ ਇਸੇ ਢੰਗ ਨਾਲ ਖੇਤੀ ਕਰ ਰਿਹਾ ਹੈ ਜਿਸ ਨਾਲ ਉਸ ਨੂੰ ਲਾਭ ਵੀ ਮਿਲ ਰਿਹਾ ਹੈ।
ਬਹੁਤ ਸਾਰੀਆਂ ਇੰਟਰਵਿਊਆਂ ਵਿੱਚ ਉਸ ਨੇ ਦੱਸਿਆ ਕਿ ਪੌਲੀ ਹਾਊਸ ਟੈਕਨਾਲੋਜੀ ਨਾਲ ਉਹ ਸੀਜ਼ਨ ਤੋਂ ਬਗੈਰ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਉਗਾ ਰਿਹਾ ਹੈ ਤੇ ਆਸਾਨੀ ਨਾਲ ਤਾਪਮਾਨ ਨੂੰ ਬਰਕਰਾਰ ਰੱਖ ਸਕਦਾ ਹੈ। ਉਸ ਨੂੰ ਵੇਖ ਕੇ ਇਸ ਤਕਨੀਕ ਨੂੰ ਉਨ੍ਹਾਂ ਦੇ ਪਿੰਡ ਤੇ ਨੇੜਲੇ ਪਿੰਡ ਵਿੱਚ ਲੋਕ ਵੀ ਵਰਤ ਰਹੇ ਹਨ।
ਇਹ ਵੀ ਪੜ੍ਹੋ: Bank Strike: ਬੈਂਕਿੰਗ ਜਥੇਬੰਦੀਆਂ ਵੱਲੋਂ ਵੀ ਕਿਸਾਨ ਅੰਦੋਲਨ ਵਾਂਗ ਸੜਕਾਂ 'ਤੇ ਆਉਣ ਦੀ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904