ਪੜਚੋਲ ਕਰੋ
Advertisement
ਬੁਰੀ ਨਜ਼ਰ ਲੱਗੀ ਪੰਜਾਬ ਨੂੰ! ਹੁਣ ਪਸ਼ੂ ਵੀ 'ਮਹਾਮਾਰੀ' ਦਾ ਸ਼ਿਕਾਰ
ਪੰਜ ਦਰਿਆਵਾਂ ਦੀ ਧਰਤੀ ਨੂੰ ਅਜਿਹੀ ਭੈੜੀ ਨਜ਼ਰ ਲੱਗੀ ਹੈ ਕਿ ਹੁਣ ਪਸ਼ੂ ਵੀ ਖ਼ਤਰਨਾਕ ਬਿਮਾਰੀ ਕੈਂਸਰ ਦਾ ਸ਼ਿਕਾਰ ਹੋਣ ਲੱਗੇ ਹਨ। ਕੈਂਸਰ ਦੀ ਮਾਰ ਹੇਠ ਆਈ ਮਾਲਵਾ ਪੱਟੀ ਵਿੱਚ ਹਜ਼ਾਰਾਂ ਪਸ਼ੂ ਮਰ ਰਹੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਵੀ ਕੈਂਸਰ ਦੀ ਸ਼ਿਕਾਰ ਹੋਏ ਹਨ। ਮਾਲਵਾ ਪੱਟੀ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ 342, ਬਠਿੰਡਾ ਵਿੱਚ 615 ਤੇ ਫਿਰੋਜ਼ਪੁਰ ’ਚ 235 ਪਸ਼ੂਆਂ ਤੇ ਜਾਨਵਰ ਕੈਂਸਰ ਦਾ ਸ਼ਿਕਾਰ ਹੋਏ ਹਨ।
ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ ਨੂੰ ਅਜਿਹੀ ਭੈੜੀ ਨਜ਼ਰ ਲੱਗੀ ਹੈ ਕਿ ਹੁਣ ਪਸ਼ੂ ਵੀ ਖ਼ਤਰਨਾਕ ਬਿਮਾਰੀ ਕੈਂਸਰ ਦਾ ਸ਼ਿਕਾਰ ਹੋਣ ਲੱਗੇ ਹਨ। ਕੈਂਸਰ ਦੀ ਮਾਰ ਹੇਠ ਆਈ ਮਾਲਵਾ ਪੱਟੀ ਵਿੱਚ ਹਜ਼ਾਰਾਂ ਪਸ਼ੂ ਮਰ ਰਹੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਵੀ ਕੈਂਸਰ ਦੀ ਸ਼ਿਕਾਰ ਹੋਏ ਹਨ। ਮਾਲਵਾ ਪੱਟੀ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ 342, ਬਠਿੰਡਾ ਵਿੱਚ 615 ਤੇ ਫਿਰੋਜ਼ਪੁਰ ’ਚ 235 ਪਸ਼ੂਆਂ ਤੇ ਜਾਨਵਰ ਕੈਂਸਰ ਦਾ ਸ਼ਿਕਾਰ ਹੋਏ ਹਨ।
ਦਰਅਸਲ ਪੰਜਾਬ ’ਚ ਵਧ ਰਹੇ ਪ੍ਰਦੂਸ਼ਣ ਤੇ ਪੀਣ ਵਾਲੇ ਪਾਣੀ ’ਚ ਰਸਾਇਣਕ ਕਚਰੇ ਕਾਰਨ ਪਸ਼ੂਆਂ ਵਿੱਚ ਵੀ ਕੈਂਸਰ ਨੇ ਪੈਰ ਪਸਾਰ ਲਏ ਹਨ। ਇਹ ਖੁਲਾਸਾ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਆਰਟੀਆਈ ਤਹਿਤ ਜਾਰੀ ਕੀਤੀ ਸੂਚਨਾ ਤੋਂ ਮਿਲੀ ਹੈ। ਇਹ ਸੂਚਨਾ ਸਾਲ 2010 ਤੋਂ ਫਰਵਰੀ 2020 ਤੱਕ ਦੀ ਹੈ।
ਦੱਸ ਦਈਏ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਲੁਧਿਆਣਾ, ਸੰਗਰੂਰ, ਫਾਜ਼ਿਲਕਾ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਕੈਂਸਰ ਨਾਲ ਪੀੜਤ ਪਸ਼ੂਆਂ ਤੇ ਜਾਨਵਰਾਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੇ ਪਸ਼ੂ ਹਸਪਤਾਲਾਂ ਵੱਲੋਂ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਸੁਸਾਇਟੀ ਨੇ ਇਹ ਵੀ ਦੋਸ਼ ਲਾਇਆ ਕਿ ਫ਼ਰੀਦਕੋਟ, ਪਟਿਆਲਾ ਤੇ ਹੁਸ਼ਿਆਰਪੁਰ ਦੇ ਪਸ਼ੂ ਹਸਪਤਾਲਾਂ ਵੱਲੋਂ ਅਧੂਰੀਆਂ ਤੇ ਗ਼ਲਤ ਸੂਚਨਾਵਾਂ ਭੇਜੀਆਂ ਗਈਆਂ। ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਵਿਭਾਗ ਪਾਸੋਂ ਮੰਗੀ ਗਈ ਸੀ, ਜਿਸ ਵਿੱਚ ਵਿਭਾਗ ਨੇ ਦੱਸਿਆ ਸੀ ਕਿ 2010 ਤੱਕ ਹੁਸ਼ਿਆਰਪੁਰ ’ਚ 37 ਕੁੱਤਿਆਂ, ਲੁਧਿਆਣਾ ’ਚ 46 ਗਾਵਾਂ, ਮੱਝਾਂ ਤੇ ਕੁੱਤਿਆਂ, ਫ਼ਰੀਦਕੋਟ ‘ਚ 90 ਪਸ਼ੂਆਂ ਤੇ ਪਟਿਆਲਾ ‘ਚ 23 ਪਸ਼ੂਆਂ ਨੂੰ ਕੈਂਸਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement