(Source: ECI/ABP News/ABP Majha)
ਹਰਿਆਣਾ ਦੇ ਆੜ੍ਹਤੀ ਵੀ ਹੋ ਗਏ ਬਾਗੀ, ਪੂਰੇ ਸੂਬੇ 'ਚ ਕੰਮ ਕਰਨ ਤੋਂ ਇਨਕਾਰ, ਮਜ਼ਦੂਰ ਕਰ ਰਹੇ ਮੰਡੀਆਂ 'ਚ ਆਰਾਮ
ਹਰਿਆਣਾ 'ਚ ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਮੰਡੀ ਵਿੱਚ ਕੰਮ ਨਹੀਂ ਚੱਲ ਰਿਹਾ। ਇਸ ਕਰਕੇ ਕਿਸਾਨ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।
ਸੋਨੀਪਤ: ਪੂਰੇ ਹਰਿਆਣਾ 'ਚ ਆੜ੍ਹਤੀਆਂ ਨੇ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇੱਕ ਪਾਸੇ ਤਾਂ ਸੂਬੇ 'ਚ ਕਣਕ ਦੀ ਖਰੀਦ ਦਾ ਸਮਾਂ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਦੇ ਫੈਸਲਿਆਂ ਖਿਲਾਫ ਹੁਣ ਸੂਬੇ ਦੇ ਆੜ੍ਹਤੀਆਂ ਨੇ ਆਵਾਜ਼ ਚੁੱਕ ਲਈ ਹੈ। ਇਸ ਦੌਰਾਨ ਅਨਾਜ ਮੰਡੀਆਂ 'ਚ ਮਜ਼ਦੂਰ ਅਰਾਮ ਫਰਮਾ ਰਹੇ ਹਨ ਤੇ ਆੜ੍ਹਤੀਏ ਕੰਮ ਨਹੀਂ ਕਰ ਰਹੇ ਪਰ ਆਪਣੀਆਂ ਦੁਕਾਨਾਂ 'ਚ ਬੈਠੇ ਹਨ। ਇਸ ਦੌਰਾਨ ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ 'ਤੇ ਸਰਕਾਰ ਕੋਈ ਵਿਚਾਰ ਨਹੀਂ ਕਰ ਰਹੀ ਤਾਂ ਅਸੀਂ ਕੰਮ ਨਹੀਂ ਕਰਾਂਗੇ। ਉਨ੍ਹਾਂ ਕਿਹਾ ਸਰਕਾਰ ਚਾਹੇ ਤਾਂ ਖੁਦ ਕਣਕ ਦੀ ਫਸਲ ਨੂੰ ਤੁਲਵਾ ਸਕਦੀ ਹੈ।
ਸੂਬੇ 'ਚ ਸਿਰਫ ਆੜ੍ਹਤੀ ਹੀ ਨਹੀਂ ਸਗੋਂ ਉਨ੍ਹਾਂ ਨਾਲ ਕਣਕ ਦੇ ਸੀਜ਼ਨ 'ਚ 24 ਘੰਟੇ ਕੰਮ ਕਰਨ ਵਾਲੇ ਮਜ਼ਦੂਰ ਜੋ ਫਸਲ ਨੂੰ ਤੋਲਣ ਤੋਂ ਲੈ ਕੇ ਲੌਡਿੰਗ ਤਕ ਦਾ ਕੰਮ ਕਰਦੇ ਹਨ, ਉਨ੍ਹਾਂ ਨੇ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨੌਕਰੀ ਕਰਨ ਵਾਲਿਆਂ ਨੇ ਫੈਸਲਾ ਲਿਆ ਹੈ ਕਿ ਉਹ ਮੰਡੀ ਵਿੱਚ ਕੰਮ ਨਹੀਂ ਕਰਨਗੇ, ਉਹ ਕਣਕ ਦਾ ਭਾਰ ਨਹੀਂ ਤੋਲਣਗੇ ਤੇ ਨਾ ਹੀ ਲੋਡਿੰਗ ਕਰਨਗੇ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੇ ਆਪ ਇਹ ਸਭ ਕਰ ਸਕਦੀ ਹੈ, ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਨਾਲ ਹੀ ਆੜ੍ਹਤੀਆਂ ਨੇ ਕਿਹਾ ਕਿ ਉਨ੍ਹਾਂ ਦਾ ਪਿਛਲਾ ਭੁਗਤਾਨ ਬਕਾਇਆ ਹੈ, ਇਸ ਲਈ ਉਨ੍ਹਾਂ ਵੱਲੋਂ ਕੰਮ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਦੇ ਨਾਲ ਹੀ ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਇਸ ਗੱਲ ਦਾ ਆਪਸ਼ਨ ਦੇਵੇ ਕਿ ਕਿਸਾਨ ਨੂੰ ਸਿੱਧੇ ਪੈਸੇ ਦੀ ਅਦਾਇਗੀ ਚਾਹੀਦੀ ਹੈ ਜਾਂ ਆੜ੍ਹਤੀਆਂ ਰਾਹੀਂ ਪੈਸੇ ਦੀ ਅਦਾਇਗੀ ਚਾਹੀਦੀ ਹੈ। ਦੱਸ ਦਈਏ ਕਿ ਕਿਸਾਨ ਤੇ ਮਜ਼ਦੂਰ ਵੀ ਆੜ੍ਹਤੀਆਂ ਦੇ ਨਾਲ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਡੀ ਤਨਖਾਹ ਪਿਛਲੀ ਵਾਰ ਨਾਲੋਂ ਹੇਠਾਂ ਆ ਗਈ ਹੈ, ਜਦੋਂਕਿ ਕਿਸਾਨਾਂ ਦਾ ਇਸ 'ਤੇ ਮਿਲਿਆ-ਜੁਲੀਆ ਰਵੱਈਆ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਸਿੱਧੇ ਅਦਾਇਗੀ ਚਾਹੁੰਦੇ ਹਨ ਜਦਕਿ ਕਈ ਕਿਸਾਨਾਂ ਜਾ ਕਹਿਣਾ ਹੈ ਕਿ ਉਹ ਆੜ੍ਹਤੀਆਂ ਜ਼ਰੀਏ ਅਦਾਇਗੀ ਚਾਹੁੰਦੇ ਹਨ।
ਹਰਿਆਣਾ 'ਚ ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਮੰਡੀ ਵਿੱਚ ਕੰਮ ਨਹੀਂ ਚੱਲ ਰਿਹਾ। ਇਸ ਕਰਕੇ ਕਿਸਾਨ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਇਹ ਵੇਖਣਾ ਹੋਵੇਗਾ ਕਿ ਸਰਕਾਰ ਮਾਰਕੀਟ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕਦੀ ਹੈ।
ਇਹ ਵੀ ਪੜ੍ਹੋ: 'ਲੋਕ ਕੀ ਕਹਿਣਗੇ' ਸੋਚਣ ਵਾਲੇ ਲੋਕਾਂ ਨੂੰ Aashka Goradia ਨੇ ਦਿੱਤੀ ਨਸੀਹਤ, ਬਿਕਨੀ 'ਚ ਬੋਲਡ ਰੂਪ ਕੀਤਾ ਸ਼ੇਅਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904