ਪੰਜਾਬ ਨਾਲ ਕੁਦਰਤ ਵੀ ਰੁੱਸੀ! ਉੱਤਰ-ਪੱਛਮੀ ਭਾਰਤ 'ਚ ਆਮ ਨਾਲ 66% ਘੱਟ ਬਾਰਸ਼
ਜੇ ਇਸ ਸੀਜ਼ਨ 'ਚ 1 ਮਾਰਚ ਤੋਂ 21 ਮਾਰਚ ਦੇ ਵਿਚਕਾਰ ਹੋਈ ਬਾਰਸ਼ ਦੇ ਅੰਕੜਿਆਂ ਨੂੰ ਵੇਖੀਏ ਤਾਂ ਉੱਤਰ-ਪੱਛਮੀ ਭਾਰਤ 'ਚ ਆਮ ਨਾਲੋਂ 66% ਘੱਟ ਬਾਰਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਲਗਪਗ 35 ਮਿਲੀਮੀਟਰ ਬਾਰਸ਼ ਹੋਣੀ ਚਾਹੀਦੀ ਸੀ, ਸਿਰਫ਼ 11 ਮਿਲੀਮੀਟਰ ਬਾਰਸ਼ ਹੋਈ ਹੈ।
ਨਵੀਂ ਦਿੱਲੀ: ਮਾਰਚ ਮਹੀਨੇ 'ਚ ਪਹਾੜੀ ਸੂਬਿਆਂ 'ਚ ਇੱਕ ਤੋਂ ਬਾਅਦ ਇੱਕ ਕਈ ਪੱਛਮੀ ਗੜਬੜੀਆਂ (Western Disturbance) ਸਰਗਰਮ ਹੋਣ ਦੇ ਬਾਵਜੂਦ ਮੀਂਹ (Rain in March) ਨਾ ਪਿਆ। ਮੈਦਾਨਾਂ 'ਚ ਖ਼ਾਸਕਰ ਉੱਤਰ-ਪੱਛਮੀ ਭਾਰਤ (Northwest India) 'ਚ 66% ਘੱਟ ਬਾਰਸ਼ (Less Rain) ਦਰਜ ਕੀਤੀ ਗਈ ਹੈ। ਕਈ ਸੂਬਿਆਂ 'ਚ ਹਾਲਤ ਹੋਰ ਵੀ ਬਦਤਰ ਹਨ। ਇੱਥੇ ਮੀਂਹ ਦਾ ਅੰਕੜਾ ਬਹੁਤ ਨਿਰਾਸ਼ਾਜਨਕ ਹੈ।
ਨਵੇਂ ਅਨੁਮਾਨ ਮੁਤਾਬਕ 24 ਮਾਰਚ ਤੋਂ ਬਾਅਦ ਇਹ ਸਾਰਾ ਸਿਸਟਮ ਕਮਜ਼ੋਰ ਹੋ ਜਾਵੇਗਾ ਤੇ ਮੀਂਹ ਦੀਆਂ ਗਤੀਵਿਧੀਆਂ ਬੰਦ ਹੋ ਜਾਣਗੀਆਂ। ਵੱਡੀ ਗੱਲ ਇਹ ਹੈ ਕਿ ਜ਼ਿਆਦਾਤਰ ਹਿੱਸਿਆਂ 'ਚ ਕਟਾਈ ਦੀ ਸਥਿਤੀ ਵਾਲੀਆਂ ਫਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ।
ਜੇ ਇਸ ਸੀਜ਼ਨ 'ਚ 1 ਮਾਰਚ ਤੋਂ 21 ਮਾਰਚ ਦੇ ਵਿਚਕਾਰ ਹੋਈ ਬਾਰਸ਼ ਦੇ ਅੰਕੜਿਆਂ ਨੂੰ ਵੇਖੀਏ ਤਾਂ ਉੱਤਰ-ਪੱਛਮੀ ਭਾਰਤ 'ਚ ਆਮ ਨਾਲੋਂ 66% ਘੱਟ ਬਾਰਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਲਗਪਗ 35 ਮਿਲੀਮੀਟਰ ਬਾਰਸ਼ ਹੋਣੀ ਚਾਹੀਦੀ ਸੀ, ਸਿਰਫ਼ 11 ਮਿਲੀਮੀਟਰ ਬਾਰਸ਼ ਹੋਈ ਹੈ।
ਜੇ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 89% ਘੱਟ ਬਾਰਸ਼ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ 'ਚ 68% ਘੱਟ ਬਾਰਸ਼ ਹੋਈ ਹੈ। ਉੱਤਰ ਪ੍ਰਦੇਸ਼ 'ਚ ਮੀਂਹ ਨੇ ਕਾਫ਼ੀ ਨਿਰਾਸ਼ ਕੀਤਾ ਤੇ ਇੱਥੇ 94% ਘੱਟ ਬਾਰਸ਼ ਪਈ। ਪੰਜਾਬ 'ਚ ਵੀ 90% ਘੱਟ ਬਾਰਿਸ਼ ਦਰਜ ਕੀਤੀ ਗਈ, ਜਦਕਿ ਰਾਜਸਥਾਨ 'ਚ 69% ਘੱਟ ਮੀਂਹ ਪਿਆ।
ਮੌਸਮ ਵਿਗਿਆਨੀਆਂ ਦੀ ਨਵੀਂ ਭਵਿੱਖਵਾਣੀ ਹੈ ਕਿ 24 ਮਾਰਚ ਤੋਂ ਬਾਅਦ ਸਾਰੇ ਮੌਸਮੀ ਸਿਸਟਮ ਕਮਜ਼ੋਰ ਹੋ ਜਾਣਗੇ। ਇਸ ਕਾਰਨ ਮੀਂਹ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਹਾਲਾਂਕਿ 24 ਮਾਰਚ ਤਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਦਿਨ ਦੇ ਤਾਪਮਾਨ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਕਈ ਥਾਵਾਂ 'ਤੇ ਪਾਰਾ ਆਮ ਨਾਲੋਂ ਘੱਟ ਹੋ ਗਿਆ ਹੈ। 24 ਮਾਰਚ ਤੋਂ ਬਾਅਦ ਜਦੋਂ ਮੌਸਮ ਸਾਫ਼ ਹੋਣ 'ਤੇ ਤਾਪਮਾਨ ਦੁਬਾਰਾ ਵਧੇਗਾ। ਹਾਲਾਂਕਿ ਠੰਢੀਆਂ ਹਵਾਵਾਂ ਚਲਦੀਆਂ ਰਹਿਣਗੀਆਂ, ਜਿਸ ਕਾਰਨ ਮਾਰਚ ਦੇ ਅੰਤ ਤਕ ਤਾਪਮਾਨ ਠੀਕ ਰਹੇਗਾ।
ਇਹ ਵੀ ਪੜ੍ਹੋ: Petrol Diesel Price: ਬੜੇ ਦਿਨਾਂ ਬਾਅਦ ਰਾਹਤ ਦੀ ਖ਼ਬਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ, ਜਾਣੋ ਅੱਜ ਦੇ ਭਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904