ਪੜਚੋਲ ਕਰੋ

ਪਿਆਜ਼ ਦੇ ਛਿਲਕੇ ਤੋਂ ਬਿਜਲੀ ਤਿਆਰ, ਆਮ ਆਦਮੀ ਨੂੰ ਮਿਲੇਗਾ ਲਾਭ

ਨਵੀਂ ਦਿੱਲੀ: ਆਈ.ਆਈ.ਟੀ. ਖੜਕਪੁਰ ਦੇ ਵਿਗਿਆਨੀਆਂ ਨੇ ਪਿਆਜ਼ ਦੇ ਛਿਲਕੇ ਤੋਂ ਅਜਿਹਾ ਸਸਤਾ ਉਪਕਰਨ ਬਣਾਇਆ ਹੈ, ਜਿਹੜਾ ਸਰੀਰ ਦੀ ਹਲਚਲ ਤੋਂ ਸਵੱਛ ਊਰਜਾ ਪੈਦਾ ਕਰ ਸਕਦਾ ਹੈ। ਇਸ ਤੋਂ ਪੇਸਮੇਕਰ, ਸਿਹਤ ਉੱਤੇ ਨਜ਼ਰ ਰੱਖਣ ਵਾਲੀਆਂ ਸਮਾਰਟ ਗੋਲੀਆਂ ਤੇ ਸਰੀਰ ਉੱਤੇ ਧਾਰਨ ਕਰਨ ਯੋਗ ਇਲੈਕਟ੍ਰਾਨਿਕ ਉਪਕਰਨਾਂ ਦੀ ਊਰਜਾ ਮਿਲ ਸਕਦੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਉਪਕਰਨ ਪਿਆਜ਼ ਦੇ ਛਿਲਕੇ ਦੇ ਪੀਜੋਇਲੈਕਟ੍ਰਿਕ ਗੁਣਾਂ ਦੀ ਵਰਤੋਂ ਕਰਦਾ ਹੈ। ਇਹ ਜੈਵਿਕ ਦ੍ਰਿਸ਼ਟੀ ਨਾਲ ਖ਼ੁਦ ਹੀ ਘੁਲ ਜਾਂਦਾ ਹੈ ਤੇ ਵਾਤਾਵਰਨ ਦੇ ਅਨੁਕੂਲ ਹੈ। ਪੀਜੋਇਲੈਕਟ੍ਰਿਕ ਪਦਾਰਥ ਵਿੱਚ ਰੋਜ਼ਮੱਰਾ ਦੀ ਯਾਂਤਰਿਕ ਹਲਚਲ ਦੀ ਊਰਜਾ ਨੂੰ ਬਿਜਲੀ ਵਿੱਚ ਬਦਲਣ ਦੀ ਸਮਰੱਥਾ ਹੁੰਦੀ ਹੈ। ਆਈ.ਆਈ.ਟੀ. ਖੜਕਪੁਰ ਦੇ ਪ੍ਰੋਫੈਸਰ ਭਾਨੁਭੂਸ਼ਨ ਖਟੂਆ ਦਾ ਕਹਿਣਾ ਹੈ ਕਿ ਇਸ ਕਮਾਲ ਦੇ ਫ਼ਾਇਦੇਮੰਦ ਉਪਕਰਨ ਨਾਲ ਆਮ ਆਦਮੀ ਵੀ ਕਿਸੇ ਵੀ ਹਾਲਤ ਵਿੱਚ ਬਿਜਲੀ ਪੈਦਾ ਕਰ ਸਕਦਾ ਹੈ। ਤੇਜ਼ੀ ਨਾਲ ਵਧ ਰਹੀ ਆਬਾਦੀ, ਸਨਅਤੀਕਰਨ ਤੇ ਇਲੈਕਟ੍ਰਾਨਿਕਸ ਤੇ ਵਾਹਨਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਵਾਤਾਵਰਨ ਉੱਤੇ ਪ੍ਰਤੀਕੂਲ ਅਸਰ ਪੈਂਦਾ ਹੈ। iit-kharagpur ਖੋਜੀਆਂ ਦਾ ਕਹਿਣਾ ਹੈ ਕਿ ਜੀਵਾਸ਼ਮ ਆਧਾਰਤ ਈਂਧਨਾਂ ਉੱਤੇ ਵਧਦੇ ਹੋਏ ਬੋਝ ਤੇ ਕੁਦਰਤੀ ਸੰਸਾਧਨ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਸਵੱਛ ਊਰਜਾ ਉਤਪਾਦਨ ਕਰਨ ਲਈ ਬਦਲਵੀਂ ਤਕਨਾਲੌਜੀ ਵਿਕਸਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਪੀਜੋਇਲੈਕਟ੍ਰਿਕ ਪਦਾਰਥ ਸਰੀਰ ਦੀ ਸਾਧਾਰਨ ਹਲਚਲ ਨੂੰ ਸਵੱਛ ਊਰਜਾ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੀ ਬਿਜਲੀ ਦੇ ਉਤਪਾਦਨ ਲਈ ਪੀਜੋਇਲੈਕਟ੍ਰਿਕ ਨੈਨੋਜੇਨਰੇਟਰ ਬਣਾਉਣਾ ਬਹੁਤ ਮੁਸ਼ਕਲ ਹੈ। ਅਜਿਹੇ ਉਪਕਰਨ ਅਕਸਰ ਬਹੁਤ ਮਹਿੰਗੇ ਵੀ ਪੈਂਦੇ ਹਨ। ਇਹ ਉਪਕਰਨ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੇ ਹਨ ਜਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਵਜ੍ਹਾ ਤੋਂ ਵਾਸਤਵਿਕ ਜੀਵਨ ਵਿੱਚ ਇਸ ਦਾ ਪ੍ਰਯੋਗ ਸੀਮਤ ਹੈ। ਇਨ੍ਹਾਂ ਖ਼ਾਮੀਆਂ ਨੂੰ ਦੂਰ ਕਰਨ ਲਈ ਆਈਆਈਟੀ ਖੜਕਪੁਰ ਤੇ ਦੱਖਣ ਕੋਰੀਆ ਦੀ ਪੋਹਾਗ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਨਵੀਂ ਕਿਸਮ ਦੀ ਪੀਜੋਇਲੈਕਟ੍ਰਿਕ ਨੈਨੋਜੇਨਰੇਟਰ ਵਿਕਸਤ ਕੀਤੇ, ਜਿਹੜੇ ਨੁਕਸਾਨਦੇਹ ਨਹੀਂ ਬਲਕਿ ਜੈਵਿਕ ਜੀਵਨ ਵਿੱਚ ਉਪਯੋਗੀ ਹਨ। ਰਿਸਰਚਰਾਂ ਨੇ ਅਨੁਮਾਨ ਲਾਇਆ ਹੈ ਕਿ ਵਰਤਮਾਨ ਤਕਨੋਲਜੀ ਤੋਂ ਇਸ ਤਰ੍ਹਾਂ ਦੇ ਉਪਕਰਨ ਬਣਾਉਣ ਦਾ ਖ਼ਰਚ ਇੱਕ ਰੁਪਏ ਤੋਂ ਵੀ ਘੱਟ ਆਵੇਗਾ। ਇਸ ਨਾਲ ਆਰਥਿਕ ਰੂਪ ਵਿੱਚ ਪਿਛੜੇ ਲੋਕ ਵੀ ਇਸ ਉਪਕਰਨ ਦੀ ਵਰਤੋਂ ਕਰ ਸਕਣਗੇ। onion-skins-pic ਇਹ ਉਪਕਰਨ ਬਣਾਉਣ ਲਈ ਆਈਆਈਟੀ ਦੇ ਰਿਸਰਚ ਨੇ ਪਿਆਜ਼ ਦੀ ਛਿਲਕੇ ਉੱਤੇ ਪਹਿਲਾਂ ਸੋਨੇ ਦੀ ਪਰਤ ਚੜ੍ਹਾਈ। ਇਸ ਮਗਰੋਂ ਉਨ੍ਹਾਂ ਨੇ ਚਾਂਦੀ ਦੇ ਪੇਸਟ ਨਾਲ ਤਾਂਬੇ ਦੀ ਤਾਰ ਇਸ ਵਿੱਚ ਮਿਲਾ ਦਿੱਤੀ। ਇਸ ਨੈਨੋਜੈਨਰੇਟਰ ਕਈ ਤਰ੍ਹਾਂ ਦੀ ਯਾਂਤਰਿਕ ਊਰਜਾ ਨੂੰ ਬਿਜਲੀ ਵਿੱਚ ਬਦਲਣ ਦੇ ਸਮਰੱਥ ਹੈ। ਇਸ ਵਿੱਚ ਸਰੀਰ ਦੀ ਹਲਚਲ, ਹਵਾ ਦਾ ਪ੍ਰਵਾਹ ਤੇ ਮਸ਼ੀਨਾਂ ਦਾ ਕੰਪਨ ਸ਼ਾਮਲ ਹੈ। ਨੈਨੋ ਐਨਰਜੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਮੁਤਾਬਕ ਖ਼ੋਜੀਆਂ ਵੱਲੋਂ ਵਿਕਸਤ ਉਪਕਰਨ 18 ਵੋਲਟ ਦੀ ਬਿਜਲੀ ਪੈਦਾ ਕਰਦਾ ਹੈ, ਜਿਹੜਾ 30 ਐਲਈਡੀ ਬੱਤੀਆਂ ਨੂੰ ਔਨ ਕਰ ਸਕਦੀ ਹੈ।

ਟਾਪ ਹੈਡਲਾਈਨ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Embed widget