ਕਿਸਾਨਾਂ 'ਤੇ ਮੀਂਹ ਤੇ ਗੜ੍ਹੇਮਾਰੀ ਦੀ ਮਾਰ, ਮੰਡੀਆਂ 'ਚ ਭਿੱਜੀ ਕਣਕ
ਹਾੜ੍ਹੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ ਪਰ ਫ਼ਸਲਾਂ ਦੀ ਸਹੀ ਸਮੇਂ ਸਿਰ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਚੰਡੀਗੜ੍ਹ: ਅੱਜ ਫਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀਆਂ ਖਬਰਾਂ ਹਨ। ਮਾਲਵਾ ਖੇਤਰ ਵਿੱਚ ਕਈ ਥਾਈਂ ਮੀਂਹ ਦਾ ਨਾਲ ਗੜ੍ਹੇ ਵੀ ਪਏ। ਇਸ ਨਾਲ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਭਿੱਜ ਗਈ ਹੈ। ਇਸ ਤੋਂ ਇਲਾਵਾ ਕਈ ਥਾਈਂ ਪਿਛੇਤੀ ਵਾਢੀ ਨੂੰ ਵੀ ਬ੍ਰੇਕ ਲੱਗ ਗਈ ਹੈ।
ਦੱਸ ਦਈਏ ਕਿ ਅਜੇ ਦੋ ਦਿਨ ਪਹਿਲਾਂ ਬਾਰਸ਼ ਹੋਣ ਕਾਰਨ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਭਿੱਜ ਗਈ ਸੀ। ਫਸਲ ਸੁੱਖਣ ਮਗਰੋਂ ਖਰੀਦ ਦਾ ਕੰਮ ਅਜੇ ਸ਼ੁਰੂ ਹੀ ਹੋਇਆ ਸੀ ਕਿ ਅੱਜ ਮੁੜ ਬਾਰਸ਼ ਪੈ ਗਈ। ਇਸ ਨਾਲ ਕਿਸਾਨਾਂ ਦੇ ਫਿਕਰ ਮੁੜ ਤੋਂ ਵਧ ਗਏ ਹਨ।
ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪੈਰਲ ਨੂੰ ਸ਼ੁਰੂ ਕੀਤੀ ਗਈ ਹੈ। ਇਸ ਲਈ ਕਣਕ ਦੀ ਵਾਢੀ ਵੀ ਪਹਿਲਾਂ ਨਾਲੋਂ ਹਫਤਾ ਲੇਟ ਸ਼ੁਰੂ ਹੋਈ ਹੈ। ਬੇਸ਼ੱਕ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵਾਢੀ ਦਾ ਕੰਮ ਨਿੱਬੜ ਗਿਆ ਹੈ ਪਰ ਸੁਸਤ ਖਰੀਦ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ।
ਹਾੜ੍ਹੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ ਪਰ ਫ਼ਸਲਾਂ ਦੀ ਸਹੀ ਸਮੇਂ ਸਿਰ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਭਿੱਜ ਕੇ ਖਰਾਬ ਹੋਣ ਲੱਗੀ ਹੈ।
ਇਹ ਵੀ ਪੜ੍ਹੋ: Vastu Tips: ਸਾਵਧਾਨ! ਘਰ ਲਈ ਪਲਾਟ ਖਰੀਦਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਇਹ ਵੀ ਪੜ੍ਹੋ: Panchkula: ਕੋਰੋਨਾ ਪੌਜ਼ੇਟਿਵ ਦੇ ਡਰੋਂ 19 ਸਾਲਾ ਲੜਕੇ ਨੇ ਕੀਤੀ ਖੁਦਕੁਸ਼ੀ, ਮਾਪੇ ਸੀ ਕੋਰੋਨਾ ਪੌਜ਼ੇਟਿਵ
ਇਹ ਵੀ ਪੜ੍ਹੋ: India Corona Cases: ਭਾਰਤ 'ਚ ਕੋਰੋਨਾ ਹੋਇਆ ਖਤਰਨਾਕ, ਅੱਜ ਫਿਰ ਰਿਕਾਰਡ ਮੌਤਾਂ ਤੇ ਵੱਡੀ ਗਿਣਤੀ ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904