Murrah Buffalo: ਦੁੱਧ ਦੀਆਂ ਨਦੀਆਂ ਵਹਾਉਣ ਵਾਲੀ ਮੱਝ! ਕਿਸਾਨਾਂ ਨੂੰ ਮਾਲੋਮਾਲ ਕਰ ਦੇਵੇਗਾ 'ਕਾਲਾ ਸੋਨਾ'
Murrah Buffalo: ਮੁਰ੍ਹਾ ਨਸਲ ਦੀਆਂ ਮੱਝਾਂ ਮੁੱਖ ਤੌਰ 'ਤੇ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਪਾਲੀਆਂ ਜਾਂਦੀਆਂ ਹਨ। ਇਨ੍ਹਾਂ ਦੀ ਕੀਮਤ 80 ਹਜ਼ਾਰ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੈ। ਇਹ ਮੱਝਾਂ ਚੰਗੀ ਖੁਰਾਕ ਨਾਲ 18 ਤੋਂ 25 ਲੀਟਰ ਦੁੱਧ ਦੇ ਸਕਦੀਆਂ ਹਨ।

Murrah Buffalo: ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਕਾਰੋਬਾਰ ਵਿੱਚ ਮੱਝਾਂ ਪਾਲਣ ਦਾ ਰੁਝਾਨ ਮੁੜ ਵਧ ਰਿਹਾ ਹੈ। ਪਿਛਲੇ ਸਮੇਂ ਦੌਰਾਨ ਲੰਪੀ ਸਕਿਨ ਦੀ ਬਿਮਾਰੀ ਫੈਲਣ ਮਗਰੋਂ ਡੇਅਰੀ ਫਾਰਮਰ ਗਾਵਾਂ ਦੀ ਥਾਂ ਮੱਝਾਂ ਨੂੰ ਤਰਜੀਹ ਦੇਣ ਲੱਗੇ ਹਨ। ਦੂਜੇ ਪਾਸੇ ਮੱਝਾਂ ਦਾ ਖਰਚਾ ਤਾਂ ਗਾਵਾਂ ਦੇ ਬਰਾਬਰ ਹੀ ਹੈ ਪਰ ਦੁੱਧ ਦੀ ਪੈਦਾਵਾਰ ਬੇਹੱਦ ਘੱਟ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਚੰਗੀ ਨਸਲ ਦੀਆਂ ਮੱਝਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਦੁੱਧ ਦੀ ਚੰਗੀ ਪੈਦਾਵਾਰ ਲਈ ਜਾ ਸਕੇ।
ਮੁਰ੍ਹਾ ਨਸਲ ਦੀਆਂ ਮੱਝਾਂ
ਡੇਅਰੀ ਫਾਰਮਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਪਸ਼ੂ ਪਾਲਕ ਮੱਝਾਂ ਖਰੀਦਣਾ ਚਾਹੁੰਦਾ ਹੈ ਤਾਂ ਉਸ ਲਈ ਮੁਰ੍ਹਾ ਨਸਲ ਇੱਕ ਵਿਕਲਪ ਹੋ ਸਕਦੀ ਹੈ। ਮੁਰ੍ਹਾ ਨਸਲ ਦੀਆਂ ਮੱਝਾਂ ਮੁੱਖ ਤੌਰ 'ਤੇ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਪਾਲੀਆਂ ਜਾਂਦੀਆਂ ਹਨ। ਇਨ੍ਹਾਂ ਦੀ ਕੀਮਤ 80 ਹਜ਼ਾਰ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੈ। ਇਹ ਮੱਝਾਂ ਚੰਗੀ ਖੁਰਾਕ ਨਾਲ 18 ਤੋਂ 25 ਲੀਟਰ ਦੁੱਧ ਦੇ ਸਕਦੀਆਂ ਹਨ।
ਹਰਿਆਣਾ ਮੁਰ੍ਹਾ ਮੱਝਾਂ ਦਾ ਗੜ੍ਹ
ਦਰਅਸਲ ਹਰਿਆਣਾ ਰਾਜ ਨੂੰ ਮੁਰ੍ਹਾ ਮੱਝਾਂ ਦੀ ਸਭ ਤੋਂ ਮਸ਼ਹੂਰ ਨਸਲ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਹੁਣ ਇਹ ਹਰਿਆਣਾ ਦੇ ਹਿਸਾਰ, ਰੋਹਤਕ, ਜੀਂਦ ਜ਼ਿਲ੍ਹਿਆਂ ਤੇ ਪੰਜਾਬ ਦੇ ਪਟਿਆਲਾ ਤੇ ਨਾਭਾ ਇਲਾਕਿਆਂ ਵਿੱਚ ਵੀ ਪਾਈ ਜਾਂਦੀ ਹੈ। ਮੁਰ੍ਹਾ ਨਸਲ ਦੀਆਂ ਮੱਝਾਂ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ। ਮੁਰ੍ਹਾ ਮੱਝ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪ੍ਰਤੀ ਦਿਨ 25 ਲੀਟਰ ਤੱਕ ਦੁੱਧ ਦੇ ਸਕਦੀਆਂ ਹਨ। ਦੁੱਧ ਦੀ ਫੈਟ ਵੀ ਚੰਗੀ ਹੁੰਦੀ ਹੈ ਜਿਸ ਕਰਕੇ ਇਹ 70 ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਸਕਦਾ ਹੈ। ਇਸ ਨਾਲ ਪਸ਼ੂ ਪਾਲਕਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ। ਇਹ ਮੱਝ ਇੱਕ ਵਾਰ ਚੋਏ ਵਿੱਚ ਲਗਪਗ 2500 ਲੀਟਰ ਦੁੱਧ ਦਿੰਦੀ ਹੈ।
ਮੁਰ੍ਹਾ ਮੱਝ ਦੀਆਂ ਵਿਸ਼ੇਸ਼ਤਾਵਾਂ
ਮੁਰ੍ਹਾ ਮੱਝ ਦੀ ਮੁੱਖ ਵਿਸ਼ੇਸ਼ਤਾ ਬਾਰੇ ਗੱਲ ਕਰੀਏ ਤਾਂ ਇਸ ਨੂੰ ਦੁਨੀਆ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਮੰਨਿਆ ਜਾਂਦਾ ਹੈ ਜੋ ਇੱਕ ਸਾਲ ਵਿੱਚ ਲਗਪਗ 2500 ਤੋਂ 3000 ਲੀਟਰ ਦੁੱਧ ਦਿੰਦੀ ਹੈ। ਇਸ ਲਈ ਜਦੋਂ ਵੀ ਮੱਝ ਪਾਲਣ ਦੀ ਗੱਲ ਆਉਂਦੀ ਹੈ ਤਾਂ ਮੁਰਾ ਨਸਲ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਇਸ ਨਸਲ ਦੀਆਂ ਮੱਝਾਂ ਦੇ ਸਿਰ 'ਤੇ ਛੋਟੇ ਜਲੇਬੀ ਦੇ ਆਕਾਰ ਦੇ ਸਿੰਗ ਹੁੰਦੇ ਹਨ ਜੋ ਥੋੜ੍ਹੇ ਜਿਹੇ ਤਿੱਖੇ ਵੀ ਹੁੰਦੇ ਹਨ। ਉਨ੍ਹਾਂ ਦੇ ਸਿਰ, ਪੂਛ ਤੇ ਲੱਤਾਂ ਦੇ ਵਾਲ ਸੁਨਹਿਰੀ ਰੰਗ ਦੇ ਹੁੰਦੇ ਹਨ। ਇਨ੍ਹਾਂ ਦੀ ਗਰਦਨਅਤੇ ਸਿਰ ਪਤਲੇ ਹੁੰਦੇ ਹਨ, ਥਣ ਭਾਰੀ ਤੇ ਲੰਬੇ ਹੁੰਦੇ ਹਨ। ਇਨ੍ਹਾਂ ਦੀ ਘੁਮਾਓਦਾਰ ਨੱਕ ਇਸ ਨੂੰ ਦੂਜੀਆਂ ਨਸਲਾਂ ਤੋਂ ਵੱਖਰਾ ਬਣਾਉਂਦਾ ਹੈ।
ਜਲੇਬੀ ਸਿੰਗਾਂ ਵਾਲੀ ਮੱਝ
ਮੁਰ੍ਹਾ ਨਸਲ ਦੀ ਮੱਝ ਦੇ ਸਿੰਗ ਜਲੇਬੀ ਵਰਗੇ ਹੁੰਦੇ ਹਨ ਜੋ ਇਸ ਦੀ ਖਾਸ ਪਛਾਣ ਹੁੰਦੇ ਹਨ। ਇਹ ਸਿੰਗ ਲੰਬੇ ਤੇ ਵਕਰਦਾਰ ਹੁੰਦੇ ਹਨ ਜੋ ਜਲੇਬੀ ਵਰਗੇ ਦਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਮੁਰ੍ਹਾ ਨਸਲ ਦੀ ਮੱਝ ਨੂੰ 'ਜਲੇਬੀ ਸਿੰਗਾਂ ਵਾਲੀ ਮੱਝ' ਵੀ ਕਿਹਾ ਜਾਂਦਾ ਹੈ।
ਮੁਰ੍ਹਾ ਨਸਲ ਨੂੰ ਕਾਲਾ ਸੋਨਾ ਕਿਹਾ ਜਾਂਦਾ
ਮੁਰ੍ਹਾ ਨਸਲ ਦੀ ਮੱਝ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਂ ਦਾ ਦੁੱਧ ਬਹੁਤ ਗਾੜ੍ਹਾ ਤੇ ਕਰੀਮੀ ਹੁੰਦਾ ਹੈ, ਜੋ ਇਸ ਨੂੰ ਬਹੁਤ ਕੀਮਤੀ ਬਣਾਉਂਦਾ ਹੈ। ਮੁਰ੍ਹਾ ਨਸਲ ਦੀ ਮੱਝ ਦਾ ਦੁੱਧ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਤੇ ਇਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਰਹਿੰਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਵਿੱਚ ਦੁੱਧ ਦੀ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਇ ਸਨੂੰ ਹੋਰ ਵੀ ਕੀਮਤੀ ਬਣਾਉਂਦੀ ਹੈ। ਇਸ ਦੀ ਦੁੱਧ ਉਤਪਾਦਨ ਸਮਰੱਥਾ ਬਹੁਤ ਜ਼ਿਆਦਾ ਹੈ। ਇਨ੍ਹਾਂ ਗੁਣਾਂ ਦੇ ਕਾਰਨ, ਮੁਰ੍ਹਾ ਨਸਲ ਦੀ ਮੱਝ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ ਤੇ ਇਸ ਦਾ ਪਾਲਣ-ਪੋਸ਼ਣ ਬਹੁਤ ਲਾਭਦਾਇਕ ਹੈ।






















