ਪੜਚੋਲ ਕਰੋ
Advertisement
ਇਸ ਹਰਿਆਣਵੀ ਕਿਸਾਨ ਦੀ ਪੂਰੀ ਦੁਨੀਆ ਦੀਵਾਨੀ, ਸੈਲਫੀਆਂ ਖਿੱਚਣ ਲਈ ਵਿਦੇਸ਼ੋਂ ਆਉਂਦੇ ਗੋਰੇ
ਹਰਿਆਣਵੀ ਕਿਸਾਨ ਜਗਤ ਰਾਮ ਦੀ ਦੁਨੀਆ ਦੀਵਾਨੀ ਹੈ। ਵਿਦੇਸ਼ੀ ਵੀ ਇਨ੍ਹਾਂ ਤੋਂ ਸਿੱਖਣ ਆਉਂਦੇ ਹਨ। ਖ਼ੁਦ ਆਦਿਵਾਸੀਆਂ ਤੋਂ ਸਿੱਖ ਕੇ ਜੜ੍ਹਾਂ ਵੱਲ ਮੁੜੇ ਜਗਤ ਰਾਮ ਨੇ ਲੁਪਤ ਬੀਜਾਂ ਨੂੰ ਪੁਨਰ ਜੀਵਿਤ ਕੀਤਾ ਤੇ ਆਪਣੇ ਖੇਤਾਂ ਨੂੰ ਵੱਖਰੀ ਪ੍ਰਯੋਗਸ਼ਾਲਾ ਵਿੱਚ ਬਦਲ ਦਿੱਤਾ। ਪਹਿਲਾਂ ਲੋਕ ਉਨ੍ਹਾਂ ਨੂੰ ਇੱਕ ਸਨਕੀ ਕਹਿੰਦੇ ਸੀ। ਹੁਣ ਇਹੀ ਲੋਕ ਇਨ੍ਹਾਂ ਨੂੰ ਗਿਆਨੀ ਰਾਮ ਕਹਿੰਦੇ ਹਨ।
ਕਰਨਾਲ: ਹਰਿਆਣਵੀ ਕਿਸਾਨ ਜਗਤ ਰਾਮ ਦੀ ਦੁਨੀਆ ਦੀਵਾਨੀ ਹੈ। ਵਿਦੇਸ਼ੀ ਵੀ ਇਨ੍ਹਾਂ ਤੋਂ ਸਿੱਖਣ ਆਉਂਦੇ ਹਨ। ਖ਼ੁਦ ਆਦਿਵਾਸੀਆਂ ਤੋਂ ਸਿੱਖ ਕੇ ਜੜ੍ਹਾਂ ਵੱਲ ਮੁੜੇ ਜਗਤ ਰਾਮ ਨੇ ਲੁਪਤ ਬੀਜਾਂ ਨੂੰ ਪੁਨਰ ਜੀਵਿਤ ਕੀਤਾ ਤੇ ਆਪਣੇ ਖੇਤਾਂ ਨੂੰ ਵੱਖਰੀ ਪ੍ਰਯੋਗਸ਼ਾਲਾ ਵਿੱਚ ਬਦਲ ਦਿੱਤਾ। ਪਹਿਲਾਂ ਲੋਕ ਉਨ੍ਹਾਂ ਨੂੰ ਇੱਕ ਸਨਕੀ ਕਹਿੰਦੇ ਸੀ। ਹੁਣ ਇਹੀ ਲੋਕ ਇਨ੍ਹਾਂ ਨੂੰ ਗਿਆਨੀ ਰਾਮ ਕਹਿੰਦੇ ਹਨ।
ਜਗਤ ਰਾਮ ਨੇ ਪਰੰਪਰਿਕ ਬੀਜਾਂ ਨਾਲ ਖੇਤੀ ਕੀਤੀ ਤਾਂ ਫਸਲਾਂ ਲਹਿਰਾ ਉੱਠੀਆਂ। ਇਹ ਵੇਖ ਸਭ ਹੈਰਾਨ ਰਹਿ ਗਏ। ਜਗਤ ਰਾਮ ਦੇ ਮੁਰੀਦਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਸਣੇ ਦੇਸ਼-ਵਿਦੇਸ਼ ਦੇ ਪ੍ਰਗਤੀਸ਼ੀਲ ਕਿਸਾਨ ਸ਼ਾਮਲ ਹਨ। ਕਨੇਡਾ, ਇਰਾਕ, ਇਰਾਨ ਤੇ ਆਸਟ੍ਰੇਲੀਆ ਦੇ ਕਿਸਾਨ ਪ੍ਰਯੋਗ ਵਜੋਂ ਜਗਤ ਰਾਮ ਤੋਂ ਬੀਜ ਲੈ ਕੇ ਗਏ ਹਨ। ਜਗਤ ਰਾਮ ਦੇ ਖੇਤ ਤੇ ਬੀਜ ਬੈਂਕ ਵੇਖ ਕੇ ਵਿਦੇਸ਼ੀ ਉਨ੍ਹਾਂ ਨਾਲ ਸੈਲਫੀਆਂ ਵੀ ਲੈ ਜਾਂਦੇ ਹਨ।
