Hydroponic Farming: ਇਸ ਤਰੀਕੇ ਨਾਲ ਕਰੋ ਬਿਨਾਂ ਮਿੱਟੀ ਤੋਂ ਖੇਤੀ, ਸਬਸਿਡੀ ਵੀ ਮਿਲੇਗੀ, ਹੋਵੇਗਾ ਚੰਗਾ ਮੁਨਾਫਾ
Hydroponic Farming: ਹੁਣ ਅਜਿਹੀ ਤਕਰੀਬ ਆ ਗਈ ਹੈ ਕਿ ਕਿਸਾਨ ਬਿਨਾਂ ਮਿੱਟੀ ਤੋਂ ਵੀ ਖੇਤੀ ਕਰ ਸਕਦੇ ਹਨ। ਅਜਿਹੀ ਖੇਤੀ ਨੂੰ ਹਾਈਡ੍ਰੋਪੋਨਿਕ ਫਾਰਮਿੰਗ ਕਹਿੰਦੇ ਹਨ। ਇਸ ਖੇਤੀ ਵਿੱਚ ਸਿਰਫ਼ ਪਾਣੀ ਦੀ ਲੋੜ ਹੁੰਦੀ ਹੈ ਜਿਸ ‘ਤੇ ਸਰਕਾਰ ਵੀ ਸਬਸਿਡੀ ਦੇ ਰਹੀ ਹੈ।
Hydroponic Farming: ਖੇਤੀ ਨੂੰ ਲੈਕੇ ਬਜ਼ਾਰ ਵਿੱਚ ਨਵੀਂ-ਨਵੀਂ ਤਕਨੀਕਾਂ ਆ ਗਈਆਂ ਹਨ। ਕਿਸਾਨ ਜਿਨ੍ਹਾਂ ਦੀ ਕਾਫੀ ਵਰਤੋਂ ਕਰ ਰਹੇ ਹਨ। ਅਜਿਹੀ ਹੀ ਇੱਕ ਤਕਨੀਕ ਹੈ, ਜਿਸ ਨੂੰ ਹਾਈਡ੍ਰੋਪੋਨਿਕ ਫਾਰਮਿੰਗ ਕਿਹਾ ਜਾਂਦਾ ਹੈ। ਇਸ ਵਿੱਚ ਬਿਨਾਂ ਮਿੱਟੀ ਤੋਂ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਵਿੱਚ ਸਿਰਫ਼ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਰੇਤ ਅਤੇ ਬਜਰੀ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਸਰਕਾਰ ਵੀ ਇਸ ਖੇਤੀ ਕਰਨ ਵਾਲੇ ਨੂੰ ਸਬਸਿਡੀ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਕਰ ਸਕਦੇ ਹੋ ਹਾਈਡ੍ਰੋਪੋਨਿਕ ਖੇਤੀ ਅਤੇ ਇਸ ‘ਤੇ ਕਿਵੇਂ ਮਿਲਦੀ ਸਬਸਿਡੀ।
ਇਦਾਂ ਕਰੋ ਬਿਨਾਂ ਮਿੱਟੀ ਤੋਂ ਖੇਤੀ?
ਹਾਈਡ੍ਰੋਪੋਨਿਕ ਤਕਨੀਕ ਨਾਲ ਬਿਨਾਂ ਮਿੱਟੀ ਤੋਂ ਖੇਤੀ ਕੀਤੀ ਜਾਂਦੀ ਹੈ। ਇਹ ਖੇਤੀ ਪਾਈਪ ਰਾਹੀਂ ਕੀਤੀ ਜਾਂਦੀ ਹੈ। ਪਾਈਪ ਵਿੱਚ ਉੱਤੋਂ ਸੁਰਾਖ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਸੁਰਾਖਾਂ ਵਿੱਚ ਪੌਦੇ ਲਾਏ ਜਾਂਦੇ ਹਨ। ਪਾਣੀ ਦੇ ਪਾਈਪ ਵਿੱਚ ਪੌਦੇ ਦੀ ਜੜ ਡੁੱਬੀ ਰਹਿੰਦੀ ਹੈ। ਇਸ ਪਾਣੀ ਵਿੱਚ ਪੌਦਿਆਂ ਦੇ ਲਈ ਪੋਸ਼ਕ ਤੱਤ ਘੁਲੇ ਹੁੰਦੇ ਹਨ। ਇਸ ਦੇ ਲਈ 15-30 ਡਿਗਰੀ ਦਾ ਤਾਪਮਾਨ ਸਹੀ ਰਹਿੰਦਾ ਹੈ ਅਤੇ ਨਮੀਂ 80 ਤੋਂ 85 ਫੀਸਦੀ ਤੱਕ ਸਹੀ ਰਹਿੰਦੀ ਹੈ। ਸਰਕਾਰ ਵੀ ਇਸ ਤਕਨੀਕ ਨਾਲ ਖੇਤੀ ਕਰਨ ਨੂੰ ਹੁਲਾਰਾ ਦੇ ਰਹੀ ਹੈ। ਸਰਕਾਰ ਵਲੋਂ ਇਸ ਤਕਨੀਕ ਨਾਲ ਖੇਤੀ ਕਰਨ ਵਾਲਿਆਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Fenugreek Farming Tips: ਇਸ ਤਰਕੀਬ ਨਾਲ ਕਰੋ ਮੇਥੀ ਦੀ ਖੇਤੀ, ਹੋ ਜਾਓਗੇ ਮਾਲਾਮਾਲ
ਇਦਾਂ ਲੈ ਸਕਦੇ ਹੋ ਸਬਸਿਡੀ
ਕੇਂਦਰ ਸਰਕਾਰ ਹਾਈਡ੍ਰੋਪੋਨਿਕ ਤਕਨੀਕ ਰਾਹੀਂ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ। ਰਾਸ਼ਟਰੀ ਬਾਗਬਾਨੀ ਬੋਰਡ ਨੇ ਸਾਰੇ ਸੂਬਿਆਂ ਲਈ ਸਬਸਿਡੀ ਲਈ ਵੱਖ-ਵੱਖ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਤਹਿਤ ਅਪਲਾਈ ਕਰਨ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਕਰਕੇ ਘੱਟ ਲਾਗਤ 'ਤੇ ਹਾਈਡ੍ਰੋਪੋਨਿਕ ਖੇਤੀ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਪਸ਼ੂ ਖੁਰਾਕ ਲਈ ਇਸ ਤਕਨੀਕ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ 50% ਸਬਸਿਡੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Punjab Politics: ਖਹਿਰਾ ਵਾਸਤੇ ਹਾਅ ਦਾ ਨਾਅਰਾ ਨਹੀਂ ਮਾਰਿਆ ਪਰ ਕੇਜਰੀਵਾਲ ਦੀ ਰਿਹਾਈ ਵਾਸਤੇ ਚੁੰਝਾਂ ਜੋੜ ਲਈਆਂ-ਜਾਖੜ