ਪੜਚੋਲ ਕਰੋ

ਕਿਸਾਨ ਨੇ ਖੋਲ੍ਹਿਆ ਚੰਨੀ ਸਰਕਾਰ ਖਿਲਾਫ ਮੋਰਚਾ, ਉਗਰਾਹਾਂ ਧੜੇ ਵੱਲੋਂ 20 ਤੋਂ 24 ਦਸੰਬਰ ਤੱਕ ਪੱਕੇ ਮੋਰਚੇ ਲਾਉਣ ਦਾ ਫੈਸਲਾ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 20 ਤੋਂ 24 ਦਸੰਬਰ ਤੱਕ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਬਰਨਾਲਾ: ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਪਿਛਲੇ ਚੋਣ ਵਾਅਦੇ ਲਾਗੂ ਕਰਨ ਤੋਂ ਇਲਾਵਾ ਹੋਰ ਭਖਦੇ ਮਸਲੇ ਹੱਲ ਕਰਨ ਬਾਰੇ ਅਪਣਾਈ ਗਈ ਟਰਕਾਊ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 20 ਤੋਂ 24 ਦਸੰਬਰ ਤੱਕ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇੱਥੋਂ ਥੋੜ੍ਹੀ ਦੂਰ ਪਿੰਡ ਭੋਤਨਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਮੀਟਿੰਗ ਵਿੱਚ ਕੀਤੇ ਗਏ ਇਸ ਫੈਸਲੇ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੁਆਰਾ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦੀ ਤਾਨਾਸ਼ਾਹ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਕਮਲਜੀਤ ਕੌਰ ਬਰਨਾਲਾ ਸਮੇਤ 15 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਤੇ ਮੁੱਖ ਆਗੂ ਹਾਜ਼ਰ ਸਨ।

ਮੁੱਖ ਮੰਗਾਂ ਵਿੱਚ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਤਬਾਹੀ ਤੇ ਗੜੇਮਾਰੀ ਨਾਲ ਝੋਨੇ ਤੇ ਹੋਰ ਫ਼ਸਲਾਂ ਦੀ ਤਬਾਹੀ ਦਾ ਮੁਆਵਜ਼ਾ 17000 ਰੁਪਏ ਪ੍ਰਤੀ ਏਕੜ ਤੇ ਇਸਦਾ 10% ਖੇਤ ਮਜ਼ਦੂਰਾਂ ਨੂੰ ਤੁਰੰਤ ਅਦਾ ਕਰੋ। ਪੰਜਾਬ ਸਰਕਾਰ ਵੱਲੋਂ ਵਧਾ ਕੇ ਐਲਾਨਿਆ ਗਿਆ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਦੀ ਪਰਚੀ ਕਿਸਾਨਾਂ ਨੂੰ ਹਰੇਕ ਖੰਡ ਮਿੱਲ ਵੱਲੋਂ ਦੇਣ ਦੀ ਗਰੰਟੀ ਕਰੋ। ਖੁਦਕੁਸ਼ੀ ਪੀੜਤ ਕਿਸਾਨਾਂ ਮਜ਼ਦੂਰਾਂ ਦੇ ਪ੍ਰਵਾਰਾਂ ਨੂੰ 3-3 ਲੱਖ ਰੁਪਏ ਦੀ ਆਰਥਿਕ ਸਹਾਇਤਾ, 1-1 ਜੀਅ ਨੂੰ ਸਰਕਾਰੀ ਨੌਕਰੀ ਤੁਰੰਤ ਦਿਓ ਤੇ ਕਰਜ਼ੇ ਖ਼ਤਮ ਕਰੋ। 5 ਏਕੜ ਤੱਕ ਮਾਲਕੀ ਵਾਲੇ ਸਾਰੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਤੁਰੰਤ ਮਾਫ਼ ਕਰੋ।

ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਤੁਰੰਤ ਰੱਦ ਕਰੋ ਅਤੇ ਸ਼ਹੀਦ ਹੋ ਚੁੱਕੇ ਪੰਜਾਬ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੇ ਵਾਰਸ ਸਾਰੇ ਪਰਵਾਰਾਂ ਨੂੰ 5-5 ਲੱਖ ਦੀ ਆਰਥਿਕ ਸਹਾਇਤਾ,1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਤੁਰੰਤ ਦਿਓ ਅਤੇ ਸਮੁੱਚੇ ਕਰਜ਼ੇ ਖ਼ਤਮ ਕਰੋ।ਪਾਵਰਕੌਮ ਵੱਲੋਂ ਢਾਈ ਏਕੜ ਤੱਕ ਮਾਲਕੀ ਵਾਲੇ ਸਾਰੇ ਕਿਸਾਨਾਂ ਨੂੰ ਪਹਿਲ ਦੇ ਆਧਾਰ'ਤੇ ਐਲਾਨ ਕੀਤੇ ਖੇਤੀ ਟਿਊਬਵੈੱਲ ਕੁਨੈਕਸ਼ਨ ਤੁਰੰਤ ਜਾਰੀ ਕਰੋ ਸ਼ਾਮਲ ਹਨ।

ਇਸ ਤੋਂ ਇਲਾਵਾ ਅੰਦੋਲਨਕਾਰੀ ਬੇਰੁਜ਼ਗਾਰ ਅਧਿਆਪਕ ਅਧਿਆਪਕਾਵਾਂ ਉੱਤੇ ਮਾਨਸਾ ਵਿਖੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੇ ਮੁਜਰਮ ਡੀਐਸਪੀ ਖਿਲਾਫ਼ ਬਣਦਾ ਕੇਸ ਦਰਜ ਕਰਕੇ ਉਸਨੂੰ ਜੇਲ੍ਹ ਭੇਜਣ, ਯੂਰੀਆ ਖਾਦ ਦੀ ਕਿੱਲਤ ਦੂਰ ਕਰਨ ਤੇ ਟੌਲ ਪਲਾਜ਼ਾ ਦੇ ਰੇਟਾਂ ਵਿੱਚ ਕੀਤਾ ਗਿਆ ਹਰ ਕਿਸਮ ਦਾ ਵਾਧਾ ਰੱਦ ਕਰਨ ਤੇ ਇਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇ ਕੇ ਬਹਾਲ ਕਰਨ ਦੇ ਮਸਲੇ ਫੌਰੀ ਹੱਲ ਕਰਨ ਦੀ ਮੰਗ ਹੈ।

ਪਿਛਲੇ ਚੋਣ ਵਾਅਦੇ ਤੁਰੰਤ ਲਾਗੂ ਕਰਨ ਦੀ ਮੰਗ ਹੈ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਕਰਜ਼ਾਗ੍ਰਸਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਤੁਰੰਤ ਖ਼ਤਮ ਕਰਨ ਅਤੇ ਪੰਜਾਬ ਵਿੱਚੋਂ ਚਿੱਟੇ ਵਰਗੇ ਮਾਰੂ ਨਸ਼ਿਆਂ ਦਾ ਸ਼ਰੇਆਮ ਚਲਦਾ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਕਾਰੋਬਾਰ ਤੁਰੰਤ ਬੰਦ ਕਰਨ ਤੇ ਇਸ ਕਾਲ਼ੇ ਧੰਦੇ ਦੇ ਸਰਪ੍ਰਸਤ ਰਾਜਨੀਤਕ ਆਗੂਆਂ ਸਮੇਤ ਉੱਚ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਵਾਅਦੇ ਸ਼ਾਮਲ ਹਨ। ਮੀਟਿੰਗ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸਾਨਾਂ ਮਜ਼ਦੂਰਾਂ ਦੇ ਇਹ ਜਾਇਜ਼ ਤੇ ਹੱਕੀ ਮਸਲੇ ਤੁਰੰਤ ਹੱਲ ਨਾ ਕਰਨ ਦੀ ਸੂਰਤ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Embed widget