PM Kisan Samman Nidhi: ਇਸ ਤਾਰੀਖ ਨੂੰ ਆਏਗੀ ਕਿਸਾਨਾਂ ਦੇ ਖਾਤੇ 'ਚ 9ਵੀਂ ਕਿਸ਼ਤ, ਵਧੇਰੇ ਜਾਣਕਾਰੀ ਲਈ ਪੜ੍ਹੋ ਖ਼ਬਰ
PM-Kisan 9th Installment: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ, ਜੋ ਤਿੰਨ ਬਰਾਬਰ ਕਿਸ਼ਤਾਂ ਵਿੱਚ ਬੈਂਕ ਖਾਤੇ ਵਿੱਚ ਆਉਂਦਾ ਹੈ।
ਨਵੀਂ ਦਿੱਲੀ: PM-Kisan 9th Installment: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi) ਤਹਿਤ ਹੁਣ ਤੱਕ ਕਿਸਾਨਾਂ ਨੂੰ 2000 ਰੁਪਏ ਦੀਆਂ 8 ਕਿਸ਼ਤਾਂ ਪ੍ਰਾਪਤ ਹੋਈਆਂ ਹਨ। ਹੁਣ 9ਵੀਂ ਕਿਸ਼ਤ 9 ਅਗਸਤ ਨੂੰ ਜਾਰੀ ਕੀਤੀ ਜਾਵੇਗੀ। MyGovIndia ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਅਗਲੀ ਕਿਸ਼ਤ 9 ਅਗਸਤ ਨੂੰ ਜਾਰੀ ਕਰਨਗੇ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 8ਵੀਂ ਕਿਸ਼ਤ 14 ਮਈ ਨੂੰ ਜਾਰੀ ਕੀਤੀ ਗਈ ਸੀ।
ਸੂਚੀ ਵਿੱਚ ਨਾਂ ਕਿਵੇਂ ਕਰੀਏ ਚੈੱਕ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ 8ਵੀਂ ਕਿਸ਼ਤ ਲਈ ਲਾਭਪਾਤਰੀਆਂ ਦੀ ਸੂਚੀ ਵਿੱਚ ਉਨ੍ਹਾਂ ਦੇ ਨਾਂ ਦੀ ਜਾਂਚ ਕਰ ਸਕਦੇ ਹਨ। ਇਹ ਸੂਚੀ pmkisan.gov.in ਪੋਰਟਲ 'ਤੇ ਅਪਲੋਡ ਕੀਤੀ ਜਾਂਦੀ ਹੈ, ਜਿਸ ਵਿੱਚ ਉਨ੍ਹਾਂ ਕਿਸਾਨਾਂ ਦੇ ਨਾਂ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਲਾਭ ਹੋਇਆ ਹੈ।
ਨਾਮ ਦੀ ਜਾਂਚ ਕਰਨ ਲਈ-
Pmkisan.gov.in 'ਤੇ ਕਲਿਕ ਕਰੋ।
ਵੈਬਸਾਈਟ ਖੋਲ੍ਹਣ ਤੋਂ ਬਾਅਦ ਮੀਨੂ ਬਾਰ ਵੇਖੋ ਤੇ 'ਫਾਰਮਰਜ਼ ਕਾਰਨਰ 'ਤੇ ਜਾਓ।
ਲਾਭਪਾਤਰੀ ਸੂਚੀ/ਲਾਭਪਾਤਰੀ ਸੂਚੀ ਟੈਬ 'ਤੇ ਕਲਿੱਕ ਕਰੋ।
ਆਪਣਾ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਦਾ ਵੇਰਵਾ ਦਰਜ ਕਰੋ।
ਇਸ ਤੋਂ ਬਾਅਦ ਤੁਹਾਨੂੰ ਗੇਟ ਰਿਪੋਰਟ 'ਤੇ ਕਲਿਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਮਿਲੇਗੀ।
ਜਿਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਇਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ, ਉਨ੍ਹਾਂ ਦੇ ਨਾਂ ਨੂੰ ਰਾਜ/ਜ਼ਿਲ੍ਹਾਵਾਰ/ਤਹਿਸੀਲ/ਪਿੰਡ ਦੇ ਅਨੁਸਾਰ ਵੀ ਵੇਖਿਆ ਜਾ ਸਕਦਾ ਹੈ।
ਜੇ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਕਿਵੇਂ ਕਰੀਏ
ਪੀਐਮ ਕਿਸਾਨ ਯੋਜਨਾ ਵਿੱਚ ਰਜਿਸਟਰੇਸ਼ਨ ਆਨਲਾਈਨ ਤੇ ਆਫਲਾਈਨ ਕੀਤੀ ਜਾ ਸਕਦੀ ਹੈ। ਜੇ ਕਿਸਾਨ ਚਾਹੁਣ ਤਾਂ ਉਹ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਰਜਿਸਟਰ ਕਰ ਸਕਦੇ ਹਨ, ਨਹੀਂ ਤਾਂ ਉਹ https://pmkisan.gov.in/ ਤੋਂ ਆਨਲਾਈਨ ਰਜਿਸਟਰ ਕਰ ਸਕਦੇ ਹਨ।
ਆਨਲਾਈਨ ਰਜਿਸਟਰ ਕਰਨ ਲਈ ...
