ਪੜਚੋਲ ਕਰੋ

ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜ਼ਰੂਰੀ ਨੁਕਤੇ।

ਚੰਡੀਗੜ੍ਹ : ਪੰਜਾਬ ਵਿੱਚ ਚਾਲੂ ਹਾੜੀ ਸੀਜ਼ਨ ਦੌਰਾਨ ਤਕਰੀਬਨ 36 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇਗੀ ਜਿਸ ਤੋਂ 180 ਲੱਖ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ ।ਆਲਮੀ ਤਪਸ਼ ਵਧਣ ਕਾਰਨ ਮੌਸਮ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਆ ਰਹੀਆ ਹਨ ਜਿਸ ਕਾਰਨ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਜਾਂਦੀਆਂ ਫਸਲਾਂ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ,ਜੋ ਭਵਿੱਖ ਵਿੱਚ ਕਣਕ ਦੀ ਪੈਦਾਵਾਰ ਨੂੰ ਪ੍ਰਭਾਵਤ ਕਰਨ ਦਾ ਕਾਰਨ ਬਣ ਸਕਦੀਆਂ ਹਨ।ਕਣਕ ਦੀ ਬਿਜਾਈ ਸਮੇਂ ਦਿਨ ਦਾ ਤਾਪਮਾਨ,ਮਿੱਟੀ ਵਿੱਚ ਨਮੀ ਦੀ ਮਾਤਰਾ ਅਤੇ ਦਿਨ ਸਮੇਂ ਧੁੱਪ ਦੀ ਉਪਲੱਬਧਤਾ,ਕਣਕ ਦਾ ਮੁਢਲੇ ਵਾਧਾ ਅਤੇ ਪੈਦਾਵਾਰ ਨੂੰ ਪ੍ਰਭਾਵਤ ਕਰਦੇ ਹਨ ਪਰ ਇਨਾਂ ਵਿੱਚੋਂ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ ਪ੍ਰਭਾਵਤ ਕਰਦਾ ਹੈੈ। ਜੇਕਰ ਬਿਜਾਈ ਸਮੇਂ ਤਾਪਮਾਨ ਢੁਕਵੇਂ ਤਾਪਮਾਨ ਤੋਂ ਵੱਧ ਹੋਵੇ ਤਾਂ ਕਣਕ ਦੇ ਬੀਜ ਦੀ ਉੱਗਣ ਸ਼ਕਤੀ ਪ੍ਰਭਾਵਤ ਹੋ ਸਕਦੀ ਹੈ, ਉੱਗੀ ਹੋਈ ਕਣਕ ਦਾ ਜਲਦੀ ਵਾਧਾ ਹੋਣ ਕਾਰਨ ਪੈਦਾਵਾਰ ਘਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।ਅਗੇਤੀ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ।ਕਣਕ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਹਰ ਤਰਾਂ ਦੀ ਜ਼ਮੀਨ ਢੁਕਵੀਂ ਹੁੰਦੀ ਹੈ।ਸੋ ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜੇਕਰ ਕੁਝ ਨੁਕਤਿਆਂ ਦਾ ਖਿਆਲ ਰੱਖ ਲਿਆ ਜਾਵੇ ਤਾਂ ਵਧੇਰੇ ਪੈਦਾਵਾਰ ਲੈ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ। ਕਣਕ ਦੀ ਫਸਲ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ।ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 725,ਪੀ ਬੀ ਡਬਲਿਯੂ 677,ਐਚ ਡੀ 3086,ਡਬਲਿਯੂ ਐਚ 1105,ਐਚ ਡੀ 2967,ਪੀ ਬੀ ਡਬਲਿਯੂ 621,ਡੀ ਬੀ ਡਬਲਿਯੂ 17,ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ।ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ।ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਪੈਡੀ ਸਟਰਾਅ-ਚੌਪਰ-ਕਮ-ਸਪਰੈਡਰ ਨਾਲ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਵੀਆਂ ਨਾਲ ਖੇਤ ਵਿੱਚ ਵਾਹ ਕੇ ਅਤੇ ਸਿਫਾਰਸ਼ ਕੀਤੇ ਅਨੁਸਾਰ ਯੂਰੀਆ ਪਾ ਕੇ ਮਿਲਾਇਆ ਜਾ ਸਕਦਾ।ਅਤੇ ਪਾਣੀ ਲਗਾ ਦੇਣਾ ਚਾਹੀਦਾ।ਵੱਤਰ ਆਉਣ ਤੇ ਕਣਕ ਦੀ ਬਿਜਾਈ ਜ਼ੀਰੋ ਟਿਲੇਜ਼ ਡਰਿੱਲ ਨਾਲ ਕਰਨ ਨਾਲ ਡੀਜ਼ਲ ਦਾ ਖਰਚਾ ਘਟਾਉਣ ਦੇ ਨਾਲ ਨਾਲ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਕੇ ਵੀ ਖਰਚਾ ਘਟਾਇਆ ਜਾ ਸਕਦਾ ਹੈ।ਬੀਜ ਨੂੰ ਸਿਫਾਰਸ਼ਾਂ ਅਨੁਸਾਰ ਸੋਧ ਕੇ 3.5 ਤੋਂ 5 ਸੈ.ਮੀ. ਡੂੰਘਾ ਬੀਜਣਾ ਚਾਹੀਦਾ।ਹੈਪੀਸੀਡਰ ਨਾਲ ਬੀਜੀ ਕਣਕ ਦੀ ਫਸਲ ਨੂੰ ਤਣੇ ਦੀ ਸੁੰਡੀ ਅਤੇ ਚੂਹੇ ਕੁਝ ਜ਼ਿਆਦਾ ਨੁਕਸਾਨ ਕਰਦੇ ਹਨ ਇਸ ਲਈ ਤਣੇ ਦੀ ਸੁੰਡੀ ਅਤੇ ਚੂਹਿਆਂ ਦੀ ਰੋਕਥਾਮ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਕਣਕ ਦੀ ਬਿਜਾਈ ਲਈ ਬੀਜ ਦੀ ਚੋਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਅਤੇ ਸਾਫ ਸੁਥਰਾ,ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ ਹੀ ਬੀਜਣਾ ਚਾਹੀਦਾ।ਪੀ ਬੀ ਡਬਲਿਯੂ 550 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ ਦਾ ਬੀਜ 40 ਕਿਲੋ ਪ੍ਰਤੀ ਏਕੜ ਵਰਤਣਾ ਚਾਹੀਦਾ ਜਦ ਕਿ ਪੀ ਬੀ ਡਬਲਿਯੂ 550 ਦਾ ਬੀਜ ਪ੍ਰਤੀ ਏਕੜ 45 ਕਿਲੋ ਸਿਫਾਰਸ ਕੀਤਾ ਗਿਆ ਹੈ।ਝੂਠੀ ਕਾਂਗਿਆਰੀ,ਪੱਤਿਆਂ ਦੀ ਕਾਂਗਿਆਰੀ,ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ, ਜਿਨਾਂ ਦੀ ਰੋਕਥਾਮ ਕੇਵਲ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆਂ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5% ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼ ,ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾੳ ਕਰਕੇ ਸੁਕਾ ਲਉ।ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ ( ਪੀ ਡੀ ਡਬਲਿਯੂ 291,ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233,ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿ.ਲਿ. ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।13 ਮਿ.ਲਿ. ਰੈਕਸਿਲ ਨੂੰ 30 ਮਿ.ਲਿ. ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰਾਂ ਲਗਾ ਦੇਣੀ ਚਾਹੀਦੀ ਹੈ।ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ ,ਇਸ ਤਰਾਂ ਦਵਾਈ ਹਰੇਕ ਦਾਣੇ ਨੂੰ ਲੱਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਵਧੇਰੇ ਪੈਦਾਵਾਰ ਲੈਣ ਲਈ ਕਣਕ ਦੀ ਬਿਜਾਈ ਸਮੇਂ ਲਾਈਨ ਤੋਂ ਲਾਈਨ ਦਾ ਫਾਸਲਾ 20-22 ਸੈ.ਮੀ. ਰੱਖਣਾ ਚਾਹੀਦਾ,ਜੇਕਰ ਲਾਈਨ ਤੋਂ ਲਾਈਨ ਵਿੱਚ ਫਾਸਲਾ 15 ਸੈ.ਮੀ. ਰੱਖ ਲਿਆ ਜਾਵੇ ਤਾਂ ਵਧੇਰੇ ਪੈਦਾਵਾਰ ਲੈਣ ਦੇ ਨਾਲ ਨਾਲ ਨਦੀਨਾਂ ਤੇ ਵੀ ਅਸਰਦਾਰ ਢੰਗ ਨਾਲ ਕਾਬੂ ਪਾਇਆ ਜਾ ਸਕਦਾ।ਬਿਜਾਈ ਲਈ ਦੋ ਤਰਫਾ ਤਰੀਕਾ ਅਪਣਾ ਕੇ ਵੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ।ਅੱਧਾ ਬੀਜ ਅਤੇ ਅੱਧੀ ਖਾਦ ਇੱਕ ਪਾਸੇ ਨੂੰ ਅਤੇ ਬਾਕੀ ਅੱਧੀ ਖਾਦ ਅਤੇ ਬੀਜ ਨੂੰ ਦੂਜੀ ਤਰਫ ਡਰਿੱਲ ਨਾਲ ਕੇਰ ਦੇਣਾ ਚਾਹੀਦਾ।ਪਾਣੀ ਦੀ ਮਾਰ ਵਾਲੇ ਇਲਾਕਿਆਂ ਵਿੱਚ ਕਣਕ ਦੀ ਬਿਜਾਈ 67.5 ਸੈ.ਮੀ. ਚੌੜੇ ਬੈੱਡ ਉੱਪਰ 20 ਸੈ.ਮੀ. ਦੀ ਦੂਰੀ ਤੇ ਦੋ ਲਾਈਨਾਂ ਵਿੱਚ ਬੀਜੀ ਸਕਦੀ ਹੈ।ਇਸ ਤਰਾਂ ਬਿਜਾਈ ਕਰਨ ਲਈ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 10 ਕਿਲੋ ਪ੍ਰਤੀ ਏਕੜ ਬਚਾਇਆ ਜਾ ਸਕਦਾ ਹੈ। ਕਣਕ ਦੀ ਫਸਲ ਵਿੱਚ ਯੂਰੀਆ 90 ਕਿਲੋ,55 ਕਿਲੋ ਡੀ ਏ ਪੀ,20 ਕਿਲੋ ਪੋਟਾਸ਼ ਖਾਦ ਪਾਉਣ ਦੀ ਸਿਫਾਰਸ ਕੀਤੀ ਗਈ ਹੈ।ਪੋਟਾਸ ਖਾਦ ਦੀ ਵਰਤੋਂ ਉਨਾਂ ਖੇਤਾਂ ਵਿੱਚ ਕਰੋ ,ਜਿੰਨਾਂ ਖੇਤਾਂ ਵਿੱਚ ਮਿੱਟੀ ਪਰਖ ਰਿਪੋਰਟ ਅਨੁਸਾਰ ਘਾਟ ਹੋਵੇ।ਅੱਧੀ ਯੂਰੀਆ ਰੌਣੀ ਵੇਲੇ ,ਸਾਰੀ ਡਾਇਆ ਅਤੇ ਪੋਟਾਸ ਬਿਜਾਈ ਕੇਰ ਦੇਣੀ ਚਾਹੀਦੀ ਹੈ।ਬਾਕੀ ਅੱਧੀ ਯੂਰੀਆ ਪਹਿਲੇ ਪਾਣੀ ਤੋਂ 7 ਦਿਨ ਪਹਿਲਾਂ ਜਾਂ ਬਾਅਦ ਵਿੱਚ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ।ਹਲਕੀਆਂ ਜ਼ਮੀਨਾਂ ਵਿੱਚ ਅੱਧੀ ਯੂਰੀਆ ਰੌਣੀ ਵੇਲੇ,ਬਾਕੀ ਦਾ ਅੱਧਾ ਹਿੱਸਾ ਪਹਿਲੇ ਪਾਣੀ ਸਮੇਂ ਅਤੇ ਅੱਧਾ ਹਿੱਸਾ ਦੂਜੇ ਪਾਣੀ ਸਮੇਂ ਪਾਉਣੀ ਚਾਹੀਦੀ।ਕਲਰਾਠੀਆਂ ਜ਼ਮੀਨਾਂ ਵਿੱਚ 25% ਯੂਰੀਆ ਵਧੇਰੇ ਵਰਤੋ।ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 25% ਯੂਰੀਆ ਘੱਟ ਪਾਉ।ਨਾਈਟ੍ਰੋਜਨ ਤੱਤ ਦੀ ਘਾਟ ਹੋਣ ਤੇ 3% ਯੂਰੀਆ ਪ੍ਰਤੀ ਏਕੜ ਦਾ ਪਿਛੇਤੀ ਜਾੜ ਮਾਰਨ ਅਤੇ ਪਿਛੇਤੀਆਂ ਗੰਢਾਂ ਬਨਣ ਸਮੇਂ ਕਰੋ।ਫਾਸਫੋਰਸ ਵਾਲੀ ਖਾਦ ਕਣਕ ਨੂੰ ਪਾਉ ਅਤੇ ਸਾਉਣੀ ਵੇਲੇ ਝੋਨੇ ਨੂੰ ਨਾਂ ਪਾਉ।ਖੁਰਾਕੀ ਤੱਤਾਂ ਦੀ ਪੂਰਤੀ ਲਈ ਜੈਵਿਕ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰੋ।10 ਕੁਇੰਟਲ ਰੂੜੀ ਪਿੱਛੇ 4.4 ਕਿਲੋ ਯੂਰੀਆ ਅਤੇ 2.2 ਕਿਲੋ ਡਾਇਆ ਘਟਾਈ ਜਾ ਸਕਦੀ ਹੈ। ਜੇਕਰ ਆਲੂ ਦੀ ਫਸਲ ਨੂੰ 10 ਟਨ ਰੂੜੀ ਪਾਈ ਹੈ ਤਾਂ ਕਣਕ ਨੂੰ ਡਾਇਆ ਪਾਉਣ ਦੀ ਜ਼ਰੂਰਤ ਨਹੀਂ।ਕਣਕ ਨੂੰ 4 ਟਨ ਤੋਆਂ ਜਾਂ ਗੰਨੇ ਦੀ ਗੁੱਦੀ ਦੀ ਸੁਆਹ ਆਖਰੀ ਵਹਾਈ ਵੇਲੇ ਪਾਈ ਗਈ ਹੋਵੇ ਤਾਂ ਬਿਜਾਈ ਵੇਲੇ ਅੱਧੀ ਬੋਰੀ ਡਾਇਆ ਖਾਦ ਪਾਉ। ਜੇਕਰ ਝੋਨੇ ਵਿੱਚ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਗੋਬਰ ਗੈਸ ਦੀ ਸਲੱਰੀ ਵਰਤੀ ਹੋਵੇ ਤਾਂ ਕਣਕ ਵਿੱਚ ਇੱਕ ਚੌਥਾਈ ਯੂਰੀਆ ਅਤੇ ਅੱਧੀ ਡਾਇਆ ਦੀ ਬੱਚਤ ਕੀਤੀ ਜਾ ਸਕਦੀ ਹੈ। ਜੇਕਰ ਸਾਉਣੀ ਰੁੱਤੇ ਹਰੀ ਖਾਦ ਕੀਤੀ ਹੈ ਤਾਂ ਯੂਰੀਆਂ ਦੀ ਅੱਧੀ ਮਾਤਰਾ ਹੀ ਵਰਤੋ।ਫਲੀਦਾਰ ਫਸਲਾਂ ਤੋਂ ਬਾਅਦ ਬੀਜੀ ਕਣਕ ਨੂੰ ਯੂਰੀਆਂ ਦੀ ਅੱਧੀ ਮਾਤਰਾ ਹੀ ਵਰਤੋ। ਡਾ ਅਮਰੀਕ ਸਿੰਘ,
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Jagjit Dhallewal | ਡੱਲੇਵਾਲ ਨੇ ਲਿਖੀ PM Narendera Modi ਨੂੰ ਇੱਕ ਹੋਰ ਚਿੱਠੀGangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget