ਬਾਗਾਂ ਵਿੱਚ ਅੰਤਰ ਫਸਲਾਂ ਨਾਲ ਕਮਾਉ ਮੁਨਾਫਾ, ਜਾਣੋ ਤਰੀਕਾ
ਫਲਦਾਰ ਬੂਟਿਆਂ ਦਾ ਸ਼ੁਰੂਆਤੀ ਵਾਧਾ ਹੌਲੀ ਹੋਣ ਕਾਰਨ ਇਹ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ। ਪੰਜਾਬ ਵਿੱਚ ਫਲਦਾਰ ਬੂਟੇ ਜ਼ਿਆਦਾਤਰ ਵਰਗਾਕਾਰ ਢੰਗ ਨਾਲ ਲਗਾਏ ਜਾਂਦੇ ਹਨ।
ਚੰਡੀਗੜ੍ਹ: ਫਲਦਾਰ ਬੂਟਿਆਂ ਦਾ ਸ਼ੁਰੂਆਤੀ ਵਾਧਾ ਹੌਲੀ ਹੋਣ ਕਾਰਨ ਇਹ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ। ਪੰਜਾਬ ਵਿੱਚ ਫਲਦਾਰ ਬੂਟੇ ਜ਼ਿਆਦਾਤਰ ਵਰਗਾਕਾਰ ਢੰਗ ਨਾਲ ਲਗਾਏ ਜਾਂਦੇ ਹਨ। ਇਸ ਲਈ ਜ਼ਿਆਦਾ ਫ਼ਾਸਲਾ ਹੋਣ ਕਾਰਨ ਬੂਟਿਆਂ ਵਿਚਕਾਰ ਜ਼ਮੀਨ ਖਾਲੀ ਰਹਿੰਦੀ ਹੈ। ਇਸ ਖਾਲੀ ਥਾਂ ਅਤੇ ਸਮੇਂ ਨੂੰ ਸੁਚੱਜੇ ਢੰਗ ਨਾਲ ਵਰਤਣ ਲਈ ਅੰਤਰ-ਫ਼ਸਲਾਂ ਦੀ ਕਾਸ਼ਤ ਲਾਹੇਵੰਦ ਸਿੱਧ ਹੋ ਸਕਦੀ ਹੈ। ਅੰਤਰ-ਫ਼ਸਲਾਂ ਜਿਵੇਂ ਕਿ ਦਾਲਾਂ, ਸਬਜ਼ੀਆਂ ਅਤੇ ਕੁਝ ਫਲਦਾਰ ਬੂਟੇ ਪੂਰਕ ਵਜੋਂ ਲਗਾਏ ਜਾ ਸਕਦੇ ਹਨ।
ਇਨ੍ਹਾਂ ਅੰਤਰ-ਫ਼ਸਲਾਂ ਤੋਂ ਨਾ ਸਿਰਫ਼ ਆਮਦਨ ਵਧਾਈ ਜਾ ਸਕਦੀ ਹੈ ਬਲਕਿ ਬਾਗ਼ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਵੀ ਘਟਾਇਆ ਜਾ ਸਕਦਾ ਹੈ। ਫਲੀਦਾਰ ਫ਼ਸਲਾਂ ਰਾਹੀਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ, ਨਾਲ ਹੀ ਇਨ੍ਹਾਂ ਫ਼ਸਲਾਂ ਦੇ ਪੱਤੇ ਜ਼ਮੀਨ ’ਤੇ ਡਿੱਗ ਕੇ ਜੈਵਿਕ ਮਾਦਾ ਵੀ ਵਧਾਉਂਦੇ ਹਨ। ਬਰਸਾਤਾਂ ਵਿੱਚ ਅੰਤਰ-ਫ਼ਸਲਾਂ ਛੋਰੇ ਦਾ ਕੰਮ ਵੀ ਕਰਦੀਆਂ ਹਨ ਅਤੇ ਮਿੱਟੀ ਵੀ ਘੱਟ ਖੁਰਦੀ ਹੈ। ਕਿਸਾਨ ਧਿਆਨ ਰੱਖਣ ਕਿ ਬਾਗ਼ ਵਿੱਚ ਅੰਤਰ-ਫ਼ਸਲਾਂ ਦੇ ਤੌਰ ’ਤੇ ਘੱਟ ਉਚਾਈ ਵਾਲੀਆਂ ਫ਼ਸਲਾਂ ਨੂੰ ਹੀ ਤਰਜੀਹ ਦਿੱਤੀ ਜਾਵੇ ਅਤੇ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਅੰਤਰ-ਫ਼ਸਲਾਂ ਦੀ ਖਾਦ ਅਤੇ ਪਾਣੀ ਦੀ ਲੋੜ ਘੱਟ ਹੋਵੇ ਅਤੇ ਫ਼ਸਲ ਪੱਕਣ ਦਾ ਸਮਾਂ ਵੀ ਘੱਟ ਹੋਵੇ।
ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਕਿ ਨਰਮਾ, ਕਮਾਦ, ਬਾਜਰਾ ਤੇ ਮੱਕੀ, ਜ਼ਿਆਦਾ ਪਾਣੀ ਅਤੇ ਖਾਦ ਦੀ ਲੋੜ ਵਾਲੀਆਂ ਫ਼ਸਲਾਂ, ਖ਼ਾਸ ਕਰਕੇ ਬਰਸੀਮ ਤੇ ਆਲੂ ਆਦਿ ਅਤੇ ਵੇਲ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਤੋਂ ਗ਼ੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵਹਾਈ, ਖਾਦ, ਪਾਣੀ ਅਤੇ ਸਪਰੇਅ ਦਾ ਪ੍ਰਬੰਧ ਬਾਗ਼ ਅਤੇ ਅੰਤਰ-ਫ਼ਸਲਾਂ ਲਈ ਅਲੱਗ-ਅਲੱਗ ਕੀਤਾ ਜਾਵੇ।
ਵੱਖ ਵੱਖ ਫਲਾਂ ਦੇ ਬਾਗ਼ਾਂ ਵਿੱਚ ਹੇਠ ਲਿਖੀਆਂ ਅੰਤਰ-ਫ਼ਸਲਾਂ ਦੀ ਕਾਸ਼ਤ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ। ਅਮਰੂਦ ਦਾ ਬਾਗ਼: ਅਮਰੂਦ ਦੇ ਬਾਗ਼ ਵਿੱਚ ਪਹਿਲੇ ਤਿੰਨ-ਚਾਰ ਸਾਲ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ ਤੇ ਭਿੰਡੀ ਆਦਿ। ਇਸ ਤੋਂ ਇਲਾਵਾ ਲੋਬੀਆ, ਗੁਆਰਾ, ਛੋਲੇ, ਫਲੀਆਂ ਜਾਂ ਫਿਰ ਫਲੀਦਾਰ ਫ਼ਸਲਾਂ ਬੀਜ ਸਕਦੇ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin