Haryana - ਬਾਗਬਾਨੀ ਵੱਲ ਵੱਧ ਰਿਹਾ ਹਰਿਆਣਾ, CM ਖੱਟਰ ਦੀ ਖੇਤੀਬਾੜੀ ਮੰਤਰੀ ਤੋਮਰ ਨਾਲ ਮੁਲਾਕਾਤ, 2030 ਤੱਕ ਦਾ ਰੱਖਿਆ ਟਾਰਗੇਟ
Horticulture - ਖੇਤੀਬਾੜੀ ਖੇਤਰ ਵਿਚ ਰਿਵਾਇਤੀ ਫਸਲਾਂ ਦੀ ਖੇਤੀ ਤੋਂ ਇਲਾਵਾ ਬਾਗਬਾਨੀ ਫਸਲਾਂ ਦਾ ਵੀ ਇਕ ਅਹਿਮ ਹਿੱਸਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਖੇਤੀ ਦੀ ਥਾਂ ਬਾਗਬਾਨੀ ਫਸਲਾਂ ਦੀ ਖੇਤੀ ਕਰਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਵਿਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਨਾਲ ਪਿਛਲੀ ਸ਼ਾਮ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਜੋ ਯੋਜਨਾਵਾਂ ਚਲਾਈਆਂ ਹਨ, ਉਨ੍ਹਾਂ ਦੇ ਧਰਾਤਲ 'ਤੇ ਬਿਹਤਰ ਨਤੀਜੇ ਆ ਰਹੇ ਹਨ।
ਉਨ੍ਹਾਂ ਨੇ ਜਲ ਸਰੰਖਣ ਤੇ ਫਸਲ ਵਿਵਿਧੀਕਰਣ ਲਈ ਚਲਾਈ ਗਈ ਯੋਜਨਾ ਮੇਰਾ ਪਾਣੀ-ਮੇਰੀ ਵਿਰਾਸਤ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਮੋਟਾ ਅਨਾਜ ਸਾਲ ਦੌਰਾਨ ਸੂਬੇ ਦੇ ਕਿਸਾਨਾਂ ਵੱਲੋਂ ਫਸਲ ਵਿਵਿਧੀਕਰਣ ਨੂੰ ਅਪਨਾਉਣ ਦੀ ਪਹਿਲ ਨੂੰ ਵੀ ਸ਼ਲਾਘਿਆ।
ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਆਪਣੇ ਮਿਹਨਤੀ ਕਿਸਾਨਾਂ ਦੇ ਬਲ 'ਤੇ ਰਾਜ ਖੇਤੀਬਾੜੀ ਖੇਤਰ ਵਿਚ ਨਵੀਂ ਉਚਾਈਆਂ ਪ੍ਰਾਪਤ ਕਰ ਰਿਹਾ ਹੈ। ਸੂਬਾ ਸਰਕਾਰ ਨੇ ਪਿਛਲੇ ਲਗਭਗ 9 ਸਾਲਾਂ ਵਿਚ ਕਿਸਾਲਾਂ ਦੀ ਭਲਾਈ ਲਈ ਨਵੀਂ-ਨਵੀਂ ਯੋਜਨਾਵਾਂ ਚਲਾਈਆਂ ਹਨ ਅਤੇ ਕਂਦਰ ਸਰਕਾਰ ਦੀ ਯੋਜਨਾਵਾਂ ਨੂੰ ਵੀ ਰਾਜ ਵਿਚ ਜਿਯੋਂ ਦਾ ਤਿਉਂ ਲਾਗੂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਨਾਉਣ ਲਈ ਜਾਗਰੁਕ ਕਰ ਰਹੀ ਹੈ ਤਾਂ ਜੋ ਅਨਾਜ ਉਤਪਾਦਨ ਵਿਚ ਕੀਟਨਾਸ਼ਕਾਂ ਦਾ ਘੱਟ ਤੋਂ ਘੱਟ ਵਰਤੋ ਹੋ ਸਕੇ।
ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਰਿਵਾਇਤੀ ਫਸਲਾਂ ਦੀ ਖੇਤੀ ਤੋਂ ਇਲਾਵਾ ਬਾਗਬਾਨੀ ਫਸਲਾਂ ਦਾ ਵੀ ਇਕ ਅਹਿਮ ਹਿੱਸਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਖੇਤੀ ਦੀ ਥਾਂ ਬਾਗਬਾਨੀ ਫਸਲਾਂ ਦੀ ਖੇਤੀ ਕਰਨ ਲਈ ਲਗਾਤਾਰ ਜਾਗਰੁਕ ਕੀਤਾ ਜਾ ਰਿਹਾ ਹੈ।
ਇਸ ਦੇ ਲਈ ਸੂਬਾ ਸਰਕਾਰ ਨੇ ਸਾਲ 2030 ਤਕ ਬਾਗਬਾਨੀ ਖੇਤਰ ਨੂੰ 22 ਲੱਖ ਏਕੜ ਕਰਨ ਤੇ ਉਤਪਾਦਨ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਜਲ ਸਰੰਖਣ ਦੀ ਦਿਸ਼ਾ ਵਿਚ ਵੱਧਦੇ ਹੋਏ ਖੇਤੀਬਾੜੀ ਵਿਚ ਸਿੰਚਾਈ ਤਹਿਤ ਫਲੱਡ ਸਿੰਚਾਈ ਦੀ ਥਾਂ ਸੂਖਮ ਸਿੰਚਾਈ ਨੂੰ ਅਪਨਾਉਣ ਦੀ ਅਪੀਲ ਕੀਤੀ ਹੈ ਅਤੇ ਸੂਖਮ ਸਿੰਚਾਈ ਪ੍ਰਣਾਲੀ ਅਪਨਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ।
ਕਿਸਾਨ ਵੀ ਇਸ ਪਹਿਲ ਵਿਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ ਅਤੇ ਹੁਣ ਸੂਖਮ ਸਿੰਚਾਈ ਨੂੰ ਆਪਨਾ ਰਹੇ ਹਨ ਇਸ ਨਾਲ ਨਾ ਸਿਰਫ ਪਾਣੀ ਦੀ ਬਚੱਤ ਹੁੰਦੀ ਹੈ ਸਗੋ ਉਤਪਾਦਨ ਵੀ ਦੁਗਣਾ ਹੁੰਦਾ ਹੈ।