ਪੜਚੋਲ ਕਰੋ
Advertisement
ਕਿਸਾਨਾਂ ਵੱਲੋਂ ਕੈਪਟਨ ਦਾ ਫੈਸਲਾ ਰੱਦ, ਪਹਿਲੀ ਜੂਨ ਤੋਂ ਹੀ ਝੋਨਾ ਲਾਉਣ ਦੀ ਤਿਆਰੀ
ਪੰਜਾਬ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਬਾਰੇ ਕੈਪਟਨ ਸਰਕਾਰ ਦਾ ਫੈਸਲ ਮਨਜ਼ੂਰ ਨਹੀਂ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਇਸ ਵਾਰ ਪਹਿਲੀ ਜੂਨ ਤੋਂ ਹੀ ਝੋਨੇ ਦੀ ਲਵਾਈ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ 14 ਨੂੰ ਪੰਜਾਬ ਭਰ ਵਿੱਚ ਧਰਨੇ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 10 ਮਈ ਤੋਂ ਪਨੀਰੀ ਲਈ ਬਿਜਲੀ ਦੀ ਸਪਲਾਈ ਨਿਰੰਤਰ ਨਾ ਦਿੱਤੀ ਤਾਂ 14 ਮਈ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ, ਐਸਡੀਐਮ ਦਫ਼ਤਰ ਵਿੱਚ ਕਿਸਾਨ ਭੇਜ ਕੇ ਮੰਗ ਪੱਤਰ ਦੇਣਗੇ।
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਬਾਰੇ ਕੈਪਟਨ ਸਰਕਾਰ ਦਾ ਫੈਸਲ ਮਨਜ਼ੂਰ ਨਹੀਂ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਇਸ ਵਾਰ ਪਹਿਲੀ ਜੂਨ ਤੋਂ ਹੀ ਝੋਨੇ ਦੀ ਲਵਾਈ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ 14 ਨੂੰ ਪੰਜਾਬ ਭਰ ਵਿੱਚ ਧਰਨੇ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 10 ਮਈ ਤੋਂ ਪਨੀਰੀ ਲਈ ਬਿਜਲੀ ਦੀ ਸਪਲਾਈ ਨਿਰੰਤਰ ਨਾ ਦਿੱਤੀ ਤਾਂ 14 ਮਈ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ, ਐਸਡੀਐਮ ਦਫ਼ਤਰ ਵਿੱਚ ਕਿਸਾਨ ਭੇਜ ਕੇ ਮੰਗ ਪੱਤਰ ਦੇਣਗੇ।
ਦਰਅਸਲ ਲੌਕਡਾਉਨ ਤੇ ਮਜ਼ਦੂਰਾਂ ਦੀ ਕਿੱਲਤ ਕਰਕੇ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਲੁਆਈ 20 ਦੀ ਬਜਾਏ 10 ਜੂਨ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕਿਸਾਨਾਂ ਨੇ ਸਰਕਾਰ ਵੱਲ਼ੋਂ ਤੈਅ ਕੀਤੀ 10 ਜੂਨ ਦੀ ਤਾਰੀਖ ਰੱਦ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਝੋਨੇ ਸਬੰਧੀ ਤਰੀਕ ਪਹਿਲੀ ਜੂਨ ਤੈਅ ਕਰਨੀ ਚਾਹੀਦੀ ਹੈ। ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਗਠਨ ਦੇ ਸੂਬਾ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਜਥੇਬੰਦੀਆਂ ਦਾ ਸੰਗਠਨ ਸਰਕਾਰ ਦੇ ਇਸ ਫ਼ੈਸਲੇ ਨੂੰ ਰੱਦ ਕਰਦਿਆਂ ਇੱਕ ਜੂਨ ਦੀ ਤਰੀਕ ਦੀ ਮੰਗ ਕਰਦਾ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇੱਕ ਜੂਨ ਤੋਂ ਝੋਨਾ ਲਵਾਈ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਇਹ ਤਾਰੀਖ 13 ਜੂਨ ਸੀ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਰੱਖ ਕੇ ਕੰਮ ਹੌਲੀ ਹੁੰਦਾ ਹੈ। ਦੂਸਰਾ ਪਰਵਾਸੀ ਮਜ਼ਦੂਰਾਂ ਦੀ ਘਾਟ ਵੱਡੀ ਸਮੱਸਿਆ ਪੈਦਾ ਕਰੇਗੀ ਜਿਸ ਕਰਕੇ ਸਰਕਾਰ ਇਸ ਫੈਸਲੇ ਨੂੰ ਮੁੜ ਵਿਚਾਰੇ ਤੇ ਝੋਨਾ ਲਾਉਣ ਦੀ ਅਗਾਊਂ ਇਜਾਜ਼ਤ ਦੇਵੇ। ਕੌਮੀ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਵੀ ਸਰਕਾਰ ਵੱਲੋਂ ਮਿਥੀ ਗਈ ਤਾਰੀਖ ਨਾਲ ਅਸਹਿਮਤੀ ਜ਼ਾਹਰ ਕੀਤੀ ਹੈ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ 10 ਜੂਨ ਤੋਂ ਝੋਨਾ ਲਾਉਣ ਦੀ ਤਾਰੀਖ ਮਿਥ ਕੇ ਸਹੀ ਫ਼ੈਸਲਾ ਨਹੀਂ ਕੀਤਾ। ਇਸ ਵਾਰ ਝੋਨਾ ਲਾਉਣ ਲਈ ਮਜ਼ਦੂਰਾਂ ਦੀ ਬੇਹੱਦ ਕਮੀ ਹੋਵੇਗੀ ਤੇ ਤਾਲਾਬੰਦੀ ਦੀਆਂ ਪਾਬੰਦੀਆਂ ਦਾ ਅਸਰ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਮਨ ਬਣਾਈ ਬੈਠੇ ਹਨ ਜੋ ਕਿ ਬਿਜਾਈ ਤੋਂ ਪੱਕਣ ਤੱਕ 110 ਤੋਂ 120 ਦਿਨ ਤੱਕ ਦਾ ਸਮਾਂ ਲਵੇਗੀ। ਰਾਜੇਵਾਲ ਨੇ ਮੰਗ ਕੀਤੀ ਕਿ ਸਰਕਾਰ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਸ਼ੁਰੂ ਕਰਵਾਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement