ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਲਈ ਵੱਡੀ ਉਮੀਦ ਜਾਗੀ ਹੈ। ਇੰਟਰਨੈਸ਼ਨਲ ਪੱਧਰ 'ਤੇ ਇਸ ਸਾਲ ਪੈਦਾ ਹੋਣ ਵਾਲੀਆਂ ਫਸਲਾਂ ਦੀ ਮੰਗ ਬਾਰੇ ਅਧਿਐਨ ਸਾਹਮਣੇ ਆਇਆ ਕਿ ਬਾਸਮਤੀ ਲਈ ਇਹ ਸਾਲ ਕਾਫੀ ਚੰਗਾ ਰਹਿਣ ਵਾਲਾ ਹੈ। ਕੌਮਾਂਤਰੀ ਮੰਗ ਕਾਰਨ ਕਿਸਾਨਾਂ ਨੂੰ ਬਾਸਮਤੀ ਦੇ ਚੰਗੇ ਭਾਅ ਮਿਲਣਗੇ।


ਦਰਅਸਲ ਭਾਰਤੀ ਬਾਸਮਤੀ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਰੇਟ ਘੱਟ ਹਨ। ਇਸ ਤੋਂ ਇਲਾਵਾ ਫਸਲਾਂ ਦੀ ਘੱਟ ਪੈਦਾਵਰ ਹੋਣ ਕਾਰਨ ਵੀ ਵਿਦੇਸ਼ਾਂ 'ਚ ਬਾਸਮਤੀ ਦੀ ਮੰਗ ਵਧਣ ਦਾ ਕਾਰਨ ਹੈ। ਅਜਿਹੇ 'ਚ ਖੇਤੀਬਾੜੀ ਮਾਹਿਰਾਂ ਨੇ ਸਰਕਾਰ ਨੂੰ ਸੁਝਾਅ ਦਿੱਤੇ ਹਨ ਕਿ ਜੇਕਰ ਹੁਣ ਮੰਗ ਵਧਣ ਦੀ ਸੰਭਾਵਨਾ ਹੈ ਤਾਂ ਫਸਲਾਂ 'ਤੇ ਕੈਮੀਕਲਜ਼ ਦੀ ਵਰਤੋਂ ਘਟਾਈ ਜਾਵੇ ਤਾਂ ਭਾਰਤੀ ਬਾਸਮਤੀ ਕੌਮਾਂਤਰੀ ਮਾਪਦੰਡਾਂ 'ਤੇ ਖਰੀ ਉੱਤਰ ਸਕੇ।


ਇਸ ਤਹਿਤ ਕਿਸਾਨਾਂ ਨੂੰ 9 ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਬੰਦ ਕਰਨ ਦੀ ਯੋਜਨਾ 'ਤੇ ਮੋਹਰ ਲਾਈ ਗਈ ਹੈ। ਇਸ ਤੋਂ ਇਲਾਵਾ ਕੈਮੀਕਲ ਵਿਕਰੇਤਾਵਾਂ ਨੂੰ ਵੀ ਹਦਾਇਤ ਹੈ ਕਿ ਖੇਤੀਬਾੜੀ ਵਿਭਾਗ ਦੀ ਸੂਚੀ 'ਚ ਸ਼ਾਮਲ 9 ਕੈਮੀਕਲ ਦੀ ਵਿਕਰੀ ਤੇ ਖਰੀਦਦਾਰੀ ਨਾ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।


ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ


ਭਾਰਤੀ ਬਾਸਮਤੀ ਦੀ ਮੰਗ ਅਰਬ, ਅਫਰੀਕੀ, ਲੇਟਿਨ, ਅਮਰੀਕੀ ਤੇ ਯੂਰਪੀ ਦੇਸ਼ਾਂ 'ਚ ਹੈ। ਕਿਸਾਨਾਂ ਨੂੰ ਕਾਨੂੰਨੀ ਤੌਰ 'ਤੇ ਤਾਕਤ ਦੇਣ ਲਈ ਹਮੇਸ਼ਾਂ ਖਰੀਦਦਾਰੀ ਕਰਕੇ ਬਿੱਲ ਲੈਣ ਲਈ ਵੀ ਪ੍ਰੇਰਿਆ ਜਾਵੇਗਾ। ਬਿੱਲ ਲੈਣ ਤੋਂ ਜੇਕਰ ਕੋਈ ਡੀਲਰ ਧੋਖੇ ਨਾਲ ਵੀ 9 ਕੈਮੀਕਲ 'ਚੋਂ ਕਿਸੇ ਇਕ ਦੀ ਵਿਕਰੀ ਕਰਦਾ ਹੈ ਤਾਂ ਕਾਰਵਾਈ ਕਰਨੀ ਸੌਖੀ ਰਹੇਗੀ।


ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ


ਵਿਦੇਸ਼ਾਂ 'ਚ ਭਾਰਤੀ ਬਾਸਮਤੀ ਦੀ ਮੰਗ ਵਧਣ ਦੇ ਆਸਾਰ ਦੇਖਦਿਆਂ ਪੰਜਾਬ ਦੇ ਖੇਤੀਬਾੜੀ, ਕਿਸਾਨ ਭਲਾਈ ਵਿਭਾਗ ਤੇ ਤੰਦਰੁਸਤ ਪੰਜਾਬ ਵਿਭਾਗ ਨੇ ਕੋਰੋਨਾ 'ਚ ਬਾਸਮਤੀ ਦਾ ਐਕਸਪੋਰਟ ਵਧਾਉਣ ਦੀ ਰਣਨੀਤੀ 'ਤੇ ਕੰਮ ਕਰਨਾ ਆਰੰਭ ਦਿੱਤਾ ਹੈ। ਇਸ ਬਾਬਤ ਖੇਤੀਬਾੜੀ ਅਧਿਕਾਰੀ ਬਾਸਮਤੀ ਉਤਪਾਦਕਾਂ ਨੂੰ ਜਾਗਰੂਕ ਕਰਨ ਲੱਗੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