ਪੜਚੋਲ ਕਰੋ
Advertisement
ਕਿਸਾਨਾਂ ਨੇ ਰੇੜ੍ਹੀ ਦੇਸ਼ ਦੀ ਆਰਥਿਕਤਾ, ਟਰੈਕਟਰਾਂ ਦੀ ਵਿਕਰੀ 'ਚ ਜ਼ੋਰਦਾਰ ਤੇਜ਼ੀ, ਮਹਿੰਦਰਾ 56 ਤੇ ਐਸਕੋਰਟ ਦੀ 31 ਫੀਸਦੀ ਸੇਲ ਵਧੀ
ਭਾਰਤੀ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਨਵੰਬਰ ਮਹੀਨੇ ਦੇ ਸੇਲ ਅੰਕੜੇ ਜਾਰੀ ਕੀਤੇ ਹਨ। ਕੰਪਨੀ ਮੁਤਾਬਕ ਨਵੰਬਰ ਵਿੱਚ ਟਰੈਕਟਰਾਂ ਵਿਕਰੀ 32,726 ਯੂਨਿਟ ਵਧੀ ਜਿਸ ਨਾਲ ਸੇਲ ਵਿੱਚ 56 ਫੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਆਟੋਮੋਟਿਵ ਵਿਕਰੀ 4 ਫੀਸਦੀ ਵਧ ਕੇ 42731 ਇਕਾਈ ਹੋਈ।
ਨਵੀਂ ਦਿੱਲੀ: ਭਾਰਤੀ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਨਵੰਬਰ ਮਹੀਨੇ ਦੇ ਸੇਲ ਅੰਕੜੇ ਜਾਰੀ ਕੀਤੇ ਹਨ। ਕੰਪਨੀ ਮੁਤਾਬਕ ਨਵੰਬਰ ਵਿੱਚ ਟਰੈਕਟਰਾਂ ਵਿਕਰੀ 32,726 ਯੂਨਿਟ ਵਧੀ ਜਿਸ ਨਾਲ ਸੇਲ ਵਿੱਚ 56 ਫੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਆਟੋਮੋਟਿਵ ਵਿਕਰੀ 4 ਫੀਸਦੀ ਵਧ ਕੇ 42731 ਇਕਾਈ ਹੋਈ।
ਇਸ ਤੋਂ ਇਲਾਵਾ Escort ਨੇ ਵੀ ਨਵੰਬਰ ਵਿੱਚ ਟਰੈਕਟਰਾਂ ਦੀ ਚੰਗੀ ਵਿਕਰੀ ਕੀਤੀ ਹੈ। ਕੰਪਨੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੇਲ 30.9 ਫੀਸਦੀ ਵਧ ਕੇ 9,662 ਯੂਨਿਟ ਹੋ ਗਈ। ਜਦਕਿ ਸਾਲ 2019 'ਚ ਕੰਪਨੀ ਨੇ 7,379 ਟਰੈਕਟਰ ਵੇਚੇ ਸੀ। ਟਰੈਕਟਰਾਂ ਦੀ ਸੇਲ ਮੁੱਖ ਤੌਰ 'ਤੇ ਹਾੜੀ ਦੀ ਫਸਲ ਦੀ ਬਿਜਾਈ ਵਾਲੇ ਖੇਤਰ ਵਿੱਚ ਵਧੀ ਹੈ ਕਿਉਂਕਿ ਇੱਥੇ ਇਸ ਦੀ ਮੰਗ ਕਾਫੀ ਵਧੀ ਸੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਵੀ ਮੰਗ ਵਿੱਚ ਵਾਧਾ ਹੋਇਆ ਹੈ ਤੇ ਵਿਕਰੀ ਵਧੀ ਹੈ। ਟਰੈਕਟਰ ਕੰਪਨੀਆਂ ਨੂੰ ਉਮੀਦ ਹੈ ਕਿ ਇਹ ਮੰਗ ਹੋਰ ਵਧੇਗੀ।
ਨਵੰਬਰ ਵਿੱਚ Ashok Leyland ਦੀ ਵਿਕਰੀ 10,659 ਇਕਾਈਆਂ ਰਹੀ। ਨਵੰਬਰ ਵਿੱਚ Ashok Leyland ਦੀ ਕੁੱਲ ਵਿਕਰੀ ਸਾਲ ਦਰ ਸਾਲ 5 ਫ਼ੀਸਦ ਵਧ ਕੇ 10,659 ਇਕਾਈ ਹੋ ਗਈ ਹੈ ਜੋ ਪਿਛਲੇ ਸਾਲ ਨਵੰਬਰ ਵਿੱਚ 10,175 ਇਕਾਈ ਸੀ। Ashok Leyland ਦੀ ਨਵੰਬਰ ਮਹੀਨੇ ਵਿਚ ਕੁੱਲ ਘਰੇਲੂ ਵਿਕਰੀ 0.4 ਪ੍ਰਤੀਸ਼ਤ ਦੇ ਵਾਧੇ ਨਾਲ 9,727 ਇਕਾਈ ਹੋ ਗਈ, ਪਿਛਲੇ ਸਾਲ ਨਵੰਬਰ ਵਿੱਚ ਇਹ 9,377 ਇਕਾਈ ਸੀ। ਨਵੰਬਰ ਵਿੱਚ ਅਸ਼ੋਕ ਲੇਲੈਂਡ ਦੀ ਐਕਸਪੋਰਟ ਸਾਲਾਨਾ ਅਧਾਰ ਤੇ 16.8 ਫੀਸਦ ਵਧ ਕੇ 932 ਯੂਨਿਟ ਹੋ ਗਈ ਜੋ ਪਿਛਲੇ ਸਾਲ ਨਵੰਬਰ ਵਿੱਚ 798 ਇਕਾਈ ਸੀ।
ਨਵੰਬਰ ਵਿੱਚ ਅਸ਼ੋਕ ਲੇਲੈਂਡ ਦੀ ਕੁਲ LCV ਵਿਕਰੀ ਸਾਲਾਨਾ ਅਧਾਰ ਤੇ 32 ਫੀਸਦ ਵਧ ਕੇ 5,545 ਇਕਾਈ ਹੋ ਗਈ ਜੋ ਪਿਛਲੇ ਸਾਲ ਨਵੰਬਰ ਵਿਚ 4,209 ਇਕਾਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਧਰਮ
ਕਾਰੋਬਾਰ
Advertisement