ਪੜਚੋਲ ਕਰੋ
Advertisement
ਬਾਦਲ ਪਿੰਡ ਦੇ ਕਿਸਾਨਾਂ ਨੇ ਸਿਵਿਆਂ 'ਚ ਸੁੱਟਿਆ ਝੋਨਾ
ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਦੇ ਕਿਸਾਨ ਸਿਵਿਆਂ ਵਿੱਚ ਝੋਨਾ ਸੁੱਟਣ ਲਈ ਮਜਬੂਰ ਹਨ। ਪਿੰਡ ਦੇ ਖ਼ਰੀਦ ਕੇਂਦਰ ਵਿੱਚ ਇੰਨੀ ਫ਼ਸਲ ਪਹੁੰਚ ਚੁੱਕੀ ਹੈ ਕਿ ਹੋਰ ਝੋਨੇ ਨੂੰ ਉਤਾਰਨ ਲਈ ਥਾਂ ਹੀ ਬਾਕੀ ਨਹੀਂ ਰਹੀ। ਇਸ ਲਈ ਕਿਸਾਨ ਸ਼ਮਸ਼ਾਨ ਘਾਟ ਵਿੱਚ ਹੀ ਝੋਨੇ ਨੂੰ ਉਤਾਰਨ ਲੱਗੇ ਹਨ।
ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾਂ ਨੇ ਖ਼ਰੀਦ ਕੇਂਦਰ ਦੇ ਨੇੜਲੇ ਸ਼ਮਸ਼ਾਨਘਾਟ ਵਿਚ ਜੀਰੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ। ਇੱਥੋਂ ਕੁਝ ਬੋਰੀਆਂ ਭਰੀਆਂ ਵੀ ਜਾ ਚੁੱਕੀਆਂ ਹਨ। ਪਿੰਡ ਬਾਦਲ ਦੇ ਖ਼ਰੀਦ ਕੇਂਦਰ 'ਤੇ ਕਈ ਪਿੰਡਾਂ ਦੇ ਕਿਸਾਨ ਜਿਣਸ ਲੈ ਕੇ ਆਉਂਦੇ ਹਨ। ਹੁਣ ਕਿਸਾਨ ਰਾਤਾਂ ਵੀ ਸ਼ਮਸ਼ਾਨ ਘਾਟ ਵਿਚ ਕੱਟ ਰਹੇ ਹਨ। ਬਠਿੰਡਾ ਖ਼ਿੱਤੇ ਦੇ ਖ਼ਰੀਦ ਕੇਂਦਰਾਂ ਵਿਚ ਹੁਣ ਇਕਦਮ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ ਜਿਸ ਕਰਕੇ ਮੰਡੀਆਂ ਵਿੱਚ ਕੋਈ ਥਾਂ ਨਹੀਂ ਬਚੀ ਹੈ।ਇਹ ਵੀ ਪੜ੍ਹੋ: ਬਾਸਮਤੀ ਦਿਵਾਏਗੀ ਪੰਜਾਬ ਦੇ ਕਿਸਾਨਾਂ ਨੂੰ 'ਅਮਰੀਕੀ ਡਾਲਰ'
ਪਿਛਲੀ ਸਰਕਾਰ ਸਮੇਂ ਵਿਸ਼ੇਸ਼ ਪੁੱਛ ਪ੍ਰਤੀਤ ਦਾ ਨਿੱਘ ਮਾਣਨ ਵਾਲੇ ਕਿਸਾਨ ਆਖਦੇ ਹਨ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈ ਜਦਕਿ ਸਰਕਾਰੀ ਖ਼ਰੀਦ ਏਜੰਸੀਆਂ ਦਾ ਕਹਿਣਾ ਸੀ ਕਿ ਨਮੀ ਕਰਕੇ ਫ਼ਸਲ ਮੰਡੀ ਵਿਚ ਜ਼ਿਆਦਾ ਪਈ ਹੈ ਅਤੇ ਉਹ ਮਾਪਦੰਡਾਂ ‘ਤੇ ਖਰੀ ਉੱਤਰਦੀ ਫ਼ਸਲ ਦੀ ਹੀ ਬੋਲੀ ਲਗਾ ਰਹੇ ਹਨ।ਇਹ ਵੀ ਪੜ੍ਹੋ: ਪੰਜਾਬ ਦੀਆਂ ਮੰਡੀਆਂ 'ਚ ਵਿਕ ਰਿਹਾ ਬਿਹਾਰੀ ਝੋਨਾ
ਬਠਿੰਡਾ ਜ਼ਿਲ੍ਹੇ ਵਿੱਚ ਸਾਢੇ ਪੰਜ ਲੱਖ ਮੀਟ੍ਰਿਕ ਟਨ ਜੀਰੀ ਆ ਚੁੱਕੀ ਹੈ। ਭਾਰਤੀ ਖ਼ੁਰਾਕ ਨਿਗਮ ਵੱਲੋਂ ਜ਼ਿਲ੍ਹੇ ਭਰ ’ਚੋਂ ਨਾਮਾਤਰ ਜਿਣਸ ਦੀ ਹੀ ਖ਼ਰੀਦ ਕੀਤੀ ਜਾ ਰਹੀ ਹੈ। ਖ਼ੁਰਾਕ ਨਿਗਮ ਨੇ ਸਿਰਫ਼ ਗੋਨਿਆਣਾ ਮਾਰਕੀਟ ਕਮੇਟੀ ਦੇ ਇਲਾਕੇ ਵਿਚ 2500 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਸ਼ੈੱਲਰ ਵਾਲੇ ਆਖ ਰਹੇ ਹਨ ਕਿ ਕਿਸਾਨ ਸਿੱਲ੍ਹ ਵਾਲਾ ਝੋਨਾ ਲਿਆ ਰਹੇ ਹਨ, ਜਦਕਿ ਕਿਸਾਨ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਨੂੰ ਫਿਰ ਰਗੜਾ, ਝੋਨੇ ਦੇ ਵਧੇ ਭਾਅ ਦਾ ਨਹੀਂ ਮਿਲਿਆ ਫਾਇਦਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement