ਪੜਚੋਲ ਕਰੋ

ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦਾ ਵੱਧ ਝਾੜ ਲੈਂਦਾ ਇਹ ਕਿਸਾਨ

ਬਟਾਲਾ - ਬਟਾਲਾ ਦੇ ਪਿੰਡ ਸ਼ੇਖੂਪੁਰ ਦੇ ਵਸਨੀਕ ਅਗਾਂਹਵਧੂ ਨੌਜਵਾਨ ਕਿਸਾਨ ਗੁਰਜਿੰਦਰ ਸਿੰਘ ਨੇ ਪਿਛਲੇ ਸਾਲ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਪੀ.ਏ.ਯੂ ਲੱਕੀ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਨਾ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਸਗੋਂ ਖੇਤੀ ਲਾਗਤ ਖਰਚੇ ਘਟਾ ਕੇ ਆਪਣੀ ਸ਼ੁੱਧ ਖੇਤੀ ਵਿੱਚ ਵਾਧਾ ਕੀਤਾ ਹੈ। ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾ ਰਹੇ ਵਟਸਐਪ ਸਮੂਹ ਨਾਲ ਜੁੜਿਆ ਹੋਇਆ ਹੈ ਜਿਥੇ ਰੋਜ਼ਾਨਾਂ ਕਿਸੇ ਨਾ ਕਿਸੇ ਖੇਤੀ ਵਿਸ਼ੇ 'ਤੇ ਚਰਚਾ ਹੁੰਦੀ ਰਹਿੰਦੀ ਹੈ, ਜਿਸ ਨਾਲ ਖੇਤੀਬਾੜੀ ਸੰਬੰਧੀ ਨਵੀਨਤਮ ਤਕਨੀਕਾਂ ਬਾਰ ਜਾਣਕਾਰੀ ਮਿਲਦੀ ਰਹਿੰਦੀ ਹੈ। ਉਸਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਾਰੇ ਪਤਾ ਲੱਗਣ 'ਤੇ ਉਸਨੇ ਪਿਛਲੇ ਸਾਲ ਆਪਣੇ ਖੇਤਾਂ 'ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਿਨਾਂ ਝੋਨੇ ਦੀ ਪਰਾਲੀ ਸਾੜੇ ਕੀਤੀ, ਜਿਸ ਨਾਲ ਉਸਦੇ ਖੇਤੀ ਲਾਗਤ ਖਰਚੇ ਘੱਟ ਹੋਏ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਰੀ ਹੈ। ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਝੋਨੇ ਦੇ ਮੁੱਢ ਅਤੇ ਫੂਸ ਖੇਤ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਕਟਰ ਕਮ ਸ਼ਰੈਡਰ ਨਾਲ ਦੋ ਵਾਰ ਕੁਤਰ ਕੇ ਬਰਾਬਰ ਖਿਲਾਰ ਦਿੱਤੀ ਗਈ ਸੀ। ਉਨਾਂ ਕਿਹਾ ਕਿ 40 ਕਿਲੋ ਕਣਕ ਦਾ ਬੀਜ ਪ੍ਰਤੀ ਏਕੜ ਹੈਪੀ ਸੀਡਰ ਮਸ਼ੀਨ ਨਾਲ ਬੀਜ ਦਿੱਤਾ ਜਿਸ 'ਤੇ ਤਕਰੀਬਨ ਡੇਢ ਘੰਟਾ ਇੱਕ ਏਕੜ ਕਣਕ ਬੀਜਣ ਤੇ ਸਮਾਂ ਲੱਗਾ, ਜਦ ਕਿ ਆਮ ਹਾਲਾਤਾਂ ਵਿੱਚ ਡਰਿਲ ਨਾਲ ਕਣਕ ਦੀ ਬਿਜਾਈ ਕਰਨ ਤੇ 45 ਮਿੰਟ ਪ੍ਰਤੀ ਏਕੜ ਕਣਕ ਬੀਜਣ ਤੇ ਲੱਗਦੇ ਹਨ। ਉਨਾਂ ਦੱਸਿਆ ਕਿ ਬਿਜਾਈ ਸਮੇਂ ਹੀ 50 ਕਿਲੋ ਡਾਇਆ ਖਾਦ ਕੇਰ ਦਿੱਤੀ ਸੀ। ਉਨਾਂ ਕਿਹਾ ਕਿ ਟ੍ਰੈਕਟਰ ਆਪਣਾ ਹੋਣ ਕਾਰਨ ਕਟਰ ਕਮ ਸ਼ਰੈਡਰ ਦਾ ਕਿਰਾਇਆ ਪ੍ਰਤੀ ਘੰਟਾ 60/- ਦਿੱਤਾ ਗਿਆ। ਉਨਾਂ ਕਿਹਾ ਕਿ ਕਣਕ ਦੀ ਫਸਲ ਨੂੰ 40 ਦਿਨਾਂ ਬਾਅਦ 60 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਪਾ ਕੇ ਪਹਿਲਾ ਪਾਣੀ ਲਗਾ ਦਿੱਤਾ ਗਿਆ। ਗੁਰਜਿੰਦਰ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਪਰਾਲੀ ਦੀ ਤਹਿ ਵਿਛ ਜਾਣ ਕਾਰਨ ਨਦੀਨ ਨਹੀਂ ਉੱਗੇ, ਜਿਸ ਕਾਰਨ ਨਦੀਨਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਪਈ। ਉਨਾਂ ਕਿਹਾ ਕਿ ਜੇਕਰ ਅਗੇਤਾ ਪਾਣੀ ਲਗਾਵਾਂਗੇ ਤਾਂ ਕਣਕ ਦੀ ਫਸਲ ਪੀਲੀ ਪੈ ਕੇ ਵਾਧਾ ਰੁਕ ਜਾਂਦਾ ਹੈ। ਉਨਾ ਦੱਸਿਆ ਕਿ ਯੂਰੀਆ ਦੀ ਦੂਜੀ ਕਿਸ਼ਤ ਦੂਜੇ ਪਾਣੀ ਤੋਂ ਪਹਿਲਾਂ ਪਾ ਕੇ ਪਾਣੀ ਲਗਾ ਦਿੱਤਾ। ਉਨਾਂ ਕਿਹਾ ਕਿ ਦੂਜਾ ਪਾਣੀ ਖੇਤ ਦੀ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਫਸਲ ਨੂੰ ਚੂਹੇ ਅਤੇ ਗੁਲਾਬੀ ਸੁੰਡੀ ਨੇ ਕੋਈ ਨੁਕਸਾਨ ਨਹੀਂ ਕੀਤਾ, ਜਿਸ ਕਾਰਨ ਕਿਸੇ ਕਿਸਮ ਦੀ ਕੋਈ ਕੀਟਨਾਸ਼ਕ ਦਵਾਈ ਨਹੀਂ ਵਰਤੀ ਗਈ। ਉਨਾਂ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਦਾ ਝਾੜ ਦੂਜੀ ਤਰਾਂ ਬੀਜੀ ਕਣਕ ਦੇ ਬਰਾਬਰ ਹੀ ਨਿਕਲਿਆ ਪਰ ਖੇਤੀ ਲਾਗਤ ਖਰਚੇ ਘੱਟਣ ਨਾਲ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਹੋਇਆ। ਕਿਸਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਇਸ ਤਰੀਕੇ ਨਾਲ ਕਣਕ ਬੀਜਣ ਨਾਲ ਸਮੇਂ ਦੇ ਨਾਲ ਪਾਣੀ ਦੀ ਵੀ ਵੱਡੇ ਪੱਧਰ ਤੇ ਬੱਚਤ ਹੁੰਦੀ ਹੈ। ਉਨਾ ਕਿਹਾ ਕਿ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਸਾਂਭੀ ਜਾਣ ਕਾਰਨ ਜ਼ਮੀਨ ਦੀ ਸਿਹਤ ਵਿੱਚ ਵਿੱਚ ਸੁਧਾਰ ਹੋਇਆ ਹੈ। ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਾੜੇ ਬਗੈਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਬਣਦਾ ਹਿੱਸਾ ਜ਼ਰੂਰ ਪਾਉਣ।

ਟਾਪ ਹੈਡਲਾਈਨ

Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
Kisan Credit Card : ਘਰ ਬੈਠੇ ਕਿਵੇਂ ਬਣੇਗਾ ਕਿਸਾਨ ਕ੍ਰੈਡਿਟ ਕਾਰਡ? ਜਾਣੋ ਮੋਬਾਈਲ ਤੋਂ KCC ਲਈ ਅਪਲਾਈ ਕਰਨ ਦਾ ਤਰੀਕਾ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
ਪੀਐਮ ਕਿਸਾਨ ਯੋਜਨਾ ਨੂੰ ਲੈਕੇ ਵੱਡਾ ਅਪਡੇਟ, ਦਿਵਾਲੀ ਤੋਂ ਪਹਿਲਾਂ ਆਵੇਗੀ ਕਿਸ਼ਤ; ਇਦਾਂ ਚੈੱਕ ਕਰੋ ਸਟੇਟਸ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ
Rabi Season : ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਸੀਜ਼ਨ ਦੀ ਤਿਆਰੀ ਲਈ 10 ਸੂਬਿਆਂ ਨੂੰ ਮਿਲੇ 1082 ਕਰੋੜ ਰੁਪਏ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Embed widget