ਇਸ ਪੌਦ ਦੀ ਖੇਤੀ ਨਾਲ 40 ਸਾਲ ਤੱਕ ਮੁਨਾਫਾ ਕਮਾ ਸਕਦੇ ਨੇ ਕਿਸਾਨ, ਇੰਝ ਕਰੋ ਖੇਤੀ
ਭਾਰਤ ਰਭੜ ਦਾ ਚੌਥਾ ਵੱਡਾ ਉਦਪਾਦਕ ਦੇਸ਼ ਹੈ। ਘਟ ਲਾਗਤ ਵਿਚ ਕਈ ਗੁਣਾ ਜ਼ਿਆਦਾ ਮੁਨਾਫਾ ਕਮਾਉਣ ਲਈ ਕਿਸਾਨ ਵੱਡੀ ਗਿਣਤੀ ਵਿਚ ਇਸ ਪੌਦੇ ਦੀ ਖੇਤੀ ਵਿਚ ਦਿਲਚਸਪੀ ਦਿਖਾ ਰਹੇ ਹਨ।
Agriculture News : ਭਾਰਤ ਰਭੜ ਦਾ ਚੌਥਾ ਵੱਡਾ ਉਦਪਾਦਕ ਦੇਸ਼ ਹੈ। ਘਟ ਲਾਗਤ ਵਿਚ ਕਈ ਗੁਣਾ ਜ਼ਿਆਦਾ ਮੁਨਾਫਾ ਕਮਾਉਣ ਲਈ ਕਿਸਾਨ ਵੱਡੀ ਗਿਣਤੀ ਵਿਚ ਇਸ ਪੌਦੇ ਦੀ ਖੇਤੀ ਵਿਚ ਦਿਲਚਸਪੀ ਦਿਖਾ ਰਹੇ ਹਨ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੀ ਕਿਸਾਨਾਂ ਨੂੰ ਇਸ ਲਈ ਸਹਿਯੋਗ ਦੇ ਕੇ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹਨਾਂ ਚੀਜ਼ਾਂ ਵਿਚ ਇਸਤੇਮਾਲ ਹੁੰਦੀ ਰਬੜ
ਪੂਰੀ ਦੁਨੀਆ ਵਿਚ 78 ਫੀਸਦੀ ਰਬੜ ਦਾ ਇਸਤੇਮਾਲ ਟਾਇਰ ਤੇ ਟਿਊਬ ਬਣਾਉਣ ਵਿਚ ਹੁੰਦਾ ਹੈ। , ਰਬੜ ਦੀ ਵਰਤੋਂ ਸੋਲਾਂ, ਟਾਇਰਾਂ, ਫਰਿੱਜਾਂ, ਇੰਜਣ ਸੀਲਾਂ ਅਤੇ ਗੇਂਦਾਂ ਬਣਾਉਣ ਲਈ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਰਬੜ ਦੇ ਰੁੱਖ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਇਸ ਦੀ ਕਾਸ਼ਤ ਖਾਸ ਕਰਕੇ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਇਸ ਦੀ ਖੇਤੀ ਸ਼ੁਰੂ ਹੋ ਗਈ ਹੈ।
ਇੰਝ ਕਰੋ ਰਬੜ ਦੀ ਖੇਤੀ
ਰਬੜ ਦੀ ਖੇਤੀ ਲਈ ਲੈਟਰਾਈਟ ਵਾਲੀ ਡੂੰਘੀ ਲਾਲ ਦੁਮਟਲੀ ਮਿੱਟੀ ਰਬੜ ਦੀ ਕਾਸ਼ਤ ਲਈ ਬੇਹੱਦ ਲਾਭਦਾਇਕ ਹੈ। ਇਸ ਮਿੱਟੀ ਦਾ PH ਮੁੱਲ 4.5-6.0 ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਦੇ ਬੂਟੇ ਨੂੰ ਟਰਾਂਸਪਲਾਂਟ ਕਰਨ ਲਈ ਜੁਲਾਈ ਦਾ ਮਹੀਨਾ ਸਹੀ ਮੰਨਿਆ ਜਾਂਦਾ ਹੈ। ਰਬੜ ਦੇ ਰੁੱਖ ਲਾਉਣ ਤੋਂ ਪਹਿਲਾਂ ਖੇਤ ਦੀ ਡੂੰਘੀ ਵਾਹੀ ਕਰੋ। ਫਿਰ ਖੇਤ ਨੂੰ ਪੱਧਰਾ ਕਰੋ। ਖੇਤ ਵਿੱਚ 3 ਮੀਟਰ ਦੀ ਦੂਰੀ ਰੱਖ ਕੇ ਇੱਕ ਫੁੱਟ ਚੌੜਾ ਅਤੇ ਇੱਕ ਫੁੱਟ ਡੂੰਘਾ ਟੋਏ ਤਿਆਰ ਕਰੋ। ਇਸ ਵਿੱਚ ਰਬੜ ਦਾ ਪੌਦਾ ਲਾਓ। ਇਸ ਤੋਂ ਇਲਾਵਾ ਟੋਏ ਵਿੱਚ ਜੈਵਿਕ ਖਾਦ ਪਾ ਕੇ ਮਿੱਟੀ ਨਾਲ ਢੱਕ ਦਿਓ। ਰਬੜ ਦੇ ਰੁੱਖ ਦੇ ਚੰਗੇ ਵਿਕਾਸ ਲਈ ਲਗਾਤਾਰ ਸਿੰਚਾਈ ਕਰਨੀ ਚਾਹੀਦੀ ਹੈ।
40 ਸਾਲਾਂ ਤੱਕ ਮਿਲੇਗਾ ਲਾਭ
ਰਬੜ ਦੇ ਦਰੱਖਤ ਵਿੱਚੋਂ ਜੋ ਲੈਟੇਕਸ ਨਿਕਲਦਾ ਹੈ, ਉਹ ਦੁੱਧ ਵਰਗਾ ਤਰਲ ਹੁੰਦਾ ਹੈ, ਜੋ ਰਬੜ ਦੀ ਸੱਕ ਨੂੰ ਟੇਪਿੰਗ ਵਿਧੀ ਦੁਆਰਾ ਕੱਟ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। 5ਵੇਂ ਸਾਲ ਵਿਚ ਰਬੜ ਦਾ ਪੌਦਾ ਉਤਪਾਦਨ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਰੁੱਖ ਦਾ 40 ਸਾਲਾਂ ਤੱਕ ਲਗਾਤਾਰ ਝਾੜ ਹੁੰਦਾ ਹੈ। ਤੁਸੀਂ ਇੱਕ ਏਕੜ ਵਿੱਚ 150 ਰਬੜ ਦੇ ਰੁੱਖ ਲਾ ਸਕਦੇ ਹੋ। ਇੱਕ ਰੁੱਖ ਇੱਕ ਸਾਲ ਵਿੱਚ 2.75 ਕਿਲੋ ਰਬੜ ਦਾ ਉਤਪਾਦਨ ਦਿੰਦਾ ਹੈ। ਇਸ ਨਾਲ ਕਿਸਾਨ 40 ਸਾਲਾਂ ਤੱਕ ਲਗਾਤਾਰ ਬੰਪਰ ਮੁਨਾਫਾ ਕਮਾ ਸਕਦੇ ਹਨ।