ਪੜਚੋਲ ਕਰੋ

ਪੰਜਾਬ ਦੀ ਖੇਤੀ ਨੂੰ ਮੋਦੀ ਦੀ ਨੋਟਬੰਦੀ, ਜੀਐਸਟੀ ਤੇ ਸੀਏਏ ਨੇ ਝੰਬਿਆ!

ਮੋਦੀ ਸਰਕਾਰ ਦੀਆਂ ਨੋਟਬੰਦੀ, ਜੀਐਸਟੀ ਤੇ ਸੀਏਏ ਜਿਹੀਆਂ ਨੀਤੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਝੰਬ ਕੇ ਰੱਖ ਦਿੱਤਾ ਹੈ। ਇਸ ਨਾਲ ਸਹਾਇਕ ਖੇਤੀ ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਕਰਕੇ ਸਹਾਇਕ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ ਕੱਖੋਂ ਹੌਲੇ ਹੋ ਗਏ ਹਨ। ਇਹ ਦਾਅਵਾ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ ਹੈ।

ਚੰਡੀਗੜ੍ਹ: ਮੋਦੀ ਸਰਕਾਰ ਦੀਆਂ ਨੋਟਬੰਦੀ, ਜੀਐਸਟੀ ਤੇ ਸੀਏਏ ਜਿਹੀਆਂ ਨੀਤੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਝੰਬ ਕੇ ਰੱਖ ਦਿੱਤਾ ਹੈ। ਇਸ ਨਾਲ ਸਹਾਇਕ ਖੇਤੀ ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਕਰਕੇ ਸਹਾਇਕ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ ਕੱਖੋਂ ਹੌਲੇ ਹੋ ਗਏ ਹਨ। ਇਹ ਦਾਅਵਾ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ ਹੈ।

ਪੰਜਾਬ ਦੀ ਖੇਤੀ ਨੂੰ ਮੋਦੀ ਦੀ ਨੋਟਬੰਦੀ, ਜੀਐਸਟੀ ਤੇ ਸੀਏਏ ਨੇ ਝੰਬਿਆ!

ਦਰਅਸਲ ਬਾਜਵਾ ਫਿੱਕੀ ਤੇ ਨਾਬਾਰਡ ਦੇ ਲਾਈਵਲੀਹੁੱਡ ਫੋਰਮ-2020 ਵੱਲੋਂ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਨ ਪਹੁੰਚੇ ਸੀ। ਇਸ ਮੌਕੇ ਪੇਂਡੂ ਵਿਕਾਸ ਤੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਖੇਤੀ ਸੰਕਟ ਲਈ ਮੋਦੀ ਸਰਕਾਰ ਦੀਆਂ ਨੋਟਬੰਦੀ, ਜੀਐਸਟੀ ਤੇ ਸੀਏਏ ਜਿਹੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੋਟਬੰਦੀ, ਜੀਐਸਟੀ ਤੇ ਸੀਏਏ ਜਿਹੀਆਂ ਨੀਤੀਆਂ ਨੇ ਸਹਾਇਕ ਖੇਤੀਬਾੜੀ ਦੇ ਧੰਦੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਸਹਾਇਕ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਬਚਾਉਣ ਲਈ ਸਹਾਇਕ ਖੇਤੀਬਾੜੀ ਧੰਦਿਆਂ ਨੂੰ ਵਿਕਸਤ, ਮਜਬੂਤ ਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਪੰਜਾਬ ਦੀ ਖੇਤੀ ਨੂੰ ਮੋਦੀ ਦੀ ਨੋਟਬੰਦੀ, ਜੀਐਸਟੀ ਤੇ ਸੀਏਏ ਨੇ ਝੰਬਿਆ! ਮੰਤਰੀ ਨੇ ਸਹਾਇਕ ਖੇਤੀਬਾੜੀ ਦੀ ਸਫ਼ਲਤਾ ਲਈ ਅੰਤਰਰਾਸ਼ਟਰੀ ਓਪਨ ਮਾਰਕੀਟ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੋਕ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੇ ਉਤਪਾਦ ਵੇਚਣ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਹਾਇਕ ਖੇਤੀਬਾੜੀ ਸਬੰਧੀ ਨੀਤੀਆਂ ਤਿਆਰ ਕਰਨ ਸਮੇਂ ਕਿਸਾਨਾਂ ਦੀਆਂ ਸਮੱਸਿਆਵਾਂ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਹਨ। ਕਿਸਾਨਾਂ ਨੂੰ ਆਪਣੇ ਉਤਪਾਦਾਂ ਦਾ ਮੁੱਲ ਬਹੁਤ ਘੱਟ ਮਿਲਦਾ ਹੈ ਪਰ ਉਪਭੋਗਤਾਵਾਂ ਨੂੰ ਉਸ ਦਾ ਮੁੱਲ ਕਾਫ਼ੀ ਉਤਾਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾੜਾ ਪੂਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਸਹੀ ਕੀਮਤ ਮਿਲ ਸਕੇ। ਇਹ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਲਾਭਦਾਇਕ ਬਣਾਉਣ ਵਿੱਚ ਕਾਫ਼ੀ ਸਹਾਈ ਹੋਵੇਗਾ। ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸਹਾਇਕ ਧੰਦੇ ਵਿਕਸਿਤ ਕਰਨ ਲਈ ਨਾਬਾਰਡ ਨੂੰ ਕੁਦਰਤੀ ਆਫ਼ਤਾਂ, ਕਿਸੇ ਬਿਮਾਰੀ ਕਰਕੇ ਫ਼ਸਲਾਂ ਦਾ ਨੁਕਸਾਨ ਜਾਂ ਪਸ਼ੂਆਂ ਦੀ ਮੌਤ ਦਾ ਨੁਕਸਾਨ ਵੀ ਸਹਿਣਾ ਚਾਹੀਦਾ ਹੈ। ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਤੇ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਕਾਰਨ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਲਈ ਪੰਜਾਬ ਨੂੰ ਬਰਸਾਤੀ ਪਾਣੀ ਜਮ੍ਹਾਂ ਕਰਨ ਲਈ ਤਕਨੀਕਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਤੇ ਪਾਣੀ ਦੀ ਬਰਬਾਦੀ ਰੋਕਣੀ ਚਾਹੀਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ

Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ

6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ

ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

iPhone 16 Pro ਦੀ Performance ਨੇ ਲੋਕਾਂ ਨੂੰ ਕੀਤਾ ਨਿਰਾਸ਼, ਗੀਕਬੈਂਚ ਟੈਸਟਿੰਗ 'ਚ ਖੁੱਲੀ Apple ਦੀ ਪੋਲ!

ਕਸ਼ਮੀਰ 'ਚ ਹਨੀਮੂਨ ਦੌਰਾਨ ਲਾੜੇ ਦੇ ਮੋਬਾਈਲ ਨੇ ਖੋਲ੍ਹਿਆ ਵੱਡਾ ਰਾਜ਼, ਹੁਣ ਵਿਆਹ ਟੁੱਟਣ ਦੀ ਕਗਾਰ 'ਤੇ

Corona and Heart Attack: ਜੇ ਕਰੋਨਾ ਮਗਰੋਂ ਨਜ਼ਰ ਆ ਰਹੇ ਇਹ ਲੱਛਣ ਤਾਂ ਹਾਰਟ ਅਟੈਕ ਦਾ ਖਤਰਾ

Embed widget