ਪੜਚੋਲ ਕਰੋ

Punjab Agriculture News: ਨਰਮਾ ਤੇ ਬਾਸਮਤੀ ਦੀ ਫਸਲ ਕਰੇਗੀ ਕਿਸਾਨਾਂ ਦੇ ਵਾਰੇ-ਨਿਆਰੇ, ਪੰਜਾਬ ਸਰਕਾਰ ਨੇ ਬਣਾਈ ਨਵੀਂ ਯੋਜਨਾ

ਨਰਮੇ ਤੇ ਬਾਸਮਤੀ ਦੀ ਫਸਲ ਹੇਠ ਰਕਬਾ ਵਧਾਉਣ ਦੀ ਪਲਾਨਿੰਗ ਹੈ। ਖੇਤੀ ਮਹਿਕਮਾ ਇਸ ਬਾਰੇ ਵਿਆਪਕ ਯੋਜਨਾ ਬਣਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ‘ਮਿਸ਼ਨ ਉੱਨਤ ਕਿਸਾਨ ਅਧੀਨ’ ਤਹਿਤ ਉਪਾਰਾਲਾ ਕਰ ਰਹੀ ਹੈ। 

Punjab Agriculture News: ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਖੇਤੀ ਵਿਭਿੰਨਤਾ ਉਤਸ਼ਾਹਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਨਰਮੇ ਤੇ ਬਾਸਮਤੀ ਦੀ ਫਸਲ ਹੇਠ ਰਕਬਾ ਵਧਾਉਣ ਦੀ ਪਲਾਨਿੰਗ ਹੈ। ਖੇਤੀ ਮਹਿਕਮਾ ਇਸ ਬਾਰੇ ਵਿਆਪਕ ਯੋਜਨਾ ਬਣਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ‘ਮਿਸ਼ਨ ਉੱਨਤ ਕਿਸਾਨ ਅਧੀਨ’ ਤਹਿਤ ਉਪਾਰਾਲਾ ਕਰ ਰਹੀ ਹੈ। 

ਦੱਸ ਦਈਏ ਕਿ ਵੀਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਮਿਸ਼ਨ ਉੱਨਤ ਕਿਸਾਨ ਅਧੀਨ ਪ੍ਰਮੁੱਖ ਸਕੱਤਰ ਖੇਤੀਬਾੜੀ ਸੁਮੇਰ ਸਿੰਘ ਗੁਰਜਰ ਵੱਲੋਂ ਨਰਮਾ ਤੇ ਬਾਸਮਤੀ ਉਤਪਾਦਕ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਤੇ ਖੇਤੀਬਾੜੀ ਵਿਕਾਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੁਮੇਰ ਸਿੰਘ ਗੁਰਜਰ ਨੇ ਜ਼ਮੀਨੀ ਪੱਧਰ ’ਤੇ ਨਰਮੇ ਤੇ ਬਾਸਮਤੀ ਦੀ ਫਸਲ ਨੂੰ ਖੇਤੀ ਵਿਭਿੰਨਤਾ ਵਜੋਂ ਪ੍ਰਫੁੱਲਤ ਕਰਨ ਬਾਰੇ ਖੇਤੀਬਾੜੀ ਅਫ਼ਸਰਾਂ ਨਾਲ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਸ ਦੌਰਾਨ ਉਨ੍ਹਾਂ ਖੇਤੀ ਧੰਦੇ ਨੂੰ ਨਵੀਂ ਦਿਸ਼ਾ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ ਤੇ ਜ਼ਿੰਮੇਵਾਰੀ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ‘ਮਿਸ਼ਨ ਉੱਨਤ ਕਿਸਾਨ ਅਧੀਨ’ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੀਏਯੂ ਲੁਧਿਆਣਾ ਵੱਲੋਂ ਸਿਫ਼ਾਰਸ਼ ਨਰਮੇ ਦੇ ਬੀਜ ਉੱਪਰ 33 ਫੀਸਦ ਸਬਸਿਡੀ ਅਤੇ ਸਮੇਂ-ਸਿਰ ਨਹਿਰੀ ਪਾਣੀ ਦੇਣ ਦਾ ਐਲਾਨ ਕੀਤਾ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਇਸ ਸਾਲ ਨਰਮਾ ਜ਼ਿਲ੍ਹਿਆਂ ਵਿੱਚ ਬਹਾਰ ਰੁੱਤ ਦੀ ਮੂੰਗੀ ਨਹੀਂ ਖਰੀਦੇਗੀ। ਇਸ ਦੌਰਾਨ ਉਨ੍ਹਾਂ ਮੀਟਿੰਗ ਵਿੱਚ ਆਏ ਖੇਤੀਬਾੜੀ ਅਫਸਰਾਂ ਨੂੰ ਨਰਮਾ ਤੇ ਬਾਸਮਤੀ ਉਤਪਾਦਕ ਜ਼ਿਲ੍ਹਿਆਂ ਵਿੱਚ ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਕਿਸਾਨ ਮਿੱਤਰ ਦੇ ਤੌਰ ’ਤੇ ਭਰਤੀ ਕਰਨ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿੱਚ ਖੇਤੀਬਾੜੀ ਦਫ਼ਤਰ ਦੇ ਡਾਇਰੈਕਟਰ ਜਸਵੰਤ ਸਿੰਘ ਸਣੇ ਹੋਰ ਅਧਿਕਾਰੀ ਹਾਜ਼ਰ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
Advertisement
ABP Premium

