ਪੜਚੋਲ ਕਰੋ
ਗੁਰੂ ਨਾਨਕ ਪੁਰਬ ਮੌਕੇ ਕੁਦਰਤ ਦਾ ਵਚਿੱਤਰ ਕ੍ਰਿਸ਼ਮਾ
ਚੰਡੀਗੜ੍ਹ: ਕੁਦਰਤ ਦਾ ਵਰਤਾਰਾ ਕਹਿ ਲਓ ਜਾਂ ਫਿਰ ਗ੍ਰਹਿਆਂ ਦੀ ਚਾਲ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਬਾਰੇ ਭਾਈ ਗੁਰਦਾਸ ਦੀ ਤੁਕ 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ' ਦ੍ਰਿਸ਼ ਰੂਪ 'ਚ ਦਿਖਾਈ ਦੇਵੇਗੀ। ਇਸ ਵਾਰ 14 ਨਵੰਬਰ, ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ, ਦੀ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ (ਸੁਪਰਮੂਨ) ਧਰਤੀ 'ਤੇ ਚਾਨਣ ਦੀਆਂ ਅਜਿਹੀਆਂ ਰਿਸ਼ਮਾਂ ਬਿਖੇਰੇਗਾ, ਜਿਹੜੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਇਹ ਅਲੌਕਿਕ ਨਜ਼ਾਰਾ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਹੋਵੇਗਾ।
ਅੱਜ ਤੋਂ 500 ਸਾਲ ਪਹਿਲਾਂ ਹੀ ਆਪਣੀ ਬਾਣੀ ਰਾਹੀਂ ਦੁਨੀਆਂ ਦਾ ਰਾਹ ਰੁਸ਼ਨਾ ਗਏ, ਲੱਖਾਂ ਆਕਾਸ਼, ਪਤਾਲ, ਚੰਦ, ਸੂਰਜ ਤੇ ਗ੍ਰਹਿਆਂ ਦੀ ਗੱਲ ਕਹਿ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਦੋਂ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਇਲਾਹੀ ਬਾਣੀ ਦੇ ਕੀਰਤਨ ਹੋ ਰਹੇ ਹੋਣਗੇ ਠੀਕ ਉਸੇ ਵੇਲੇ ਆਕਾਸ਼ ਚਿੱਟੀ ਰੌਸ਼ਨੀ ਨਾਲ ਜਗਮਗਾ ਉਠੇਗਾ।
ਗ੍ਰਹਿਆਂ ਦੇ ਇਸ ਵਰਤਾਰੇ ਦਾ ਨਾਂ 'ਪੇਰੀਜੀ' ਹੈ ਜਿਸ ਦਾ ਮਤਲਬ ਹੈ ਕਿ ਨਕਸ਼ਕ ਦਾ ਉਹ ਹਿੱਸਾ ਜੋ ਪ੍ਰਿਥਵੀ ਦੇ ਸਭ ਤੋਂ ਨੇੜੇ ਹੋ ਕੇ ਲੰਘਦਾ ਹੈ। 14 ਨਵੰਬਰ ਨੂੰ ਨਜ਼ਰ ਆਉਣ ਵਾਲਾ ਚੰਦਰਮਾ ਇਸ ਵਾਰ 48,000 ਕਿਲੋਮੀਟਰ ਧਰਤੀ ਦੇ ਹੋਰ ਨੇੜੇ ਹੋ ਕੇ ਲੰਘੇਗਾ ਜਿਸ ਕਰਕੇ ਚੰਦਰਮਾ 14% ਹੋਰ ਵੱਡਾ ਤੇ 30% ਹੋਰ ਉਜਵਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਚੰਦਰਮਾ 26 ਜਨਵਰੀ, 1948 ਨੂੰ ਕਾਫੀ ਨੇੜੇ ਹੋ ਕੇ ਲੰਘਿਆ ਸੀ। ਨਾਸਾ ਮਾਹਿਰਾਂ ਦਾ ਮੁਤਾਬਕ ਇਸ ਰਾਤ ਆਕਾਸ਼ ਇੰਨਾ ਜਗਮਗਾਏਗਾ ਕਿ ਪਿਛਲੇ 70 ਸਾਲਾਂ 'ਚ ਕਿਸੇ ਨੇ ਅਜਿਹਾ ਦ੍ਰਿਸ਼ ਨਹੀਂ ਦੇਖਿਆ ਹੋਵੇਗਾ। ਇਸ ਪਿੱਛੋਂ ਅਜਿਹਾ ਨਜ਼ਾਰਾ 25 ਨਵੰਬਰ, 2034 ਨੂੰ ਦਿਖਾਈ ਦੇਣ ਦਾ ਅਨੁਮਾਨ ਹੈ।
ਇਸ ਸਾਲ ਚੌਥੀ ਵਾਰ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘੇਗਾ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਲੰਘ ਚੁੱਕਾ ਹੈ, ਹੁਣ 14 ਨਵੰਬਰ ਨੂੰ ਤੇ ਫਿਰ 14 ਦਸੰਬਰ ਨੂੰ ਲੰਘੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੋ 14 ਨਵੰਬਰ ਦਾ ਨਜ਼ਾਰਾ ਅਦਭੁੱਤ ਹੋਵੇਗਾ ਤੇ ਸਦੀ ਦਾ ਪਹਿਲਾ ਨਜ਼ਾਰਾ ਹੋਵੇਗਾ। ਚੰਦਰਮਾ ਦਾ ਧਰਤੀ ਦੇ ਨੇੜੇ ਲੰਘਣਾ ਸਬੱਬੀ ਗੱਲ ਹੋ ਸਕਦੀ ਹੈ ਪਰ ਇਸ ਵਾਰ ਦਾ ਗੁਰਪੁਰਬ ਸੰਗਤ ਲਈ ਯਾਦਗਾਰੀ ਜ਼ਰੂਰ ਹੋ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement