Monsoon 2021: ਆਖਰ ਮੌਨਸੂਨ ਨੇ ਫੜਿਆ ਜ਼ੋਰ, ਬਾਰਸ਼ ਦੀਆਂ ਲੱਗਣਗੀਆਂ ਛਹਿਬਰਾਂ
Monsoon: ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਦੇ ਹੋਰਾਂ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੂਰੇ ਕੇਰਲਾ ਵਿੱਚ ਮੌਨਸੂਨ ਦੀ ਸਥਿਤੀ ਅਨੁਕੂਲ ਰਹੀ ਹੈ।
ਨਵੀਂ ਦਿੱਲੀ: ਆਖਰ ਮੌਨਸੂਨ (Monsoon) ਨੇ ਜ਼ੋਰ ਫੜ ਲਿਆ ਹੈ। ਇਸ ਵਾਰ ਦੱਖਣੀ-ਪੱਛਮੀ ਮੌਨਸੂਨ ਨੇ ਕੁਝ ਦੇਰੀ ਨਾਲ ਵੀਰਵਾਰ ਨੂੰ ਕੇਰਲਾ (Monsoon in Kerala) ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਾਰਸ਼ ਦਾ ਸੀਜ਼ਨ (Raining Session ਸ਼ੁਰੂ ਹੋ ਗਿਆ ਹੈ। ਅਗਲੇ ਕੁਝ ਦਿਨ ਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਬੇਸ਼ੱਕ ਉੱਤਰੀ ਭਾਰਤ ਵਿੱਚ ਮੌਨਸੂਨ ਆਉਣ ਵਿੱਚ ਅਜੇ ਸਮਾਂ ਲੱਗੇਗਾ ਪਰ ਅਗਲੇ ਦਿਨਾਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋਏਗੀ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦੱਸਿਆ ਕਿ ਕੁਝ ਦਿਨ ਦੇਰੀ ਨਾਲ ਆਏ ਇਸ ਮੌਨਸੂਨ ਦੇ ਅਨੁਕੂਲ ਰਹਿਣ ਦੀ ਉਮੀਦ ਹੈ। ਵਿਭਾਗ ਵੱਲੋਂ ਉੱਤਰ ਪੂਰਬ ਭਾਰਤ ਵਿੱਚ 8 ਜੂਨ ਤੋਂ 10 ਜੂਨ ਤੱਕ ਭਾਰੀ ਬਾਰਿਸ਼ ਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਮੱਧ ਤੇ ਦੱਖਣ ਭਾਰਤ ਤੇ ਟਾਪੂਆਂ ਦੇ ਨਾਲ-ਨਾਲ ਪੂਰੇ ਉੱਤਰ ਪ੍ਰਦੇਸ਼, ਉਤਰਾਖੰਡ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਦੇ ਹੋਰਾਂ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੂਰੇ ਕੇਰਲਾ ਵਿੱਚ ਮੌਨਸੂਨ ਦੀ ਸਥਿਤੀ ਅਨੁਕੂਲ ਰਹੀ ਹੈ। ਮੌਨਸੂਨ ਦੀ ਆਮਦ ਹੋਣ ਮਗਰੋਂ ਅੱਜ ਕੇਰਲਾ ਦੀਆਂ ਕਈ ਥਾਵਾਂ ਤੇ ਲਕਸ਼ਦੀਪ ’ਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲਾ ਦੀਆਂ ਇੱਕ-ਦੋ ਥਾਵਾਂ ’ਤੇ ਸ਼ਨਿਚਰਵਾਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Microsoft 24 ਜੂਨ ਨੂੰ ਲਾਂਚ ਕਰੇਗੀ Windows ਦਾ ‘ਨੈਕਸਟ ਜੈਨਰੇਸ਼ਨ’ ਵਰਜ਼ਨ, ਯੂਜ਼ਰਜ਼ ਨੂੰ ਮਿਲਣਗੇ ਕਈ ਖ਼ਾਸਾ ਫ਼ੀਚਰਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin