(Source: ECI/ABP News/ABP Majha)
ਗੰਨੇ ਦਾ ਰੇਟ ਨਾ ਵਧਾਇਆ ਗਿਆ ਤਾਂ ਦਿੱਲੀ ਦੀ ਤਰਜ਼ ' ਪੰਜਾਬ ਚ ਵੱਡਾ ਸੰਘਰਸ਼ ਵਿੱਢਣ ਦਾ ਐਲਾਨ
ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 20 ਅਗਸਤ ਤਕ ਗੰਨੇ ਦਾ ਰੇਟ ਨਾ ਵਧਾਇਆ ਤਾਂ ਉਸਤੋਂ ਬਾਦ ਇਕ ਵੱਡਾ ਸੰਗਰਸ਼ ਕੀਤਾ ਜਾਵੇਗਾ।
ਗੁਰਦਾਸਪੁਰ: ਪੰਜਾਬ ਵਿੱਚ ਪਿਛਲੇ ਕਈ ਸਾਲਾ ਤੋਂ ਇਕੋ ਹੀ ਰੇਟ 'ਤੇ ਵਿਕ ਰਹੇ ਗੰਨੇ ਦੀ ਫਸਲ ਦੇ ਰੇਟ ਵਿੱਚ ਵਾਧਾ ਕਰਨ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ। ਮਾਝਾ ਕਿਸਾਨ ਸੰਗਰਸ਼ ਕਮੇਟੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਗੰਨੇ ਦੀ ਫਸਲ ਦੇ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਖਾਧਾਂ ਦਾ ਰੇਟ ਦੋ ਗੁਣਾ ਵੱਧ ਗਿਆ ਹੈ।
ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 20 ਅਗਸਤ ਤਕ ਗੰਨੇ ਦਾ ਰੇਟ ਨਾ ਵਧਾਇਆ ਤਾਂ ਉਸਤੋਂ ਬਾਅਦ ਇਕ ਵੱਡਾ ਸੰਗਰਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ 20 ਅਗਸਤ ਤੋਂ ਬਾਅਦ ਦਿੱਲੀ ਦੀ ਤਰਜ਼ 'ਤੇ ਫਗਵਾੜਾ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਮਾਝਾ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਸਰਕਾਰ ਨੂੰ ਚੇਤਾਵਨੀ ਦਿਤੀ ਜਾਂਦੀ ਹੈ, ਕਿ ਅਗਰ ਸਰਕਾਰ ਨੇ 20 ਅਗਸਤ ਤੋਂ ਪਹਿਲਾਂ ਗੰਨੇ ਦਾ ਰੇਟ ਨਾ ਵਧਾਇਆ ਗਿਆ ਤਾਂ ਇਕ ਵੱਡਾ ਸੰਗਰਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ 20 ਅਗਸਤ ਤੋਂ ਪਹਿਲਾਂ ਗੰਨੇ ਦੀ ਫਸਲ ਦਾ ਰੇਟ ਨਾ ਵਧਾਇਆ ਤਾਂ ਦਿਲੀ ਦੀ ਤਰ੍ਹਾਂ ਪੱਕਾ ਮੋਰਚਾ ਫਗਵਾੜਾ ਨੈਸ਼ਨਲ ਹਾਈਵੇਅ 'ਤੇ ਲਗਾਇਆ ਜਾਵੇਗਾ।
ਕਿਸਾਨ ਬਖਸ਼ੀਸ਼ ਸਿੰਘ ਨੇ ਕਿਹਾ ਕਿ ਅਸੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਨਾਲ ਏਕਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਗੰਨੇ ਦਾ ਇਕ ਹੀ ਰੇਟ ਹੈ, ਰੇਟ ਵਿੱਚ ਕਿਸੇ ਤਰ੍ਹਾਂ ਦਾ ਵੀ ਵਾਧਾ ਨਹੀਂ ਕੀਤਾ ਗਿਆ ਹੈ। ਦਿਨ-ਬ-ਦਿਨ ਮਹਿੰਗਾਈ ਵੱਧ ਦੀ ਜ਼ਾ ਰਹੀ ਹੈ, ਹਰ ਹੋਰ ਡੀਜ਼ਲ-ਪੈਟਰੋਲ ਦਾ ਰੇਟ ਵੱਧ ਰਹਿ ਹੈ, ਰਸੋਈ ਗੈਸ ਅਤੇ ਰਾਸ਼ਨ ਦਾ ਰੇਤ ਕਿਤੇ ਦਾ ਕਿਤੇ ਪਹੁੰਚ ਗਿਆ ਹੈ, ਲੇਕਿਨ ਗੰਨੇ ਦੇ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 20 ਅਗਸਤ ਤੋਂ ਪਹਿਲਾਂ ਗੰਨੇ ਦੇ ਰੇਟ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਦਿੱਲੀ ਦੀ ਤਰ੍ਹਾਂ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ।