Farming in cold: ਆਉਣ ਵਾਲੇ ਦਿਨਾਂ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਕਿਸਾਨਾਂ ਨੂੰ ਹੋ ਸਕਦੀ ਮੁਸ਼ਕਿਲ, ਫਸਲਾਂ ਦੇ ਬਚਾਅ ਲਈ ਕਰੋ ਇਹ ਕੰਮ
Farmers faces difficulties in cold: ਵਧਦੀ ਠੰਡ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਠੰਡ ਦਾ ਅਸਰ ਫਸਲ 'ਤੇ ਪੈ ਸਕਦਾ ਹੈ।
IMD alert for cold: ਹੁਣ ਦਿਨ-ਬ-ਦਿਨ ਠੰਡ ਵੱਧ ਰਹੀ ਹੈ, ਜਿਸ ਕਰਕੇ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸਰਦੀਆਂ ਵਿੱਚ ਖੇਤੀ ਨਾਲ ਸਬੰਧਤ ਕੰਮ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ।
ਅਜਿਹੇ 'ਚ ਮੌਸਮ ਵਿਭਾਗ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਕੜਾਕੇ ਦੀ ਠੰਡ ਪੈ ਸਕਦੀ ਹੈ। ਆਈਐਮਡੀ ਮੁਤਾਬਕ ਕਈ ਥਾਵਾਂ 'ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ, ਅਜਿਹੇ 'ਚ ਕਿਸਾਨਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਉੱਤਰੀ ਭਾਰਤ ਵਿੱਚ ਜ਼ਬਰਦਸਤ ਠੰਡ ਪੈਣ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਤਾਪਮਾਨ 0 ਡਿਗਰੀ ਸੈਲਸੀਅਸ ਤੋਂ ਹੇਠਾਂ ਜਾ ਸਕਦਾ ਹੈ। ਠੰਡ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਜਿਹੜੇ ਕਿਸਾਨ ਫਲ, ਸਬਜ਼ੀਆਂ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਦੇ ਹਨ, ਉਨ੍ਹਾਂ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: Ban on Cutting Trees: ਇਸ ਜਿਲ੍ਹੇ 'ਚ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ
ਵਧਦੀ ਠੰਡ ਕਰਕੇ ਫਲ ਅਤੇ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਟਮਾਟਰ, ਬੈਂਗਣ, ਆਲੂ, ਗੋਭੀ, ਮਟਰ ਅਤੇ ਪਿਆਜ਼ ਵਰਗੀਆਂ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਫ਼ਸਲਾਂ ਨੂੰ ਠੰਡ ਤੋਂ ਬਚਾਉਣ ਲਈ ਕਿਸਾਨਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਪੈਣਗੀਆਂ।
ਉੱਥੇ ਹੀ ਠੰਡ ਕਰਕੇ ਝੋਨੇ ਦੀ ਫ਼ਸਲ ਦੇ ਬੀਜ ਉਗਣ ਵਿੱਚ ਦੇਰੀ ਹੋ ਸਕਦੀ ਹੈ। ਇਸ ਕਾਰਨ ਝੋਨੇ ਦੀ ਫਸਲ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਠੰਡ ਕਾਰਨ ਪਸ਼ੂਆਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕਿਸਾਨਾਂ ਨੂੰ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਪੈਣਗੀਆਂ।
ਕਰੋ ਇਹ ਉਪਾਅ
ਫਲ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਢੱਕ ਕੇ ਰੱਖੋ।
ਪਸ਼ੂਆਂ ਨੂੰ ਗਰਮ ਰੱਖਣ ਲਈ ਪ੍ਰਬੰਧ ਕਰੋ। ਉਨ੍ਹਾਂ ਲਈ ਲੋੜੀਂਦੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ।
ਕਿਹੜੇ ਖੇਤਰਾਂ ਵਿੱਚ ਪਵੇਗੀ ਵੱਧ ਠੰਡ?
ਪਹਾੜੀ ਖੇਤਰਾਂ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਪੈ ਸਕਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਕਿਹੋ ਜਿਹਾ ਰਹੇਗਾ ਨਵਾਂ ਸਾਲ ? ਕਿਸ਼ਤ ਰਾਸ਼ੀ ਵਧਾਉਣ ਦੇ ਨਾਲ ਲਏ ਜਾ ਸਕਦੇ ਨੇ ਇਹ ਫ਼ੈਸਲੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