ਸਾਢੇ ਨਂ ਸਾਲ ਪਹਿਲਾਂ ਜਦੋਂ ਸਾਰੀ ਦੁਨੀਆ ਹਾਈਬ੍ਰਿਡ ਬੀਜ ਤੇ ਉੱਚ ਕਿਸਮ ਦੀ ਰਸਾਇਣਿਕ ਖਾਦ ਦੇ ਪਿੱਛੇ ਭੱਜ ਰਹੀ ਸੀ ਤਾਂ ਜਗਤ ਰਾਮ ਨੇ ਪਰੰਪਰਿਕ ਬੀਜਾਂ ਤੋਂ ਦੇਸੀ ਖੇਤੀ ਕੀਤੀ। ਦੇਸੀ ਖਾਦ ਖੇਤ ਵਿੱਚ ਪਾਈ, ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਜਗਤ ਰਾਮ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਇੱਕ ਤਾਂ ਬੀਜ ਨਹੀਂ ਸੀ ਤੇ ਦੂਜਾ ਇਹ ਵੀ ਪਤਾ ਨਹੀਂ ਸੀ ਕਿ ਇਨ੍ਹਾਂ ਤੋਂ ਕਦੋਂ ਤੇ ਕਿਹੜੀ ਖੇਤੀ ਕੀਤੀ ਜਾ ਸਕਦੀ ਹੈ। ਅਜਿਹੇ ਵਿੱਚ ਉਨ੍ਹਾਂ ਆਦਿਵਾਸੀਆਂ ਤੋਂ ਸਿੱਖਿਆ ਲਈ। ਉਨ੍ਹਾਂ ਕੋਲੋਂ ਉਹ ਬੀਜ ਲਏ, ਜੋ ਆਸਾਨੀ ਨਾਲ ਉੱਗ ਸਕਦੇ ਸੀ।
ਜਗਤ ਰਾਮ ਕਹਿੰਦੇ ਹਨ ਕਿ ਆਦਿਵਾਸੀ ਅਨਪੜ੍ਹ ਜ਼ਰੂਰ ਹਨ, ਪਰ ਕੁਦਰਤ ਨਾਲ ਉਨ੍ਹਾਂ ਦਾ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੀ ਖੇਤੀ ਦਾ ਸਾਰਾ ਤਾਣਾਬਾਣਾ ਕੁਦਰਤ ਨਾਲ ਜੁੜਿਆ ਹੈ। ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਖੇਤੀ ਦਾ ਪਰੰਪਰਿਕ ਤਰੀਕਾ ਹੀ ਸਭ ਤੋਂ ਵਧੀਆ ਹੈ। ਸ਼ੁਰੂਆਤੀ ਦਿੱਕਤਾਂ ਬਾਅਦ ਜਗਤ ਰਾਮ ਵੱਡੀ ਕਾਮਯਾਬੀ ਮਿਲੀ। ਉਤਪਾਦਨ ਵਧਣਾ ਸ਼ੁਰੂ ਹੋਇਆ ਤੇ ਬੀਜ ਦੀ ਮਾਤਰਾ ਵੀ ਵਧੀ। ਫਿਰ ਉਨ੍ਹਾਂ ਨੇ ਬੀਜ ਬੈਂਕ ਬਣਾਇਆ ਜਿਸ ਵਿੱਚ 200 ਕਿਸਮਾਂ ਦੇ ਵੱਖ-ਵੱਖ ਬੀਜ ਹਨ। ਕੁਝ ਬੀਜ ਦੁਰਲਭ ਸ਼੍ਰੇਣੀ ਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement