ਮੌਸਮ ਦੇ ਬਦਲੇ ਮਿਜਾਜ਼, ਤੇਜ਼ ਬਾਰਸ਼ ਨੇ ਦਿੱਤੀ ਦਸਤਕ
ਪਿਛਲੇ ਦਿਨੀ ਹੋਈ ਬਾਰਸ਼ ਤੋਂ ਬਾਅਦ ਦਿੱਲੀ 'ਚ ਥਾਂ-ਥਾਂ 'ਤੇ ਪਾਣੀ ਇਕੱਠਾ ਹੋ ਗਿਆ ਸੀ। ਇਸ ਦੇ ਚੱਲਦਿਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Delhi Rain: ਦਿੱਲੀ 'ਚ ਸ਼ੁੱਕਰਵਾਰ ਦੀ ਸ਼ੁਰੂਆਤ ਤੇਜ਼ ਬਾਰਸ਼ ਨਾਲ ਹੋਈ। ਸਵੇਰੇ ਚਾਰ ਵਜੇ ਤੋਂ ਪਹਿਲਾਂ ਹੀ ਬਾਰਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਘੰਟਿਆਂ ਦੌਰਾਨ ਦਿੱਲੀ ਤੇ ਐਨਸੀਆਰ 'ਚ ਵੱਖ-ਵੱਖ ਥਾਵਾਂ ਤੇ ਆਸਪਾਸ ਦੇ ਖੇਤਰਾਂ 'ਚ ਹਲਕੀ ਤੋਂ ਮੱਧਮ ਤੀਬਰਤਾ ਦੇ ਨਾਲ ਗਰਜ ਦੇ ਨਾਲ ਬਾਰਸ਼ ਹੋਵੇਗੀ। ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ 2 ਵੱਜ ਕੇ 55 ਮਿੰਟ 'ਤੇ ਦਿੱਤੀ ਗਈ।
ਪਿਛਲੇ ਦਿਨੀ ਹੋਈ ਬਾਰਸ਼ ਤੋਂ ਬਾਅਦ ਦਿੱਲੀ 'ਚ ਥਾਂ-ਥਾਂ 'ਤੇ ਪਾਣੀ ਇਕੱਠਾ ਹੋ ਗਿਆ ਸੀ। ਇਸ ਦੇ ਚੱਲਦਿਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ 'ਚ ਬਾਰਸ਼ ਤੋਂ ਬਾਅਦ ਟ੍ਰੈਫਿਕ ਜਾਮ ਦੀ ਵੀ ਸਮੱਸਿਆ ਕਿਸੇ ਤੋਂ ਲੁਕੀ ਨਹੀਂ। ਦਿੱਲੀ 'ਚ ਪਾਣੀ ਭਰਨ ਨੂੰ ਲੈਕੇ ਸਿਆਸਤ ਵੀ ਹੋਈ। ਬੀਜੇਪੀ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਸੀ ਤੇ ਕਿਹਾ ਸੀ ਪਾਣੀ ਭਰਨ ਲਈ ਮੁੱਖ ਮੰਤਰੀ ਜ਼ਿੰਮੇਵਾਰ ਹੈ।
ਦੇਸ਼ ਭਰ 'ਚ ਅੱਜ ਇਸ ਤਰ੍ਹਾਂ ਰਹੇਗਾ ਮੌਸਮ
ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਗੁਜਰਾਤ, ਦੱਖਣੀ-ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਓੜੀਸਾ ਦੇ ਕੁਝ ਹਿੱਸਿਆਂ ਤੇ ਤੇਲੰਗਾਨਾ ਦੇ ਇਕ ਜਾਂ ਦੋ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕੁਝ ਥਾਵਾਂ 'ਤੇ ਭਾਰੀ ਬਾਰਸ਼ ਹੋ ਸਕਦੀ ਹੈ।
ਕੋਂਕਣ ਤੇ ਗੋਆ, ਤਟੀ ਕਰਨਾਟਕ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਪੂਰਬੀ ਰਾਜਸਥਾਨ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਇਕ ਦੋ ਥਾਵਾਂ 'ਤੇ ਤੇਜ਼ ਬਾਰਸ਼ ਹੋ ਸਕਦੀ ਹੈ।
ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਪੂਰਬਉੱਤਰ ਭਾਰਤ, ਸਿੱਕਿਮ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਓੜੀਸਾ, ਦਿੱਲੀ, ਪੰਜਾਬ ਤੇ ਹਰਿਆਣਾ 'ਚ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ।
ਤੇਲੰਗਾਨਾ, ਕਰਨਾਟਕ, ਕੇਰਲ ਤੇ ਤਾਮਿਲਨਾਡੂ ਤੇ ਲਕਸ਼ਦੀਪ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਤੇਜ਼ੀ ਨਾਲ ਹੇਠਾਂ ਆ ਰਿਹਾ Statue of Liberty ਤੋਂ ਵੀ ਕਈ ਗੁਣਾ ਵੱਡਾ Asteroid, ਕੀ ਧਰਤੀ ਨਾਲ ਟਕਰਾਏਗਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904