ਕਿਸਾਨਾਂ ਦੇ ਹੱਕ 'ਚ ਮਾਨ ਸਰਕਾਰ ਨੇ ਲਿਆ ਇੱਕ ਹੋਰ ਅਹਿਮ ਫ਼ੈਸਲਾ, ਮੂੰਗੀ ਦੀ ਸਰਕਾਰੀ ਖ਼ਰੀਦ ਦੀ ਵਧਾਈ ਤਰੀਕ
Punjab News: ਸੀਐੱਮ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ 'ਚ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ। ਕਿਸਾਨਾਂ ਦੀ ਮੰਗ ਮੰਨਦਿਆਂ ਸਰਕਾਰ ਨੇ ਮੂੰਗੀ ਦੀ ਸਰਕਾਰੀ ਖਰੀਦ ਦਾ ਸਮਾਂ ਵਧਾ ਦਿੱਤਾ ਹੈ।
Punjab News: ਸੀਐੱਮ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ 'ਚ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ। ਕਿਸਾਨਾਂ ਦੀ ਮੰਗ ਮੰਨਦਿਆਂ ਸਰਕਾਰ ਨੇ ਮੂੰਗੀ ਦੀ ਸਰਕਾਰੀ ਖਰੀਦ ਦਾ ਸਮਾਂ ਵਧਾ ਦਿੱਤਾ ਹੈ। ਹੁਣ 10 ਅਗਸਤ ਤੱਕ ਕਿਸਾਨ ਮੰਡੀਆਂ 'ਚ ਆਪਣੀ ਫਸਲ ਪਹੁੰਚਾ ਸਕਦੇ ਹਨ। ਜਿਸ ਬਾਰੇ ਸੀਐੱਮ ਮਾਨ ਵੱਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ ਹੈ।
ਇੱਕ ਹੋਰ ਅਹਿਮ ਫ਼ੈਸਲਾ ਲਿਆ…
— Bhagwant Mann (@BhagwantMann) August 3, 2022
ਕਿਸਾਨ ਭਰਾਵਾਂ ਦੀ ਮੰਗ ‘ਤੇ ਮੂੰਗੀ ਦੀ ਸਰਕਾਰੀ ਖ਼ਰੀਦ ਦੀ ਤਰੀਕ 31 ਜੁਲਾਈ ਤੋਂ ਵਧਾ ਕੇ 10 ਅਗਸਤ ਤੱਕ ਕੀਤੀ ਗਈ ਹੈ…ਕਿਸਾਨ ਵੀਰ ਮੂੰਗੀ ਦੀ ਫ਼ਸਲ ਮੰਡੀਆਂ ‘ਚ ਤੈਅ ਸਮੇਂ ਤੱਕ ਆਸਾਨੀ ਨਾਲ ਵੇਚ ਸਕਦੇ ਨੇ…
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਮੇਰੀ ਸਰਕਾਰ ਪੂਰੀ ਵਚਨਬੱਧ ਹੈ…
ਬੀਤੇ ਦਿਨ ਕਿਸਾਨਾਂ ਨਾਲ ਬਣੀ ਸੀ ਸਰਕਾਰ ਦੀ ਕਈ ਮੰਗਾਂ 'ਤੇ ਸਹਿਮਤੀ
ਇਸ ਦੌਰਾਨ ਕਿਸਾਨਾਂ ਵੱਲੋਂ ਗੰਨੇ ਦੀ ਅਦਾਇਗੀ , ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਬਿਜਲੀ ਸਮੇਤ ਕੁਝ ਹੋਰ ਮੁੱਦੇ ਉਠਾਏ ਗਏ ਸਨ। ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ ਤੇ ਕਿਸਾਨ ਹੁਣ ਸਹਿਮਤ ਹੋ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਬਹੁਤ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ , ਜਿਵੇਂ ਕਿ ਆਰ.ਪੀ.ਐਫ।
ਅਸੀਂ ਮ੍ਰਿਤਕ 292 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ ਅਤੇ ਬਾਕੀਆਂ ਨੂੰ ਜਲਦੀ ਮਿਲ ਜਾਵੇਗਾ। ਅਜਿਹੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਵੀ ਅਗਸਤ ਤੱਕ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਉਤੇ ਦਰਜ ਸਾਰੇ ਪਰਚੇ ਰੱਦ ਹੋਣਗੇ। 5 ਅਗਸਤ ਨੂੰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨੂੰ ਮਿਲੇਗੀ।