PM Kisan 22th Installment Date: ਜਾਣੋ ਕਦੋਂ ਆਵੇਗੀ 22ਵੀਂ ਕਿਸ਼ਤ, ਪਹਿਲਾਂ ਹੀ ਇਹ ਕੰਮ ਪੂਰੇ ਕਰੋ; ਨਹੀਂ ਤਾਂ ਖਾਤੇ ਵਿੱਚ ਨਹੀਂ ਆਵੇਗਾ ਪੈਸਾ
ਦੇਸ਼ ਭਰ ਦੇ ਉਹ ਕਿਸਾਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਹਨਾਂ ਨੂੰ 22ਵੀਂ ਕਿਸ਼ਤ ਦੀ ਉਡੀਕ ਹੈ। ਦੱਸ ਦੇਈਏ ਕਿ ਪੀਐੱਮ ਕਿਸਾਨ ਯੋਜਨਾ ਸਰਕਾਰ ਦੀਆਂ ਸਭ ਤੋਂ ਸਫਲ ਯੋਜਨਾਵਾਂ..

ਜੇ ਤੁਸੀਂ ਕਿਸਾਨ ਹੋ ਅਤੇ ਪੀਐੱਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਪੀਐੱਮ ਕਿਸਾਨ 22ਵੀਂ ਕਿਸ਼ਤ ਦੀ ਤਾਰੀਖ ਨੂੰ ਲੈ ਕੇ ਅਹਿਮ ਅਪਡੇਟ ਸਾਹਮਣੇ ਆਈ ਹੈ। ਦੇਸ਼ ਭਰ ਦੇ ਉਹ ਕਿਸਾਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਹਨਾਂ ਨੂੰ 22ਵੀਂ ਕਿਸ਼ਤ ਦੀ ਉਡੀਕ ਹੈ। ਦੱਸ ਦੇਈਏ ਕਿ ਪੀਐੱਮ ਕਿਸਾਨ ਯੋਜਨਾ ਸਰਕਾਰ ਦੀਆਂ ਸਭ ਤੋਂ ਸਫਲ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਸਰਕਾਰ ਲੋੜਵੰਦ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਮਦਦ ਦਿੰਦੀ ਹੈ, ਜੋ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ।
22ਵੀਂ ਕਿਸ਼ਤ ਕਦੋਂ ਆਵੇਗੀ?
ਤਾਜ਼ਾ ਅਧਿਕਾਰਿਕ ਸ਼ੈਡਿਊਲ ਮੁਤਾਬਕ ਪੀਐੱਮ ਕਿਸਾਨ ਦੀ 22ਵੀਂ ਕਿਸ਼ਤ 28 ਫ਼ਰਵਰੀ 2026 ਨੂੰ ਆ ਸਕਦੀ ਹੈ। ਦੱਸਣਯੋਗ ਹੈ ਕਿ 2025 ਦੀਆਂ ਸਾਰੀਆਂ ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ ਅਤੇ ਹੁਣ ਨਵੇਂ ਵਿੱਤੀ ਸਾਲ ਲਈ ਕਿਸ਼ਤਾਂ ਦਿੱਤੀਆਂ ਜਾਣਗੀਆਂ। ਯੋਗ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਟ੍ਰਾਂਸਫ਼ਰ ਕੀਤੇ ਜਾਣਗੇ।
ਹਾਲਾਂਕਿ, ਇਸ ਲਈ ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਲਾਜ਼ਮੀ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ 19 ਨਵੰਬਰ ਨੂੰ 21ਵੀਂ ਕਿਸ਼ਤ ਆ ਚੁੱਕੀ ਹੈ, ਉਹਨਾਂ ਦਾ ਨਾਮ 22ਵੀਂ ਕਿਸ਼ਤ ਦੀ ਸੂਚੀ ਵਿੱਚ ਆਪੇ ਹੀ ਸ਼ਾਮਲ ਹੋ ਜਾਵੇਗਾ।
ਪੀਐੱਮ ਕਿਸਾਨ 22ਵੀਂ ਕਿਸ਼ਤ: ਕਿਸ ਨੂੰ ਮਿਲੇਗੀ ਕਿਸ਼ਤ?
22ਵੀਂ ਕਿਸ਼ਤ ਸਿਰਫ਼ ਯੋਗ ਕਿਸਾਨ ਪਰਿਵਾਰਾਂ ਨੂੰ ਹੀ ਮਿਲੇਗੀ। ਇਸ ਵਿੱਚ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਲਾਜ਼ਮੀ ਹਨ:
ਕਿਸਾਨ ਭਾਰਤੀ ਨਾਗਰਿਕ ਹੋਵੇ।
ਅਰਜ਼ੀ ਦੇਣ ਵਾਲੇ ਕਿਸਾਨ ਕੋਲ ਆਪਣੀ ਖੇਤੀਬਾੜੀ ਦੀ ਜ਼ਮੀਨ ਹੋਵੇ।
ਰਾਜ ਸਰਕਾਰ ਵੱਲੋਂ ਜ਼ਮੀਨ ਦੇ ਰਿਕਾਰਡ ਵੈਰੀਫਾਈਡ ਹੋਣ।
ਕਿਸਾਨ ਦਾ ਆਧਾਰ ਪੀਐੱਮ ਕਿਸਾਨ ਖਾਤੇ ਨਾਲ ਲਿੰਕ ਹੋਇਆ ਹੋਵੇ।
e-KYC ਪੂਰੀ ਹੋ ਚੁੱਕੀ ਹੋਵੇ।
ਬੈਂਕ ਖਾਤਾ ਐਕਟਿਵ ਹੋਵੇ ਅਤੇ ਆਧਾਰ ਨਾਲ ਲਿੰਕ ਹੋਇਆ ਹੋਵੇ।
ਜਿਨ੍ਹਾਂ ਕਿਸਾਨਾਂ ਨੇ ਇਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ, ਉਹਨਾਂ ਦੇ ਖਾਤੇ ਵਿੱਚ ਕਿਸ਼ਤ ਦਾ ਪੈਸਾ ਦੇਰ ਨਾਲ ਆ ਸਕਦਾ ਹੈ ਜਾਂ ਆਉਣ ਤੋਂ ਰਹਿ ਵੀ ਸਕਦਾ ਹੈ।
ਪੀਐੱਮ ਕਿਸਾਨ 22ਵੀਂ ਕਿਸ਼ਤ ਲਈ e-KYC: e-KYC ਕਿਵੇਂ ਪੂਰੀ ਕਰੀਏ?
ਪੀਐੱਮ ਕਿਸਾਨ ਕਿਸ਼ਤ ਲੈਣ ਲਈ e-KYC ਕਰਵਾਉਣਾ ਲਾਜ਼ਮੀ ਹੈ। ਜੇ e-KYC ਪੂਰੀ ਨਹੀਂ ਹੋਈ, ਤਾਂ ਖਾਤੇ ਵਿੱਚ 2000 ਰੁਪਏ ਕਰੈਡਿਟ ਨਹੀਂ ਹੋਣਗੇ।
e-KYC ਪੂਰੀ ਕਰਨ ਦੇ ਤਿੰਨ ਤਰੀਕੇ:
ਪੀਐੱਮ ਕਿਸਾਨ ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ OTP ਦੀ ਮਦਦ ਨਾਲ e-KYC ਪੂਰੀ ਕਰੋ।
CSC ਸੈਂਟਰ ‘ਤੇ ਜਾ ਕੇ ਬਾਇਓਮੈਟਰਿਕ ਵੈਰੀਫਿਕੇਸ਼ਨ ਰਾਹੀਂ e-KYC ਕਰਵਾ ਸਕਦੇ ਹੋ।
PM Kisan Beneficiary Status: ਪੀਐੱਮ ਕਿਸਾਨ ਸਟੇਟਸ ਕਿਵੇਂ ਚੈਕ ਕਰੀਏ?
ਅਧਿਕਾਰਿਕ ਵੈੱਬਸਾਈਟ pmkisan.gov.in ‘ਤੇ ਜਾਓ।
ਉੱਥੇ “Beneficiary Status” ‘ਤੇ ਕਲਿੱਕ ਕਰੋ।
ਆਪਣਾ ਆਧਾਰ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।
ਵੇਰਵੇ ਸਬਮਿਟ ਕਰੋ।
ਆਪਣੀ ਪੇਮੈਂਟ ਅਤੇ ਕਿਸ਼ਤਾਂ ਦਾ ਸਟੇਟਸ ਚੈਕ ਕਰੋ।
e-KYC ਸਮੇਂ ‘ਤੇ ਪੂਰੀ ਕਰਕੇ ਯਕੀਨੀ ਬਣਾਓ ਕਿ 22ਵੀਂ ਕਿਸ਼ਤ ਦਾ ਪੈਸਾ ਤੁਹਾਡੇ ਖਾਤੇ ਵਿੱਚ ਬਿਨਾਂ ਰੁਕਾਵਟ ਆ ਸਕੇ।






















