Agriculture News: ਮੱਧ ਪ੍ਰਦੇਸ਼ ਦੇ ਪਿੰਡ ਖੇੜੀ ਵਿੱਚ ਰਹਿਣ ਵਾਲੇ ਕਿਸਾਨ ਦੇਵੇਂਦਰ ਦਵੰਡੇ ਨੇ ਇੱਕ ਹੀ ਪੌਦੇ ਤੋਂ ਪੰਜ ਤਰ੍ਹਾਂ ਦੀਆਂ ਸਬਜੀਆਂ ਉਗਾਈਆਂ ਹਨ। ਸੁਣ ਕੇ ਤੁਹਾਨੂੰ ਥੋੜਾ ਜਿਹਾ ਅਜੀਬ ਜ਼ਰੂਰ ਲੱਗਿਆ ਹੋਵੇਗਾ, ਪਰ ਇਹ ਸੱਚਾਈ ਹੈ। ਫਿਕਰ ਨਾ ਕਰੋ ਤੁਸੀਂ ਵੀ ਇਸ ਨੂੰ ਅਜਮਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਸ ਪੌਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਪੜ੍ਹੋ ਪੂਰਾ ਆਰਟਿਕਲ
ਦੱਸ ਦਈਏ ਕਿ ਦੇਵੇਂਦਰ ਦਵੰਡੇ ਨੇ ਜਿਹੜਾ ਕਰਿਸ਼ਮਾ ਕੀਤਾ ਹੈ, ਉਹ ਟਕਰੀ ਬੇਰੀ (ਜੰਗਲੀ ਭਟਾ) ਨਾਮ ਦੇ ਪੌਦੇ ਕਰਕੇ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਇਸ ਪੌਦੇ ਵਿੱਚ ਗ੍ਰਾਫਟਿੰਗ ਦੀ ਤਕਨੀਕ ਦੀ ਵਰਤੋਂ ਕੀਤੀ, ਜਿਸ ਰਾਹੀਂ ਇੱਕ ਹੀ ਪੌਦੇ ਵਿੱਚ ਦੋ ਤਰ੍ਹਾਂ ਦੇ ਬੈਂਗਣ ਅਤੇ ਦੋ ਤਰ੍ਹਾਂ ਦੇ ਟਮਾਟਰ ਲੱਗ ਗਏ। ਹਣ ਇਸ ਪੌਦੇ ਵਿੱਚ ਤਿੰਨ ਕਿਸਮਾਂ ਦੇ ਬੈਂਗਣ ਅਤੇ 2 ਕਿਸਮਾਂ ਦੇ ਟਮਾਟਰ ਲੱਗੇ ਹੋਏ ਹਨ।
ਦੇਵੇਂਦਰ ਦਵੰਡੇ ਵਲੋਂ ਵਰਤੀ ਗਈ ਆਹ ਤਕਨੀਕ ਮੱਧ ਪ੍ਰਦੇਸ਼ ਦੀ ਖੇਤੀ ਵਿੱਚ ਇਹ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਇਸ ਦੇ ਨਾਲ ਹੀ ਦੇਵੇਂਦਰ ਦੀ ਇਹ ਕੋਸ਼ਿਸ਼ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸਾਨ ਘੱਟ ਜਗ੍ਹਾ ਵਿੱਚ ਜ਼ਿਆਦਾ ਪੈਦਾਵਰ ਕਰ ਸਕਦੇ ਹਨ।
ਇਹ ਵੀ ਪੜ੍ਹੋ: Pomegranate Farming Tips: ਅਨਾਰ ਦੀ ਖੇਤੀ ਕਰ ਦੇਵੇਗੀ ਮਾਲਾਮਾਲ, ਬਸ ਇਸ ਗੱਲ ਦਾ ਰੱਖੋ ਖਾਸ ਧਿਆਨ
ਐਮਪੀ ਵਿੱਚ ਕਿਸਾਨਾਂ ਨੇ ਇੱਕ ਹੀ ਪੌਦੇ ‘ਤੇ ਲਾਈਆਂ 5 ਸਬਜ਼ੀਆਂ
ਤਿੰਨ ਮਹੀਨੇ ਪਹਿਲਾਂ ਦੇਵੇਂਦਰ ਨੇ ਖੇਤੀ ਮਾਹਰਾਂ ਤੋਂ ਗ੍ਰਾਫਟਿੰਗ ਦੀ ਟ੍ਰੇਨਿੰਗ ਲਈ। ਇਸ ਤੋਂ ਬਾਅਦ ਉਨ੍ਹਾਂ ਨੇ 2 ਜੰਗਲੀ ਬੈਂਗਣ ਦੇ ਪੌਦੇ ਲਾਓ। ਇੱਕ ਬੂਟਾ ਘਰ ਵਿੱਚ ਲਾਇਆ ਅਤੇ ਦੂਜਾ ਬੂਟਾ ਪੰਚਮੁਖੀ ਹਨੂੰਮਾਨ ਮੰਦਿਰ ਵਿੱਚ ਲਾਇਆ।
