ਪੜਚੋਲ ਕਰੋ

ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਬਾਰਸ਼ ਨੇ ਲਾਈ ਵਾਢੀ ਨੂੰ ਬ੍ਰੇਕ

ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਬੇਸ਼ੱਕ ਕੁਝ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ ਪਰ ਪਿਛਲੇ ਦਿਨੀਂ ਹੋਈ ਬਾਰਸ਼ ਕਰਕੇ ਝੋਨੇ ਦੀ ਵਾਢੀ 2-4 ਦਿਨ ਪੱਛੜ ਗਈ ਹੈ। ਉਮੀਦ ਹੈ ਕੇ ਅਗਲੇ ਦਿਨਾਂ ਦੌਰਾਨ ਮੰਡੀਆਂ ਵਿੱਚ ਵੱਡੀ ਮਾਤਰਾ 'ਚ ਝੋਨਾ ਪਹੁੰਚੇਗਾ।

ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਬੇਸ਼ੱਕ ਕੁਝ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ ਪਰ ਪਿਛਲੇ ਦਿਨੀਂ ਹੋਈ ਬਾਰਸ਼ ਕਰਕੇ ਝੋਨੇ ਦੀ ਵਾਢੀ 2-4 ਦਿਨ ਪੱਛੜ ਗਈ ਹੈ। ਉਮੀਦ ਹੈ ਕੇ ਅਗਲੇ ਦਿਨਾਂ ਦੌਰਾਨ ਮੰਡੀਆਂ ਵਿੱਚ ਵੱਡੀ ਮਾਤਰਾ 'ਚ ਝੋਨਾ ਪਹੁੰਚੇਗਾ। ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਂਝ ਇਸ ਵਾਰ 1835 ਮੰਡੀਆਂ ਦੀ ਬਜਾਏ 1710 ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਸਵਾ ਸੌ ਮੰਡੀਆਂ ਵਿੱਚ ਖਰੀਦ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ ਚਾਰ ਸੀਜ਼ਨਾਂ ਤੋਂ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਆਮਦ ਨਹੀਂ ਹੋਈ। ਬੇਸ਼ੱਕ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਕੇਂਦਰ ਵੱਲੋਂ ਸੀਸੀਐਲ ਨੂੰ ਮਨਜ਼ੂਰੀ ਨਹੀਂ ਮਿਲੀ। ਇਸ ਕਰਕੇ ਅਦਾਇਗੀ ਵਿੱਚ ਦਿੱਕਤ ਆ ਸਕਦਾ ਹੈ। ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਇੱਕ ਹਫ਼ਤੇ ਵਿੱਚ ਸੀਸੀਐਲ ਆ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਕੀਤੀ ਜਾ ਸਕੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਮੀਂਹ ਪੈਣ ਕਰਕੇ ਸਰਕਾਰੀ ਖਰੀਦ ਸ਼ੁਰੂ ਹੋਣ ਵਿੱਚ ਲਗਪਗ ਹਫ਼ਤੇ ਦੀ ਦੇਰੀ ਹੋਣ ਦੇ ਆਸਾਰ ਹਨ ਪਰ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਕਟਾਈ ਕਰਕੇ ਘਰਾਂ ਜਾਂ ਹੋਰ ਥਾਵਾਂ ’ਤੇ ਝੋਨਾ ਰੱਖਿਆ ਹੋਇਆ ਹੈ, ਉਹ ਮੰਡੀਆਂ ਵਿੱਚ ਆਉਣ ਲੱਗੀ ਹੈ। ਖੁਰਾਕ ਤੇ ਸਪਲਾਈ ਵਿਭਾਗ ਨੇ ਝੋਨੇ ਦੀ ਆਮਦ ਸ਼ੁਰੂ ਹੋਣ ਸਾਰ ਕਿਸਾਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵੱਧ ਨਮੀ ਵਾਲਾ ਝੋਨਾ ਲੈ ਕੇ ਨਾ ਆਉਣ। ਇਸ ਵਾਰ ਭਾਰਤੀ ਖਰੀਦ ਨਿਗਮ ਕੇਵਲ ਪੰਜ ਫੀਸਦੀ ਤੇ ਪੰਜਾਬ ਦੀ ਆਪਣੀ ਖਰੀਦ ਏਜੰਸੀ ਐਗਰੋ ਖਰੀਦ ਨਹੀਂ ਕਰੇਗੀ। ਬਾਕੀ ਝੋਨਾ ਸੂਬੇ ਦੀਆਂ ਖਰੀਦ ਏਜੰਸੀਆਂ ਖਰੀਦਣਗੀਆਂ। ਝੋਨੇ ਦੀ ਖਰੀਦ ਦਾ ਸਾਰਾ ਪ੍ਰਬੰਧ ਪਾਰਦਰਸ਼ੀ ਬਣਾ ਦਿੱਤਾ ਗਿਆ ਹੈ ਤੇ ਵਿਭਾਗ ਨੇ ਖਰੀਦ ਸਬੰਧੀ ਪੋਰਟਲ ਬਣਾਇਆ ਹੈ, ਜਿਸ ’ਤੇ ਆੜ੍ਹਤੀਆਂ ਰਾਹੀ ਕਿਸਾਨਾਂ ਨੂੰ ਅਦਾਇਗੀ ਦੀ ਨਾਲੋ-ਨਾਲ ਜਾਣਕਾਰੀ ਦਿੱਤੀ ਜਾਵੇਗੀ। ਅਦਾਇਗੀ ਪ੍ਰਕਿਰਿਆ ’ਤੇ ਵਿਭਾਗ ਨਜ਼ਰ ਰੱਖੇਗਾ। ਉਧਰ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਭਰ ਦੇ ਆੜ੍ਹਤੀ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਹਫ਼ਤੇ ਪਹਿਲਾਂ (16 ਸਤੰਬਰ) ਪੱਤਰ ਲਿਖ ਕੇ ਆੜ੍ਹਤੀਆਂ ਦੀ ਆੜ੍ਹਤ ਰੋਕਣ ਵਾਲੇ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪੀਐਫਐਮਐਸ ਪੋਰਟਲ ਲਈ ਬੈਂਕ ਖਾਤੇ ਆੜ੍ਹਤੀਆਂ ਨੂੰ ਨਾ ਦੇਣ ਬਾਰੇ ਮਨ੍ਹਾਂ ਕਰ ਦਿੱਤਾ ਹੈ।

ਟਾਪ ਹੈਡਲਾਈਨ

Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Khanauri border ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ , 3 ਕੇਂਦਰੀ ਮੰਤਰੀ ਹੋਣਗੇ ਸ਼ਾਮਲ 
Khanauri border ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ , 3 ਕੇਂਦਰੀ ਮੰਤਰੀ ਹੋਣਗੇ ਸ਼ਾਮਲ 

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸਮਾਜ ਸੇਵੀ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇਲਾਕੇ 'ਚ ਫੈਲੀ ਦਹਿਸ਼ਤ; 'ਆਪ' ਆਗੂ ਨੇ ਘਰ ਪਹੁੰਚ ਕੇ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸਮਾਜ ਸੇਵੀ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇਲਾਕੇ 'ਚ ਫੈਲੀ ਦਹਿਸ਼ਤ; 'ਆਪ' ਆਗੂ ਨੇ ਘਰ ਪਹੁੰਚ ਕੇ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਚੇਅਰਮੈਨ ਦੀ ਕਾਰ ਨਾਲ ਵਾਪਰਿਆ ਹਾਦਸਾ, ਕੰਟਰੋਲ ਗੁਆ ਦੁਕਾਨ 'ਚ ਜਾ ਵੜ੍ਹੀ; ਮਾਲਕ ਦੀਆਂ ਟੁੱਟੀਆਂ ਪਸਲੀਆਂ...
ਪੰਜਾਬ ਤੋਂ ਵੱਡੀ ਖਬਰ, 'ਆਪ' ਚੇਅਰਮੈਨ ਦੀ ਕਾਰ ਨਾਲ ਵਾਪਰਿਆ ਹਾਦਸਾ, ਕੰਟਰੋਲ ਗੁਆ ਦੁਕਾਨ 'ਚ ਜਾ ਵੜ੍ਹੀ; ਮਾਲਕ ਦੀਆਂ ਟੁੱਟੀਆਂ ਪਸਲੀਆਂ...
Pathankot News: ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
Punjab News: ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
Embed widget