Mashroom Farming: ਜਾਣੋ ਪਰਾਲੀ ਵਾਲੀ ਖੁੰਬ ਦੀ ਖੇਤੀ ਬਾਰੇ
ਪਰਾਲੀ ਵਾਲੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਅੱਗੋਂ-ਪਿੱਛੋਂ ਬਿਲਕੁੱਲ ਬਰਾਬਰ ਕਰਕੇ ਬੰਨ੍ਹ ਲੈਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿਲੋ ਹੋਣਾ ਚਾਹੀਦਾ ਹੈ।
ਚੰਡੀਗੜ੍ਹ: ਪਰਾਲੀ ਵਾਲੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਅੱਗੋਂ-ਪਿੱਛੋਂ ਬਿਲਕੁੱਲ ਬਰਾਬਰ ਕਰਕੇ ਬੰਨ੍ਹ ਲੈਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ। ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਓਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ਼ ਹੋਵੇ।
ਵਾਧੂ ਪਾਣੀ ਨਿਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫ਼ੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਂਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤੈਹਾਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਫਾਨ ਪਾਇਆ ਜਾਂਦਾ ਹੈ। ਆਖ਼ਰ ਵਿੱਚ ਦੋ ਪੂਲੇ ਖੋਲ੍ਹ ਕੇ ’ਤੇ ਰੱਖੋ।
ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ। ਦੋ ਦਿਨਾਂ ਤਕ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਖੁੰਬਾਂ ਨਿਕਲਣ ਤੋਂ ਪਹਿਲਾਂ ਕਮਰਾ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5-6 ਘੰਟੇ ਹਵਾ ਲਵਾਉ, ਖੁੰਬਾਂ ਦੀ ਪੈਦਾਵਾਰ 15-20 ਦਿਨਾਂ ਤਕ ਚਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3-4 ਕਿੱਲੋ ਖੁੰਬਾਂ ਨਿਕਲ ਆਉਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin