(Source: ECI/ABP News)
ਕੁਦਰਤ ਦੀ ਖੇਡ! ਪਿਛਲੇ 120 ਸਾਲਾਂ ’ਚ ਸਭ ਤੋਂ ਵੱਧ ਗਰਮ ‘ਫ਼ਰਵਰੀ’, ਐਤਕੀਂ ਟੁੱਟਣਗੇ ਰਿਕਾਰਡ?
ਇਸ ਵਰ੍ਹੇ ਫ਼ਰਵਰੀ ਮਹੀਨੇ ਔਸਤਨ ਤਾਪਮਾਨ 27.9 ਡਿਗਰੀ ਰਿਹਾ ਪਰ ਕੁਝ ਦਿਨ ਤਾਂ ਅਜਿਹੇ ਵੀ ਸਨ, ਜਦੋਂ ਤਾਪਮਾਨ 30 ਡਿਗਰੀ ਤੋਂ ਵੀ ਜ਼ਿਆਦਾ ਰਿਹਾ।
![ਕੁਦਰਤ ਦੀ ਖੇਡ! ਪਿਛਲੇ 120 ਸਾਲਾਂ ’ਚ ਸਭ ਤੋਂ ਵੱਧ ਗਰਮ ‘ਫ਼ਰਵਰੀ’, ਐਤਕੀਂ ਟੁੱਟਣਗੇ ਰਿਕਾਰਡ? Hottest 'February' in the last 120 years, how many records will be broken? ਕੁਦਰਤ ਦੀ ਖੇਡ! ਪਿਛਲੇ 120 ਸਾਲਾਂ ’ਚ ਸਭ ਤੋਂ ਵੱਧ ਗਰਮ ‘ਫ਼ਰਵਰੀ’, ਐਤਕੀਂ ਟੁੱਟਣਗੇ ਰਿਕਾਰਡ?](https://feeds.abplive.com/onecms/images/uploaded-images/2021/03/01/16e485a83c78fab64d46dd172c60a58e_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇਸ ਵਰ੍ਹੇ ਦਿੱਲੀ ’ਚ ਫ਼ਰਵਰੀ ਮਹੀਨੇ ਪਿਛਲੇ 120 ਸਾਲਾਂ ’ਚ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। ਇਸ ਵਾਰ ਫ਼ਰਵਰੀ ਦੀ ਗਰਮੀ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜਿਆ। ਸਾਲ 1901 ਤੋ ਲੈ ਕੇ ਹੁਣ ਤੱਕ ਦੇ ਅੰਕੜਿਆਂ ਦਾ ਮੁੱਲੰਕਣ ਕੀਤਾ ਗਿਆ; ਤਦ ਪਤਾ ਲੱਗਾ ਕਿ 1960 ’ਚ ਫ਼ਰਵਰੀ ਮਹੀਨੇ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਫਿਰ 2006 ’ਚ ਔਸਤਨ ਤਾਪਮਾਨ 29.7 ਡਿਗਰੀ ਸੈਲਸੀਅਸ ਰਿਹਾ ਸੀ।
ਇਸ ਵਰ੍ਹੇ ਫ਼ਰਵਰੀ ਮਹੀਨੇ ਔਸਤਨ ਤਾਪਮਾਨ 27.9 ਡਿਗਰੀ ਰਿਹਾ ਪਰ ਕੁਝ ਦਿਨ ਤਾਂ ਅਜਿਹੇ ਵੀ ਸਨ, ਜਦੋਂ ਤਾਪਮਾਨ 30 ਡਿਗਰੀ ਤੋਂ ਵੀ ਜ਼ਿਆਦਾ ਰਿਹਾ। ਉਸ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜਿਆ। ਬੀਤੀ 25 ਫ਼ਰਵਰੀ ਨੂੰ ਤਾਂ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ; ਜਦ ਕਿ ਘੱਟ ਤੋਂ ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ।
ਮੌਸਮ ਮਾਹਿਰਾਂ ਮੁਤਾਬਕ ਪੱਛਮੀ ਦਿਸ਼ਾ ’ਚ ਜਦੋਂ ਗੜਬੜੀ ਹੁੰਦੀ ਹੈ, ਤਾਂ ਤਾਪਮਾਨ ’ਚ ਵਾਧਾ ਹੁੰਦਾ ਹੈ। ਜਨਵਰੀ ਤੇ ਫ਼ਰਵਰੀ ਦੇ ਮਹੀਨਿਆਂ ਦੌਰਾਨ ਆਮ ਤੌਰ ਉੱਤੇ ਪੱਛਮੀ ਗੜਬੜੀਆਂ 5-6 ਵਾਰ ਵੇਖਣ ਨੂੰ ਮਿਲਦੀਆਂ ਹਨ ਪਰ ਐਤਕੀਂ ਜਨਵਰੀ ਤੇ ਫ਼ਰਵਰੀ ਮਹੀਨੇ ਸਿਰਫ਼ ਇੱਕ-ਇੱਕ ਵਾਰ ਹੀ ਪੱਛਮੀ ਗੜਬੜੀ ਵੇਖਣ ਨੂੰ ਮਿਲੀ।
ਇਸ ਵਿੱਚ ਦਿਨ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ ਤੇ ਰਾਤ ਦਾ ਘੱਟ। ਇਸ ਤੋਂ ਹੁਣ ਅਜਿਹੇ ਅਨੁਮਾਨ ਵੀ ਲਾਏ ਜਾ ਰਹੇ ਹਨ ਕਿ ਸ਼ਾਇਦ ਇਸ ਵਾਰ ਮਈ-ਜੂਨ ਦੇ ਮਹੀਨਿਆਂ ਦੌਰਾਨ ਬਹੁਤ ਤੀਖਣ ਗਰਮੀ ਪਵੇਗੀ।
ਇਹ ਵੀ ਪੜ੍ਹੋ: ਰੇਲ ਗੱਡੀਆਂ ਦੇ ਨਾਂ ਬਦਲ ਕੇ ਵਸੂਲੇ ਜਾ ਰਹੇ ਦੁੱਗਣੇ ਕਿਰਾਏ, ਯਾਤਰੀਆਂ ਦੀ ਹੋ ਰਹੀ ਅੰਨ੍ਹੀ ਲੁੱਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)