ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
Dausa Borewell: ਦੌਸਾ 'ਚ 9 ਦਸੰਬਰ ਨੂੰ ਬੋਰਵੈੱਲ ਵਿੱਚ ਡਿੱਗੇ 5 ਸਾਲਾ ਆਰੀਅਨ ਨੂੰ 3 ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਹੈ। 57 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ।
Dausa Borewell Accident: ਖੁੱਲ੍ਹੇ ਬੋਰਵੈੱਲ ਕਾਰਨ ਹੋ ਰਹੇ ਹਾਦਸੇ ਲਗਾਤਾਰ ਬੱਚਿਆਂ ਦੀ ਜਾਨ ਲੈ ਰਹੇ ਹਨ। ਅਜਿਹਾ ਹੀ ਕੁਝ ਰਾਜਸਥਾਨ ਦੇ ਦੌਸਾ 'ਚ ਵੀ ਹੋਇਆ, ਜਿੱਥੇ 9 ਦਸੰਬਰ ਨੂੰ ਬੋਰਵੈੱਲ 'ਚ ਡਿੱਗਿਆ ਪੰਜ ਸਾਲਾ ਮਾਸੂਮ ਆਰੀਅਨ ਜ਼ਿੰਦਾ ਵਾਪਸ ਨਹੀਂ ਆ ਸਕਿਆ, ਤਿੰਨ ਦਿਨਾਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦਈਏ ਕਿ 5 ਸਾਲ ਦੇ ਆਰੀਅਨ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਰੈਸਕਿਊ ਟੀਮ ਨੇ ਉਸ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੇ ਆਰੀਅਨ ਦੀ ਲਾਸ਼ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ। ਬੱਚੇ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਪਿੰਡ ਕਾਲੀਖਾੜ ਵਿੱਚ ਵੀ ਸੋਗ ਦੀ ਲਹਿਰ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਵੀਰਵਾਰ (12 ਦਸੰਬਰ) ਸਵੇਰੇ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।