Fenugreek Farming Tips: ਇਸ ਤਰਕੀਬ ਨਾਲ ਕਰੋ ਮੇਥੀ ਦੀ ਖੇਤੀ, ਹੋ ਜਾਓਗੇ ਮਾਲਾਮਾਲ
ਕਿਸਾਨ ਹੁਣ ਕਈ ਤਰ੍ਹਾਂ ਦੀ ਖੇਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਖ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀ ਖੇਤੀ ਕਰਨ ਨਾਲ ਚੰਗਾ ਮੁਨਾਫ਼ਾ ਹੋ ਰਿਹਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੇਥੀ ਦੀ ਖੇਤੀ ਕਰਨ ਨਾਲ ਕਿਸਾਨ ਚੰਗਾ ਪੈਸਾ ਕਮਾ ਸਕਦੇ ਹਨ।
Fenugreek Farming Tips: ਇੱਕ ਸਮਾਂ ਸੀ ਜਦੋਂ ਕਿਸਾਨ ਸਿਰਫ ਰਵਾਇਤੀ ਖੇਤੀ ਕਰਦੇ ਸਨ ਪਰ ਹੌਲੀ-ਹੌਲੀ ਸਮਾਂ ਬਦਲ ਰਿਹਾ ਹੈ। ਕਿਸਾਨਾਂ ਨੇ ਹੁਣ ਗੈਰ-ਰਵਾਇਤੀ ਫਸਲਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਕਿਸਾਨ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ, ਜਿਸ ਖੇਤੀ ਤੋਂ ਉਨ੍ਹਾਂ ਚੰਗਾ ਪੈਸਾ ਬਚ ਰਿਹਾ ਹੈ, ਉਹ ਉਸ ਫਸਲ ਦੀ ਖੇਤੀ ਕਰਨ ਨੂੰ ਤਰਜੀਹ ਦੇ ਰਹੇ ਹਨ। ਅੱਜ ਅਸੀਂ ਵੀ ਤੁਹਾਨੂੰ ਅਜਿਹੀ ਫਸਲ ਬਾਰੇ ਦੱਸਾਂਗੇ ਜਿਸ ਤੋਂ ਤੁਹਾਨੂੰ ਚੰਗਾ ਮੁਨਾਫਾ ਹੋਵੇਗਾ।
ਇਹ ਵੀ ਪੜ੍ਹੋ: ਦੁਆਬੇ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਜਾਣ ਲਈ 9 ਘੰਟੇ ਨਹੀਂ ਸਗੋਂ ਇੱਕ ਘੰਟੇ 'ਚ ਪਹੁੰਣਗੇ ਯਾਤਰੀ, ਕਿਰਾਇਆ ਸਿਰਫ 2300 ਰੁਪਏ
ਇਦਾਂ ਕਰੋ ਮੇਥੀ ਦੀ ਖੇਤੀ?
ਮੇਥੀ ਦੀ ਖੇਤੀ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਸਭ ਤੋਂ ਪਹਿਲਾਂ, ਤੁਸੀਂ ਮੇਥੀ ਦੇ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਲਗਭਗ 7 ਤੋਂ 12 ਘੰਟੇ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ 4 ਗ੍ਰਾਮ ਥੀਰਮ ਅਤੇ 50% ਕਾਰਬੇਂਡਾਜ਼ਿਮ ਨਾਲ ਰਸਾਇਣਕ ਟਰੀਟਮੈਂਟ ਤਿਆਰ ਕਰੋ। ਮੇਥੀ ਦੇ ਬੀਜਾਂ ਨੂੰ ਇਲਾਜ ਦੀ ਪ੍ਰਕਿਰਿਆ ਤੋਂ 8 ਘੰਟੇ ਬਾਅਦ ਖੇਤ ਵਿੱਚ ਬੀਜ ਦਿਓ। ਇਸ ਦੇ ਨਾਲ ਹੀ ਮੇਥੀ ਦੀ ਖੇਤੀ ਲਈ ਮਿੱਟੀ ਦਾ 6 ਤੋਂ 7 ਪੀਐਚ ਮਾਨ ਸਹੀ ਰਹਿੰਦਾ ਹੈ।
ਇਸ ਦੀ ਖੇਤੀ ਸਤੰਬਰ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ। ਪਹਾੜੀ ਇਲਾਕਿਆਂ ਵਿੱਚ ਇਸ ਦੀ ਖੇਤੀ ਜੁਲਾਈ ਤੋਂ ਲੈਕੇ ਅਗਸਤ ਤੱਕ ਕੀਤੀ ਜਾਂਦੀ ਹੈ। ਮੇਥੀ ਦੇ ਪੌਦਿਆਂ ਨੂੰ ਵੱਧ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਬੀਜਾਂ ਨੂੰ ਵਧਣ ਲਈ ਨਮੀਂ ਦੀ ਲੋੜ ਹੁੰਦੀ ਹੈ। ਇਸ ਲਈ ਖੇਤਾਂ ਵਿੱਚ ਨਮੀਂ ਦਾ ਪੂਰਾ ਬੰਦੋਬਸਤ ਕਰਕੇ ਸਿੰਚਾਈ ਕਰਨੀ ਚਾਹੀਦੀ ਹੈ।
4 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਮੇਥੀ ਦੀ ਫਸਲ
ਮੇਥੀ ਦੀ ਫਸਲ ਤਿਆਰ ਹੋਣ ਨੂੰ 4 ਮਹੀਨੇ ਲੱਗ ਜਾਂਦੇ ਹਨ। ਜਦੋਂ ਇਸ ਦੇ ਪੌਦਿਆਂ ਦੀਆਂ ਪੱਤੀਆਂ ਪੀਲੇ ਰੰਗ ਦੀਆਂ ਹੋ ਜਾਂਦੀਆਂ ਹਨ, ਉਸ ਵੇਲੇ ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਕਟਾਈ ਕਰਨ ਤੋਂ ਬਾਅਦ ਫਸਲ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾਉਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਮਸ਼ੀਨ ਨਾਲ ਸੁੱਕੀ ਹੋਈ ਫਸਲ ਨੂੰ ਅਲਗ ਕਰ ਲਿਆ ਜਾਂਦਾ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਕ ਹੈਕਟੇਅਰ ਵਿੱਚ 12 ਕੁਇੰਟਲ ਮੇਥੀ ਦਾ ਝਾੜ ਹੁੰਦਾ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਪ੍ਰਤੀ ਕੁਇੰਟਲ 5000 ਰੁਪਏ ਮਿਲਦਾ ਹੈ, ਇਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫਾ ਹੁੰਦਾ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਸਮਾਗਮ ਕਰਕੇ ਐਕਸ਼ਨ ਮੋਡ 'ਤੇ ਹਰਿਆਣਾ ਪੁਲਿਸ, ਕਿਸਾਨਾਂ ਦਾ ਐਲਾਨ...ਨੌਜਵਾਨ ਰਿਹਾਅ ਨਾ ਕੀਤੇ ਤਾਂ...