ਪੜਚੋਲ ਕਰੋ

Farmers Protest : ਜੰਤਰ-ਮੰਤਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਅਤੇ ਹਰਿਆਣਾ ਪੁਲਿਸ ਤਿਆਰ ,ਬਾਰਡਰ 'ਤੇ ਲਗਾਏ ਸੀਮਿੰਟ ਦੇ ਬੈਰੀਕੇਡ

ਦਿੱਲੀ ਦੇ ਜੰਤਰ-ਮੰਤਰ 'ਤੇ 22 ਅਗਸਤ ਨੂੰ ਹੋਣ ਵਾਲੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਨੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਸੀਮਿੰਟ ਦੇ ਬੈਰੀਕੇਡ ਲਗਾਉਣ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।

Jantar Mantar Farmers Protest : ਦਿੱਲੀ ਦੇ ਜੰਤਰ-ਮੰਤਰ 'ਤੇ 22 ਅਗਸਤ ਨੂੰ ਹੋਣ ਵਾਲੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਨੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਸੀਮਿੰਟ ਦੇ ਬੈਰੀਕੇਡ ਲਗਾਉਣ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਲੋਹੇ ਦੇ ਬੈਰੀਕੇਡ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿਸਾਨ ਟਿੱਕਰੀ ਬਾਰਡਰ ਤੋਂ ਅੱਗੇ ਦਿੱਲੀ ਨਾ ਜਾਣ, ਇਸ ਲਈ ਦਿੱਲੀ ਦੇ ਕਰੀਬ 4 ਥਾਣਿਆਂ ਦੀ ਪੁਲਿਸ ਦੀ ਜ਼ਿੰਮੇਵਾਰੀ ਟਿੱਕਰੀ ਬਾਰਡਰ 'ਤੇ ਲਗਾਈ ਗਈ ਹੈ।

ਇਸ ਦੇ ਨਾਲ ਹੀ ਦਿੱਲੀ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਬਹਾਦਰਗੜ੍ਹ ਦੀ ਪੁਲੀਸ ਵੀ ਦਿੱਲੀ ਪੁਲੀਸ ਨਾਲ ਤਾਲਮੇਲ ਮੀਟਿੰਗ ਕਰ ਰਹੀ ਹੈ। ਦਿੱਲੀ ਪੁਲਿਸ ਦੀ ਇਹ ਕੋਸ਼ਿਸ਼ ਹੈ ਕਿ ਦਿੱਲੀ ਵਿੱਚ ਕਿਸੇ ਵੀ ਹਾਲਤ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਨਾ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਈ ਜਥੇਬੰਦੀਆਂ ਨੇ ਦਿੱਲੀ ਦੇ ਜੰਤਰ ਮਾਤਰ 'ਤੇ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਸੀ। ਇਸ ਲਈ ਬਾਰਡਰ 'ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।

ਟਿਕਰੀ ਬਾਰਡਰ 'ਤੇ ਰੇਹੜੀਆਂ ਲਗਾ ਕੇ ਗੁਜ਼ਾਰਾ ਕਰਨ ਵਾਲੇ ਚਿੰਤਤ  

ਦਿੱਲੀ ਪੁਲਿਸ ਨੇ ਕੱਲ੍ਹ ਤੋਂ ਹੀ ਟਿੱਕਰੀ ਸਰਹੱਦ 'ਤੇ ਸੀਮਿੰਟ ਦੇ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਉਦੋਂ ਤੋਂ ਹੀ ਟਿੱਕਰੀ ਬਾਰਡਰ 'ਤੇ ਰੇਹੜੀਆਂ ਲਗਾ ਕੇ ਗੁਜ਼ਾਰਾ ਕਰਨ ਵਾਲੇ ਦੁਕਾਨਦਾਰਾਂ 'ਚ ਚਿੰਤਾ ਪੈਦਾ ਹੋ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਰਹੱਦ 'ਤੇ ਰੋਕਣ ਦੀ ਬਜਾਏ ਜੰਤਰ-ਮੰਤਰ ਤੱਕ ਜਾਣ ਦਿੱਤਾ ਜਾਣਾ ਚਾਹੀਦਾ ਹੈ। ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਨੂੰ ਵੀ ਤੰਗ ਕਰ ਦਿੱਤਾ ਗਿਆ ਹੈ। ਹੁਣ ਦਿੱਲੀ ਪੁਲਿਸ ਦੀ ਵਾਹਨਾਂ ਦੀ ਚੈਕਿੰਗ ਸਖ਼ਤ ਹੋ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ, ਜੋ ਕਿ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦਾ ਅਹਿਮ ਹਿੱਸਾ ਹਨ, ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਹਨ, ਜਦਕਿ ਐਸ.ਕੇ.ਐਮ ਨਾਲ ਜੁੜੀਆਂ ਕੁੱਝ ਜਥੇਬੰਦੀਆਂ ਇਸ ਧਰਨੇ ਨੂੰ ਅੰਤ ਤੱਕ ਲਿਜਾਣਾ ਚਾਹੁੰਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਮੇਤ ਕਈ ਵੱਡੀਆਂ ਜਥੇਬੰਦੀਆਂ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣਨਗੀਆਂ। ਇਸ ਵਾਰ ਕਿਸਾਨ ਟਰੈਕਟਰ ਟਰਾਲੀਆਂ ਦੀ ਬਜਾਏ ਆਪਣੇ ਨਿੱਜੀ ਵਾਹਨਾਂ ਵਿੱਚ ਦਿੱਲੀ ਜਾਣਗੇ। ਹੁਣ ਦੇਖਣਾ ਇਹ ਹੈ ਕਿ ਕੱਲ੍ਹ ਸਵੇਰੇ ਕਿੰਨੇ ਕਿਸਾਨ ਟਿੱਕਰੀ ਬਾਰਡਰ 'ਤੇ ਇਕੱਠੇ ਹੋਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !

Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?

ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !

Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ

for smartphones
and tablets

ਵੀਡੀਓਜ਼

Hoshiarpur Politics | MP Som Parkash ਨੇ ਹੁਸ਼ਿਆਰਪੁਰ ਵਾਲਿਆਂ ਲਈ ਕੀ ਕੀਤਾ ?Bhawanigarh Mandi| ਪੱਲੇਦਾਰਾਂ ਦੀ ਹੜਤਾਲ, ਮੰਡੀਆਂ 'ਚ ਕਣਕ ਦੇ ਅੰਬਾਰShambhu Railway Station| ਸ਼ੰਭੂ ਰੇਲਵੇ ਸਟੇਸ਼ਨ 'ਤੇ ਧਰਨੇ ਕਾਰਨ ਰੇਲ ਆਵਾਜਾਈ ਪ੍ਰਭਾਵਿਤSangrur Death by drugs| ਪੁੱਤ ਗਵਾਉਣ ਬਾਅਦ ਇੱਕ ਪਿਤਾ ਦੀ ਗੁਹਾਰ, ਨਸ਼ੇ ਨੂੰ ਰੋਕੇ ਸਰਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...

Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ

Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ

Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ

Embed widget