ਮੌਸਮ ਨੇ ਬਦਲਿਆ ਮਿਜਾਜ਼ ! ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਤਬਾਹ, ਕਿਸਾਨਾਂ ਦੀ ਵਧੀ ਚਿੰਤਾ
Weather Update: ਪੰਜਾਬ -ਹਰਿਆਣਾ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲਾਂ 'ਤੇ ਰੱਬ ਕਹਿਰ ਢਾਹ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਵਿੱਚ ਮੀਂਹ, ਗੜੇਮਾਰੀ ਤੇ ਹਨੇ
Weather Update: ਪੰਜਾਬ -ਹਰਿਆਣਾ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲਾਂ 'ਤੇ ਰੱਬ ਕਹਿਰ ਢਾਹ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਵਿੱਚ ਮੀਂਹ, ਗੜੇਮਾਰੀ ਤੇ ਹਨੇਰੀ ਕਾਰਨ ਕਰੀਬ 3 ਫੀਸਦੀ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ।
ਇਸ ਕਾਰਨ ਅਗੇਤੀ ਫ਼ਸਲ ਵਿੱਚ ਜ਼ਿਆਦਾ ਤੇ ਪਿਛੇਤੀ ਫ਼ਸਲ ਵਿੱਚ ਘੱਟ ਨੁਕਸਾਨ ਹੋਇਆ ਹੈ। ਮੀਂਹ ਕਾਰਨ ਜਿੱਥੇ ਫਸਲ ਡਿੱਗ ਗਈ ਹੈ ਤੇ ਪਾਣੀ ਵਿੱਚ ਡੁੱਬ ਗਈ ਹੈ, ਉੱਥੇ ਅਨਾਜ ਦੀ ਗੁਣਵੱਤਾ ਖਰਾਬ ਹੋਵੇਗੀ। ਝਾੜ ਵੀ ਪ੍ਰਭਾਵਿਤ ਹੋਵੇਗਾ। ਇਨ੍ਹਾਂ ਚਾਰ ਰਾਜਾਂ ਵਿੱਚ ਕਣਕ ਦੀ ਫ਼ਸਲ ਦਾ ਨਿਰੀਖਣ ਕਰਨ ਤੋਂ ਬਾਅਦ ਵਾਪਸ ਪਰਤੀ ਕਣਕ ਡਾਇਰੈਕਟੋਰੇਟ, ਕਰਨਾਲ ਦੀਆਂ ਟੀਮਾਂ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਗੋਰਖਾ ਬਾਬਾ ਨੇ ਕੀਤੇ ਵੱਡੇ ਖੁਲਾਸੇ, ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਫੌਜ 'ਚ ਸ਼ਾਮਲ ਕਰਕੇ ਦਿੱਤੀ ਜਾਂਦੀ ਸੀ ਤਨਖਾਹ
ਕਣਕ ਖੋਜ ਕੇਂਦਰ ਕਰਨਾਲ ਦੇ ਡਾਇਰੈਕਟਰ ਡਾ. ਗਿਆਨੇਂਦਰ ਸਿੰਘ ਅਨੁਸਾਰ ਹੁਣ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਉਹ ਕਣਕ ਲਈ ਅਨੁਕੂਲ ਹੈ। ਫਿਲਹਾਲ ਨੁਕਸਾਨ ਦਾ ਪੂਰਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਕਣਕ ਦਾ ਦਾਣਾ ਹੁਣ ਪੱਕ ਰਿਹਾ ਹਨ, ਦਾਣੇ ਦੀ ਹਾਲਤ ਵੀ ਆਮ ਵਾਂਗ ਹੈ ਪਰ ਜੇਕਰ ਜ਼ਿਆਦਾ ਮੀਂਹ ਪਿਆ ਤਾਂ ਨੁਕਸਾਨ ਹੋਵੇਗਾ।
ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਤੀਸਗੜ੍ਹ 'ਚ ਰੈਲੀ, ਪਤਾ ਲੱਗਦਿਆਂ ਹੀ ਪੁਲਿਸ ਨੇ ਕੀਤਾ ਵੱਡਾ ਐਕਸ਼ਨ
ਦੱਸ ਦੇਈਏ ਕਿ 24 ਮਾਰਚ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਮੀਂਹ ਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਉੱਤਰੀ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਤੇ ਕਰਨਾਲ ਵਿੱਚ ਹੋਰ ਮੀਂਹ ਪੈ ਪਿਆ ਹੈ। ਕੁਝ ਥਾਵਾਂ 'ਤੇ ਗੜੇ ਵੀ ਪੈ ਸਕਦੇ ਹਨ। 40 ਤੋਂ 50 ਕਿ.ਮੀ. ਇੱਕ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਹੁਣ ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ 24 ਮਾਰਚ ਲਈ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਹੈ। ਜਿਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗਰਜ ਦੇ ਨਾਲ-ਨਾਲ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਇਨ੍ਹਾਂ 21 ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।