ਦੈਨਿਕ ਭਾਸਕਰ ਦੀ ਇੱਕ ਰਿਪੋਰਟ ਦੇ ਮੁਤਾਬਕ, ਪੰਚਮੁਖੀ ਹਨੂੰਮਾਨ ਮੰਦਿਰ ਵਿੱਚ ਉਨ੍ਹਾਂ ਨੇ ਜੰਗਲੀ ਬੈਂਗਣ ਵਿੱਚ ਹਰੇ ਅਤੇ ਕਾਲੇ ਬੈਂਗਣ ਦੇ ਪੌਦੇ ਗ੍ਰਾਫਟਿੰਗ ਕੀਤੀ।
ਇਹ ਸਾਰਾ ਕੁੱਝ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਈਬ੍ਰਿਡ ਅਤੇ ਦੇਸੀ ਟਮਾਟਰ ਦੇ ਪੌਦਿਆਂ ਦੀ ਵੀ ਗ੍ਰਾਫਟਿੰਗ ਕੀਤੀ। ਇਹ ਹੀ ਵਜ੍ਹਾ ਹੈ ਕਿ ਹੁਣ ਇਸ ਖੇਤੀ ਤੋਂ ਚੰਗਾ ਨਤੀਜਾ ਮਿਲ ਰਿਹਾ ਹੈ। ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਇਸ ਖੇਤੀ ਦੇ ਲਈ ਦੇਵੇਂਦਰ ਦਵੰਡੇ ਨੇ ਖੇਤੀ ਵਿਗਿਆਨੀ ਤੋਂ ਸਿਖਲਾਈ ਲਈ ਹੈ।
ਖੇਤੀ ਵਿਗਿਆਨੀਆਂ ਨੇ ਦੱਸੀ ਨਵੀਂ ਤਕਨੀਕ
- ਖੇਤੀ ਵਿਗਿਆਨੀ ਆਰ ਡੀ ਬਾਰਪੇਠੇ ਅਨੁਸਾਰ ਗ੍ਰਾਫਟਿੰਗ ਇੱਕ ਜਾਇਜ਼ ਅਤੇ ਪ੍ਰਭਾਵਸ਼ਾਲੀ ਤਕਨੀਕ ਹੈ।
- ਇਸ ਤਕਨੀਕ ਵਿੱਚ ਇੱਕੋ ਪ੍ਰਜਾਤੀ ਦੇ ਪੌਦਿਆਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ। ਜਿਵੇਂ ਕਿ ਟਮਾਟਰ, ਭਿੰਡੀ, ਆਲੂ, ਮਿਰਚ। ਗ੍ਰਾਫਟਿੰਗ ਤੋਂ ਬਾਅਦ, ਇਹ ਪੌਦੇ ਆਸਾਨੀ ਨਾਲ ਵਧਦੇ ਹਨ ਅਤੇ ਫਲ ਦਿੰਦੇ ਹਨ। ਇਸ ਤਕਨੀਕ ਨਾਲ ਕਿਸਾਨਾਂ ਨੂੰ ਕਈ ਫਾਇਦੇ ਹੋ ਸਕਦੇ ਹਨ।
- ਘੱਟ ਜਗ੍ਹਾ ਵਿੱਚ ਹੁੰਦਾ ਵੱਧ ਝਾੜ: ਇੱਕ ਪੌਦੇ ਤੋਂ ਕਈ ਕਿਸਮਾਂ ਦੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ।
- ਬਿਮਾਰੀਆਂ ਤੋਂ ਰਹਿੰਦਾ ਬਚਾਅ: ਗ੍ਰਾਫਟਿੰਗ ਰੋਗਾਂ ਨਾਲ ਲੜਨ ਵਾਲੇ ਪੌਦਿਆਂ ਨੂੰ ਕਮਜ਼ੋਰ ਪੌਦਿਆਂ ਨਾਲ ਜੋੜ ਕੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਂਦਾ ਹੈ।
- ਪਾਣੀ ਅਤੇ ਖਾਦ ਦੀ ਬਚਤ: ਗ੍ਰਾਫਟਿੰਗ ਵਿੱਚ ਘੱਟ ਪਾਣੀ ਅਤੇ ਖਾਦ ਦੀ ਲੋੜ ਪੈਂਦੀ ਹੈ।
- ਇਸ ਤਕਨੀਕ ਦੀ ਵਰਤੋਂ ਪੂਰੀ ਦੁਨੀਆ ਦੇ ਕਿਸਾਨ ਕਰਦੇ ਹਨ। ਇਹ ਤਕਨੀਕ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
ਇਹ ਵੀ ਪੜ੍ਹੋ: World's Most Expensive Vegetable: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਇੰਨੇ ਪੈਸਿਆਂ ‘ਚ ਆ ਜਾਵੇਗਾ ਨਵਾਂ ਆਈਫੋਨ