PM Kisan Yojana: ਸਰਕਾਰੀ ਯੋਜਨਾ ਦਾ ਗਲਤ ਤਰੀਕੇ ਨਾਲ ਲਾਹਾ ਲੈਣ ਵਾਲੇ ਕਿਸਾਨਾਂ ਤੋਂ ਹੋਏਗੀ ਵਸੂਲੀ, ਕੇਂਦਰ ਸਰਕਾਰ ਵੱਲੋਂ ਸਖਤੀ ਦੇ ਹੁਕਮ, ਸੂਚੀ 'ਚ ਚੈੱਕ ਕਰੋ ਆਪਣਾ ਨਾਂ
PM Kisan Samman Nidhi Refund List: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅਯੋਗ ਕਿਸਾਨਾਂ ਨੂੰ ਸਾਰਾ ਪੈਸਾ ਵਾਪਸ ਕਰਨਾ ਹੋਵੇਗਾ। ਇਸ ਦੇ ਲਈ ਸਰਕਾਰ ਨੇ ਅਯੋਗ ਕਿਸਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
PM Kisan Yojana: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi) ਤਹਿਤ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ, ਪਰ ਕਈ ਧੋਖਾਧੜੀ ਤੇ ਗੜਬੜੀਆਂ ਕਾਰਨ, ਹੁਣ ਸਰਕਾਰ ਇਸ ਤੋਂ ਪੈਸੇ ਦੀ ਵਸੂਲੀ ਕਰੇਗੀ। ਸਰਕਾਰ ਦੀ ਹਦਾਇਤਾਂ ਹਨ ਕਿ ਅਯੋਗ ਕਿਸਾਨਾਂ ਪੈਸਿਆਂ ਦੀ ਵਸੂਲੀ ਜਲਦੀ ਤੋਂ ਜਲਦੀ ਕੀਤੀ ਜਾਵੇ। ਇਸ ਦੇ ਨਾਲ ਹੀ ਸਰਕਾਰ ਨੇ ਅਯੋਗ ਕਿਸਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਤੁਹਾਨੂੰ ਇਸ ਸੂਚੀ ਨੂੰ ਵੀ ਚੈੱਕ ਕਰਨਾ ਚਾਹੀਦਾ ਹੈ, ਕੀ ਇਸ ਵਿੱਚ ਤੁਹਾਡਾ ਨਾਮ ਤਾਂ ਨਹੀਂ।
ਪੈਸੇ ਵਾਪਸ ਕਰਨੇ ਪੈਣਗੇ
ਦੱਸ ਦੇਈਏ ਕਿ ਇਨ੍ਹਾਂ ਅਯੋਗ ਕਿਸਾਨਾਂ ਨੂੰ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰ ਦਾ ਪੈਸਾ ਵੀ ਵਾਪਸ ਕਰਨਾ ਹੋਵੇਗਾ। ਜਿਹੜੇ ਕਿਸਾਨ ਸਰਕਾਰੀ ਨੌਕਰੀ ਕਰ ਰਹੇ ਹਨ ਜਾਂ ਕੋਈ ਕਾਰੋਬਾਰ ਕਰ ਰਹੇ ਹਨ ਤੇ ਇਸ ਸਕੀਮ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਪੈਸੇ ਵਾਪਸ ਕਰਨੇ ਪੈਣਗੇ। ਪਿਛਲੇ ਕੁਝ ਮਹੀਨਿਆਂ ਤੋਂ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਵਿੱਚ ਅਯੋਗ ਕਿਸਾਨ ਇਸ ਸਰਕਾਰੀ ਸਕੀਮ ਦਾ ਲਾਭ ਲੈ ਰਹੇ ਹਨ।
ਕੇਂਦਰ ਸਰਕਾਰ ਨੇ ਅਯੋਗ ਕਿਸਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸੂਚੀ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰ ਸਕਦੇ ਹੋ-
-
ਸਭ ਤੋਂ ਪਹਿਲਾਂ, ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਣਾ ਹੋਵੇਗਾ।
-
ਹੋਮ ਪੇਜ 'ਤੇ ਤੁਹਾਨੂੰ ਅਯੋਗ ਸ਼੍ਰੇਣੀ, ਕਿਸਾਨ ਦਾ ਨਾਮ, ਰਜਿਸਟ੍ਰੇਸ਼ਨ ਨੰਬਰ, ਲਿੰਗ, ਰਾਜ, ਬਲਾਕ, ਜ਼ਿਲ੍ਹਾ, ਕਿਸ਼ਤ ਦੀ ਰਕਮ, ਰਿਫੰਡ ਮੋਡ ਤੇ ਖਾਤਾ ਨੰਬਰ ਦਰਜ ਕਰਨਾ ਹੋਵੇਗਾ।
-
ਇਸ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਅਯੋਗ ਕਿਸਾਨਾਂ ਦੀ ਸੂਚੀ ਦਿਖਾਈ ਦੇਵੇਗੀ।
-
ਤੁਸੀਂ ਇਸ ਸੂਚੀ ਵਿੱਚ ਆਪਣਾ ਨਾਮ ਦੇਖ ਸਕਦੇ ਹੋ।
-
ਜੇਕਰ ਤੁਹਾਡਾ ਨਾਮ ਹੈ ਤਾਂ ਤੁਸੀਂ ਜੋ ਵੀ ਪੈਸੇ ਲਏ ਹਨ, ਉਹ ਵਾਪਸ ਕਰਨੇ ਪੈਣਗੇ।
-
ਦੱਸ ਦੇਈਏ ਕਿ ਸਾਰੇ ਰਾਜਾਂ ਦੀ ਵੈੱਬਸਾਈਟ ਵੱਖ-ਵੱਖ ਹੁੰਦੀ ਹੈ, ਇਸ ਲਈ ਇਸ ਨੂੰ ਆਪਣੇ ਰਾਜ ਦੀ ਵੈੱਬਸਾਈਟ 'ਤੇ ਦੇਖੋ, ਤੁਹਾਡੇ ਲਈ ਆਸਾਨ ਹੋ ਜਾਵੇਗਾ।
ਉਸੇ ਜ਼ਮੀਨ 'ਤੇ ਕਈ ਲੋਕ ਲਾਹਾ ਲੈ ਰਹੇ ਸਨ
ਤੁਹਾਨੂੰ ਦੱਸ ਦਈਏ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਕਈ ਕਿਸਾਨ ਇੱਕੋ ਜ਼ਮੀਨ 'ਤੇ ਲਾਭ ਲੈ ਰਹੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਪੈਸੇ ਵੀ ਵਾਪਸ ਕਰਨੇ ਪੈਣਗੇ। ਨਿਯਮਾਂ ਤਹਿਤ, ਪ੍ਰਧਾਨ ਮੰਤਰੀ ਕਿਸਾਨ ਦੇ ਤਹਿਤ ਪਰਿਵਾਰ ਦੇ ਸਿਰਫ ਇੱਕ ਮੈਂਬਰ ਨੂੰ ਕਿਸ਼ਤ ਮਿਲ ਸਕਦੀ ਹੈ। ਅਜਿਹੇ ਲੋਕਾਂ 'ਤੇ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
ਕੌਣ-ਕੌਣ ਇਸ ਸਕੀਮ ਦਾ ਲਾਭ ਲੈ ਸਕਦੇ ਹਨ
ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 2 ਹੈਕਟੇਅਰ ਵਾਹੀਯੋਗ ਜ਼ਮੀਨ ਦਾ ਹੋਣਾ ਵੀ ਜ਼ਰੂਰੀ ਹੈ, ਜਿਨ੍ਹਾਂ ਕਿਸਾਨਾਂ ਕੋਲ ਵਾਹੀਯੋਗ ਜ਼ਮੀਨ ਨਹੀਂ ਹੈ, ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਵਿੱਚ ਤੁਹਾਨੂੰ 2000 ਰੁਪਏ ਦੀਆਂ 3 ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ 11.37 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਸਰਕਾਰ ਨੇ ਇਸ ਯੋਜਨਾ ਤਹਿਤ 1.58 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਲਾੜੀ ਜਾਂ ਲਾੜੀ ਦੇ ਭੱਜਣ ਦਾ ਵੀ ਹੁਣ ਬੀਮਾ! ਜਾਣੋ ਦੁਨੀਆਂ ਦੀਆਂ ਅਜੀਬ ਪਾਲਿਸੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: