ਪੜਚੋਲ ਕਰੋ

ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ

ਚੰਡੀਗੜ੍ਹ: ਇਕ ਪਾਸੇ ਜਿਥੇ ਪੈਸੇ ਦੀ ਦੌੜ ‘ਚ ਕਿਸਾਨ ਰਸਾਇਣਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਫਲਾਂ ਅਤੇ ਸਬਜ਼ੀਆਂ ਰਾਹੀਂ ਜ਼ਹਿਰ ਪਰੋਸ ਰਹੇ ਹਨ ਅਤੇ ਇਨ੍ਹਾਂ ਜ਼ਹਿਰਾਂ ਨਾਲ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉਥੇ ਦੂਸਰੇ ਪਾਰੇ ਕਸਬਾ ਨਡਾਲਾ ਦੇ ਨਜਦੀਕੀ ਪਿੰਡ ਰਾਏਪੁਰ ਅਰਾਂਈਆ ਦਾ ਇਕ ਕਿਸਾਨ ਰਸਾਇਣ ਰਹਿਤ ਜੈਵਿਕ ਖਾਦਾਂ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਕੇ ਜਿਥੇ ਬਾਕੀ ਕਿਸਾਨਾਂ ਨਾਲੋਂ ਵੱਧ ਕਮਾਈ ਕਰ ਰਿਹਾ ਹੈ ਉਥੇ ਕਿਸਾਨਾਂ ਨੂੰ ਰਸਾਇਣ ਰਹਿਤ ਫਲ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਸੰਬਧੀ ਗੱਲਬਾਤ ਕਰਦੇ ਸਫਲ ਕਿਸਾਨ ਲੱਖਾ ਸਿੰਘ ਪੁੱਤਰ ਧੰਨਾ ਸਿੰਘ ਨੇ ਦੱਸਿਆ ਕਿ ਉਸ ਨੇ ਉਘੇ ਸਫਲ ਕਿਸਾਨ ਅਤੇ ਖੇਤੀ ਵਿਗਿਆਨੀ ਬੂਟਾ ਸਿੰਘ ਸੰਗਰੂਰ ਦੀ ਪ੍ਰੇਰਨਾ ਅਤੇ ਬਾਗਵਾਨੀ ਬਲਾਕ ਨਡਾਲਾ ਦੇ ਅਧਿਕਾਰੀ ਗੁਰਚਰਨ ਸਿੰਘ ਮਾਹਲ ਦੇ ਸਹਿਯੋਗ ਨਾਲ ਨੈੱਟ ਹਊਸ ਰਾਹੀਂ ਰਸਾਇਣ ਰਹਿਤ ਸਬਜ਼ੀਆਂ ਦੀ ਕਾਸ਼ਤ ਦਾ ਕਿੱਤਾ ਅਪਣਾਉਣ ਦਾ ਪੱਕਾ ਮਨ ਬਣਾਇਆ। ਇਸ ਵਕਤ ਕਿਸਾਨ ਲੱਖਾ ਸਿੰਘ ਵਲੋਂ ਛੇ ਨੈੱਟ ਹਊਸ ਲਗਾਏ ਹੋਏ ਹਨ ਜਿਨ੍ਹਾਂ ਦਾ ਕੁੱਲ ਰਕਬਾ ਛੇ ਕਨਾਲ ਬਣਦਾ ਹੈ। ਇਸ ਨੈੱਟ ਹਊਸ ‘ਚ ਇਸ ਸਮੇਂ ਸ਼ਿਮਲਾ ਮਿਰਚ, ਟਮਾਟਰ, ਖੀਰਾ ਅਤੇ ਹੋਰ  ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਨੈੱਟ ਹਊਸ ਰਾਹੀਂ ਬੇ-ਬਹਾਰੀਆਂ ਸਬਜ਼ੀਆਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਉਕਤ ਕਿਸਾਨ ਨੇ ਦੱਸਿਆ ਕਿ ਇਥੇ ਸਬਜ਼ੀਆਂ ਦੀ ਕਾਸ਼ਤ ਲਈ ਮਮੂਲੀ ਜਿਹੀ ਰਸਾਇਣਕ ਖਾਦ ਰਾਹੀਂ ਤਿਆਰ ਕੀਤੀਆਂ ਜਾਦੀਆਂ ਸਬਜ਼ੀਆਂ ਜ਼ਹਿਰੀਲੀਆਂ ਰਸਾਇਣਕ ਖਾਦਾਂ ਵਾਲੀਆਂ ਸਬਜ਼ੀਆਂ ਨਾਲੋਂ ਕਿਧਰੇ ਜਿਆਦਾ ਸਵਾਦਿਸ਼ਟ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਵੀ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਇਕ ਕਨਾਲ ਰਕਬੇ ‘ਚ ਬੀਜੀ ਜਾਂਦੀ ਹਰੀ ਮਿਰਚ 25 ਤੋਂ 30 ਕੁਇੰਟਲ ਝਾੜ ਦਿੰਦੀ ਹੈ। ਇਸੇ ਤਰ੍ਹਾਂ ਇਕ ਕਨਾਲ ਰਕਬੇ ‘ਚ ਬੀਜੀ ਸਬਜ਼ੀ ਪ੍ਰਤੀ ਸਾਲ ਇਕ ਏਕੜ ‘ਚ ਬਿਜਾਈ ਕੀਤੀ ਹੋਰ ਫਸਲ ਜਿੰਨੀ ਆਮਦਨ ਦੇ ਦਿੰਦੀ ਹੈ। ਹੋਰ ਮੁਨਾਫਾ ਲੈਣ ਲਈ ਇਸ ਦੇ ਨਾਲ ਹੀ ਪਾਪੂਲਰ ਅਤੇ ਚਕੁੰਦਰ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕ ਨੈੱਟ ਹਊਸ ਤਿਆਰ ਕਰਨ ਲਈ ਕਰੀਬ ਸਵਾ ਦੋ ਲੱਖ ਰੁਪਏ ਖਰਚ ਆਉਂਦਾ ਹੈ। ਇਸ ਲਈ ਸਰਕਾਰ ਵਲੋਂ ਇਕ ਲੱਖ ਰੁਪਏ ਸਬਸਿਡੀ ਮਿਲਦੀ ਹੈ। ਅੱਜ-ਕੱਲ ਤਿਆਰ ਹੋ ਰਹੇ ਗਰੀਨ ਨੈੱਟ ਹਊਸ ਸਬਜ਼ੀਆਂ ਨੂੰ ਧੁੱਪ, ਬਾਰਿਸ਼, ਕੋਹਰੇ ਅਤੇ ਗੜੇਮਾਰੀ ਤੋਂ ਬਚਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੈਵਿਕ ਖਾਦਾਂ ਤਿਆਰ ਕਰਨ ਲਈ ਉਨ੍ਹਾਂ ਆਪਣਾ ਪਲਾਟ ਲਗਾਇਆ ਹੋਇਆ ਹੈ। ਨੈੱਟ ਹਊਸ ‘ਚ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਸਾਢੇ ਸੱਤ ਹਾਰਸ ਪਾਵਰ ਦਾ ਵਿਦੇਸ਼ੀ ਛੋਟਾ ਟ੍ਰੈਕਟਰ ਚਲਾਇਆ ਜਾਂਦਾ ਹੈ। ਇਸ ਟ੍ਰੈਕਟਰ ਦੀ ਕੀਮਤ ਕਰੀਬ ਸਵਾ ਲੱਖ ਰੁਪਏ ਹੈ ਅਤੇ ਇਸ ਤੇ ਸਰਕਾਰ ਵਲੋਂ 60 ਹਜ਼ਾਰ ਰੁਪਏ ਸਬਸਿਡੀ ਮਿਲਦੀ। ਇਸ ਮੌਕੇ ਅੰਤ ‘ਚ ਉਨ੍ਹਾਂ ਦੂਸਰੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੋਂ ਰਹਿਤ ਫਲ ਅਤੇ ਸਬਜ਼ੀਆਂ ਬੀਜਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਕੰਮ ਲਈ ਸਰਕਾਰ ਵਲੋਂ ਬਹੁਤ ਸਕੀਮਾਂ ਚਲਾਈਆਂ ਜਾਂ ਰਹੀਆਂ ਹਨ ਜਿਨ੍ਹਾਂ ਨਾਲ ਛੋਟੇ ਕਿਸਾਨ ਬਹੁਤ ਵਧੀਆ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਸਕਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ

ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ

Embed widget