Https://pmkisan.gov.in/ 'ਤੇ ਜਾ ਕੇ ਫਾਰਮਰਜ਼ ਕਾਰਨਰ 'ਤੇ ਜਾਓ।
'New Farmer Registration' ਵਿਕਲਪ 'ਤੇ ਕਲਿਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਨਾਲ ਹੀ, ਕੈਪਚਾ ਕੋਡ ਦਰਜ ਕਰਕੇ ਸੂਬੇ ਦੀ ਚੋਣ ਕਰਨੀ ਪੈਂਦੀ ਹੈ ‘ਤੇ ਫਿਰ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਪਏਗਾ।
ਤੁਹਾਡੇ ਸਾਹਮਣੇ ਜੋ ਫਾਰਮ ਦਿਖਾਈ ਦੇਵੇਗਾ, ਉਸ ਵਿੱਚ ਤੁਹਾਨੂੰ ਆਪਣੀ ਸਾਰੀ ਨਿੱਜੀ ਜਾਣਕਾਰੀ ਭਰਨੀ ਹੈ। ਇਸ ਦੇ ਨਾਲ ਹੀ ਬੈਂਕ ਖਾਤੇ ਦੇ ਵੇਰਵੇ ਤੇ ਫਾਰਮ ਨਾਲ ਜੁੜੀ ਜਾਣਕਾਰੀ ਵੀ ਭਰਨੀ ਹੋਵੇਗੀ।
ਇਸ ਤੋਂ ਬਾਅਦ ਤੁਸੀਂ ਫਾਰਮ ਜਮ੍ਹਾਂ ਕਰ ਸਕਦੇ ਹੋ।
ਤੁਸੀਂ ਹੈਲਪਲਾਈਨ ਤੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ
ਪੀਐਮ ਕਿਸਾਨ ਯੋਜਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਜਾਂ ਕੋਈ ਸਮੱਸਿਆ ਹੋਣ 'ਤੇ ਸ਼ਿਕਾਇਤ ਕਰਨ ਲਈ ਇੱਕ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ ਹੈ। ਪ੍ਰਧਾਨ ਮੰਤਰੀ ਹੈਲਪਲਾਈਨ ਨੰਬਰ 155261 ਹੈ।
ਇਸ ਤੋਂ ਇਲਾਵਾ ਪੀਐਮ ਕਿਸਾਨ ਟੋਲ ਫਰੀ ਨੰਬਰ 18001155266 ਤੇ ਪੀਐਮ ਕਿਸਾਨ ਲੈਂਡਲਾਈਨ ਨੰਬਰ 011-23381092, 011-24300606 ਵੀ ਹੈ। ਪੀਐਮ ਕਿਸਾਨ ਦੀ ਇੱਕ ਹੋਰ ਹੈਲਪਲਾਈਨ 0120-6025109 ਹੈ ਤੇ ਈਮੇਲ ਆਈਡੀ pmkisan-ict@gov.in ਹੈ।
ਇਹ ਵੀ ਪੜ੍ਹੋ: IND vs GER, Hockey Match: ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਮੈਡਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin