(Source: ECI/ABP News/ABP Majha)
ਆੜ੍ਹਤੀਏ ਦੀ ਦੁਕਾਨ 'ਤੇ ਕਰਜ਼ਈ ਕਿਸਾਨ ਨੇ ਕੀਤੀ ਖੁਦਕੁਸ਼ੀ
ਗਿੱਦੜਬਾਹਾ-ਗਿੱਦੜਬਾਹਾ ਦੀ ਅਨਾਜ ਮੰਡੀ 'ਚ ਇਕ ਕਿਸਾਨ ਨੇ ਇਕ ਆੜ੍ਹਤੀਏ ਦੀ ਦੁਕਾਨ 'ਤੇ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਦੁਪਹਿਰ ਬਠਿੰਡਾ ਦੇ ਇਕ ਨਿਜੀ ਹਸਪਤਾਲ 'ਚ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਪਿੰਡ ਛੱਤਿਆਣਾ ਦਾ ਕਿਸਾਨ ਬੱਗਾ ਸਿੰਘ ਪੁੱਤਰ ਗੁਰਜੰਟ ਸਿੰਘ ਅੱਜ ਸਵੇਰੇ 11 ਕੁ ਵਜੇ ਗਿੱਦੜਬਾਹਾ ਦੀ ਅਨਾਜ ਮੰਡੀ 'ਚ 165 ਨੰਬਰ ਦੁਕਾਨ 'ਤੇ ਆੜ੍ਹਤੀਏ ਮੰਗਲ ਸਿੰਘ ਦੀ ਦੁਕਾਨ 'ਤੇ ਆਇਆ ( ਇਹ ਦੁਕਾਨ ਜਥੇਦਾਰ ਗੁਰਪਾਲ ਸਿੰਘ ਗੋਰਾ ਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੈ ਜੋ ਉਨ੍ਹਾਂ ਕਿਰਾਏ 'ਤੇ ਉਕਤ ਆੜ੍ਹਤੀਏ ਨੂੰ ਦਿੱਤੀ ਹੋਈ ਹੈ) ਤੇ ਉਸ ਵੱਲੋਂ ਦੁਕਾਨ 'ਚ ਆ ਕੇ ਸਲਫਾਸ ਨਿਗਲ ਲੈਣ ਕਰਕੇ ਉਸਦੀ ਹਾਲਤ ਵਿਗੜ ਗਈ ।
ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਫਾੳਾੂਡੇਸ਼ਨ ਦੇ ਮੈਂਬਰ ਹੌਲਦਾਰ ਹਰਦਿਆਲ ਸਿੰਘ ਨੇ ਕਿਸਾਨ ਨੂੰ ਗਿੱਦੜਬਾਹਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ, ਪਰ ਉਸਦੀ ਗੰਭੀਰ ਹਾਲਤ ਨੂੰ ਵੇਖਦਿਆ ਉਨ੍ਹਾਂ ਉਸਨੂੰ ਮੈਕਸ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਭੇਜ ਦਿੱਤਾ। ਆੜ੍ਹਤੀਏ ਮੰਗਲ ਸਿੰਘ ਨੇ ਦੱਸਿਆ ਕਿ ਬੱਗਾ ਸਿੰਘ ਨਾਲ ਉਨ੍ਹਾਂ ਦਾ ਕੋਈ ਦੇਣ ਲੈਣ ਨਹੀਂ ਸੀ ਪਰ ਉਸਦੇ ਪੁੱਤਰਾਂ ਤੋਂ ਉਸਨੇ ਇਕ ਲੱਖ ਰੁਪਇਆ ਲੈਣਾ ਸੀ ਤੇ ਉਨ੍ਹਾਂ ਦਾ ਇਸ ਬਾਰੇ ਪੰਚਾਇਤ 'ਚ ਸਮਝੌਤਾ ਹੋਇਆ ਹੈ। ਉਸਨੇ ਦੱਸਿਆ ਕਿ ਬੱਗਾ ਸਿੰਘ ਨੇ ਪੈਸੇ ਨਾ ਦੇਣ ਲਈ ਉਸ 'ਤੇ ਦਬਾਅ ਪਾਉਣ ਲਈ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਥਾਣਾ ਕੋਟਭਾਈ ਵਿਖੇ ਇਸਦੀ ਸ਼ਿਕਾਇਤ ਕੀਤੀ ਸੀ।