ਵੀਡੀਓਜ਼

Punjab Cabinet meeting:  'ਚ Bhagwant Mann ਸਰਕਾਰ ਦੇ ਅਹਿਮ ਫੈਸਲੇ, ਉਦਯੋਗਪਤੀਆਂ ਨੂੰ ਵੱਡੀ ਰਾਹਤ|Punjab NewsChandigarh ਧਰਨੇ ਤੋਂ ਪਹਿਲਾਂ SKM ਦੇ ਕਿਸਾਨਾਂ ਦੀ CM Bhagwant Mann ਨਾਲ ਮੀਟਿੰਗ|Punjab NewsRamadan 2025| Raunak-e-Ramadan| ਰਮਜਾਨ ਦੀ ਰੁਹਾਨੀ ਅਹਿਮੀਅਤ | Ramadan Ki Ahmiyat|Punjab Police Jobs | ਪੁਲਿਸ 'ਚ ਕੀਤੀ ਜਾਵੇਗੀ 10 ਹਜ਼ਾਰ ਨਵੀਂ  ਭਰਤੀ! CM Bhagwant Maan ਦਾ ਵੱਡਾ ਐਲਾਨ | Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਧੀ ਦੀ ਖੈਰੀਅਤ ਪੁੱਛਣ ਲਈ ਪਿਓ ਪਹੁੰਚਿਆ HC, ਸ਼ਹਿਜਾਦੀ ਨੂੰ UAE ‘ਚ ਹੋਈ ਫਾਂਸੀ, ਜਾਣੋ ਪੂਰਾ ਮਾਮਲਾ
ਧੀ ਦੀ ਖੈਰੀਅਤ ਪੁੱਛਣ ਲਈ ਪਿਓ ਪਹੁੰਚਿਆ HC, ਸ਼ਹਿਜਾਦੀ ਨੂੰ UAE ‘ਚ ਹੋਈ ਫਾਂਸੀ, ਜਾਣੋ ਪੂਰਾ ਮਾਮਲਾ
ਕੈਨੇਡਾ ਦੇ ਨਵੇਂ ਵੀਜ਼ਾ ਨਿਯਮਾਂ ਨੇ ਵਧਾਈ ਟੈਨਸ਼ਨ, ਰੱਦ ਹੋ ਰਹੇ ਪਰਮਿਟ, ਇਨ੍ਹਾਂ ਲੋਕਾਂ ਦਾ ਹੋਵੇਗਾ ਵੱਧ ਨੁਕਸਾਨ
ਕੈਨੇਡਾ ਦੇ ਨਵੇਂ ਵੀਜ਼ਾ ਨਿਯਮਾਂ ਨੇ ਵਧਾਈ ਟੈਨਸ਼ਨ, ਰੱਦ ਹੋ ਰਹੇ ਪਰਮਿਟ, ਇਨ੍ਹਾਂ ਲੋਕਾਂ ਦਾ ਹੋਵੇਗਾ ਵੱਧ ਨੁਕਸਾਨ
ਪਾਕਿਸਤਾਨ ਦੀ ਵੱਡੀ ਸਾਜ਼ਿਸ਼ ! ਰਾਮ ਮੰਦਰ 'ਤੇ ਹੈਂਡ ਗ੍ਰੈਨੇਡ ਹਮਲੇ ਦਾ ਬਣਾਇਆ ਪਲਾਨ, ISI ਕਰ ਰਹੀ ਮਦਦ, ਅੱਤਵਾਦੀ ਅਬਦੁਲ ਰਹਿਮਾਨ ਨੇ ਕੀਤਾ ਖੁਲਾਸਾ
ਪਾਕਿਸਤਾਨ ਦੀ ਵੱਡੀ ਸਾਜ਼ਿਸ਼ ! ਰਾਮ ਮੰਦਰ 'ਤੇ ਹੈਂਡ ਗ੍ਰੈਨੇਡ ਹਮਲੇ ਦਾ ਬਣਾਇਆ ਪਲਾਨ, ISI ਕਰ ਰਹੀ ਮਦਦ, ਅੱਤਵਾਦੀ ਅਬਦੁਲ ਰਹਿਮਾਨ ਨੇ ਕੀਤਾ ਖੁਲਾਸਾ
CM ਮਾਨ ਦੀ SKM ਨਾਲ ਹੋਵੇਗੀ ਮੀਟਿੰਗ, ਜਾਣੋ ਕਿੰਨੇ ਵਜੇ ਹੋਵੇਗੀ
CM ਮਾਨ ਦੀ SKM ਨਾਲ ਹੋਵੇਗੀ ਮੀਟਿੰਗ, ਜਾਣੋ ਕਿੰਨੇ ਵਜੇ ਹੋਵੇਗੀ
Embed widget